ਇਸ ਪੁਲਸ ਮੁਲਾਜ਼ਮ ਕਰਕੇ ਮਿਲਿਆ ਅਨਮੋਲ ਕਵਾਤਰਾ ਨੂੰ ਇਨਸਾਫ (ਵੀਡੀਓ)
Monday, May 20, 2019 - 06:18 PM (IST)
ਲੁਧਿਆਣਾ : ਪੰਜਾਬ ਪੁਲਸ ਦੇ ਇਸ ਜਵਾਨ ਨੇ ਆਪਣੀ ਵਰਦੀ ਦੀ ਪਰਵਾਹ ਕੀਤੇ ਬਿਨਾਂ ਜਿਸ ਤਰ੍ਹਾਂ ਅਨਮੋਲ ਕਵਾਤਰਾ ਨੂੰ ਇਨਸਾਫ ਦਿਵਾਉਣ ਲਈ ਕੰਮ ਕੀਤਾ, ਇਸ ਨੂੰ ਦੇਖ ਕੇ ਹਰ ਕੋਈ ਇਸ ਜਵਾਨ ਦਾ ਮੁਰੀਦ ਹੋ ਗਿਆ ਹੈ। ਦਰਅਸਲ ਐਤਵਾਰ ਨੂੰ ਵੋਟ ਪਾ ਕੇ ਆ ਰਹੇ ਅਨਮੋਲ ਅਤੇ ਉਸ ਦੇ ਪਿਤਾ 'ਤੇ ਕੁਝ ਵਿਅਕਤੀਆਂ ਵਲੋਂ ਹਮਲਾ ਕਰ ਦਿੱਤਾ ਗਿਆ। ਇਲਜ਼ਾਮ ਕਾਂਗਰਸੀ ਨੇਤਾਵਾਂ 'ਤੇ ਸੀ ਅਤੇ ਸਾਹਮਣੇ ਸੀ ਲੋਕਾਂ ਦੀ ਮਦਦ ਕਰਨ ਵਾਲਾ ਇਕ ਆਮ ਜਿਹਾ ਇਨਸਾਨ ਅਨਮੋਲ ਕਵਾਤਰਾ। ਪੁਲਸ 'ਤੇ ਵੀ ਦਬਾਅ ਸੀ ਪਰ ਆਪਣੀ ਵਰ੍ਹਦੀ ਦੀ ਪਰਵਾਹ ਕੀਤੇ ਬਿਨਾਂ ਗੋਲਡੀ ਨਾਂ ਦਾ ਇਹ ਮੁਲਾਜ਼ਮ ਅਨਮੋਲ ਦੇ ਹੱਕ ਵਿਚ ਡੱਟ ਗਿਆ। ਅਨਮੋਲ ਦੇ ਸਾਥੀ ਗੋਲਡੀ ਦੀ ਹਿੰਮਤ ਬਿਆਨ ਕਰਦੇ ਹੋਏ ਉਸ ਦੇ ਪੈਰੀਂ ਤੱਕ ਪੈ ਗਏ।
ਇੱਥੇ ਦੱਸ ਦੇਈਏ ਕਿ ਪੁਲਸ ਨੇ ਕਾਰਵਾਈ ਕਰਦੇ ਹੋਏ ਇਕ ਘੰਟੇ ਵਿਚ ਹੀ ਦੋ ਕਾਂਗਰਸੀਆਂ ਨੂੰ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਨੂੰ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਅਨਮੋਲ 'ਤੇ ਹੋਏ ਹਮਲੇ ਤੋਂ ਬਾਅਦ ਲੋਕਾਂ ਨੇ ਲੁਧਿਆਣਾ ਜਾਮ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਸ ਮੁਲਾਜ਼ਮ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ।