ਕੁੜੀ ਵੱਲੋਂ Live ਆ ਕੇ SSP ਦਫ਼ਤਰ ਅੱਗੇ ਆਤਮਦਾਹ ਦੀ ਧਮਕੀ ਤੋਂ ਬਾਅਦ ਹਰਕਤ ''ਚ ਆਈ ਪੁਲਸ

Wednesday, Nov 20, 2024 - 03:49 AM (IST)

ਕੁੜੀ ਵੱਲੋਂ Live ਆ ਕੇ SSP ਦਫ਼ਤਰ ਅੱਗੇ ਆਤਮਦਾਹ ਦੀ ਧਮਕੀ ਤੋਂ ਬਾਅਦ ਹਰਕਤ ''ਚ ਆਈ ਪੁਲਸ

ਨਿਹਾਲ ਸਿੰਘ ਵਾਲਾ (ਬਾਵਾ)- ਮੋਗਾ ਜ਼ਿਲ੍ਹੇ ਦੇ ਬਹੁ-ਚਰਚਿਤ ਮਾਮਲੇ ’ਚ ਆਖਿਰਕਾਰ ਪੁਲਸ ਨੂੰ ਕੌੜਾ ਅੱਕ ਚੱਬਣ ਲਈ ਮਜਬੂਰ ਹੋਣਾ ਪਿਆ। ਪਿਛਲੇ ਦਿਨੀਂ ਹਲਕੇ ਦੇ ਪਿੰਡ ਮਾਛੀਕੇ ਦੀ ਲੜਕੀ ਨੇ ਪੁਲਸ ਤੋਂ ਇਨਸਾਫ ਨਾ ਮਿਲਣ ’ਤੇ ਸ਼ੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਐੱਸ.ਐੱਸ.ਪੀ. ਦਫ਼ਤਰ ਅੱਗੇ ਆਤਮਦਾਹ ਦੀ ਦਿੱਤੀ ਧਮਕੀ ਦਿੱਤੀ ਸੀ। 

ਬੀਤੇ ਦਿਨ ਵੱਖ-ਵੱਖ ਜਨਤਕ ਜਥੇਬੰਦੀਆਂ ਨੇ ਪੀੜਤ ਲੜਕੀ ਦੇ ਹੱਕ ’ਚ ਜ਼ਿਲ੍ਹਾ ਪੁਲਸ ਮੁਖੀ ਦੇ ਦਫਤਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਸੀ, ਜਿਸ ਤੋਂ ਬਾਅਦ ਮੋਗਾ ਜ਼ਿਲ੍ਹੇ ਦੀ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲਸ ਅਧਿਕਾਰੀਆਂ ਨੇ ਪੀੜਤ ਲੜਕੀ ਦੇ ਪਤੀ ਖਿਲਾਫ ਮਾਮਲਾ ਦਰਜ ਕਰਨ ਦਾ ਭਰੋਸਾ ਕੱਲ ਹੀ ਦੇ ਦਿੱਤਾ ਸੀ ਤੇ ਲੜਕੀ ਦੇ ਪਤੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।

ਪੀੜਤ ਜਸਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਪਿੰਡ ਮਾਛੀਕੇ ਨੇ ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੇ ਬਿਆਨ ’ਚ ਦੋਸ਼ ਲਗਾਇਆ ਸੀ ਕਿ ਉਸ ਦਾ ਵਿਆਹ 15 ਫਰਵਰੀ 2023 ਨੂੰ ਜਸਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਛਾਪਾ (ਬਰਨਾਲਾ) ਨਾਲ ਹੋਇਆ ਸੀ। ਇਹ ਕਿਹਾ ਗਿਆ ਸੀ ਉਸ ਦੇ ਆਇਲੈਟਸ ’ਚੋਂ ਚੰਗੇ ਬੈਂਡ ਆਏ ਹੋਏ ਸਨ ਤੇ ਵਿਆਹ ਤੋਂ ਪਹਿਲਾਂ ਸਹੁਰਾ ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਣ ਦੇ ਸਾਰੇ ਖਰਚੇ ਦੀ ਜ਼ਿੰਮੇਵਾਰੀ ਨੇ ਚੁੱਕੀ ਸੀ।

ਇਹ ਵੀ ਪੜ੍ਹੋ- ਮੁੰਡੇ ਨੂੰ ਮਿਲਣ ਗਈ ਕੁੜੀ ਨਾ ਆਈ ਬਾਹਰ, ਜਦੋਂ ਤੋੜਿਆ ਗਿਆ ਦਰਵਾਜ਼ਾ ਤਾਂ ਹਾਲ ਦੇਖ ਉੱਡ ਗਏ ਹੋਸ਼

ਸਹੁਰੇ ਇਸ ਗੱਲ ਨਾਲ ਸਹਿਮਤ ਹੋਏ ਸੀ ਕਿ ਅਸੀਂ ਮੁੰਡਾ ਕੁੜੀ ਦੋਵੇਂ ਇਕੱਠੇ ਬਾਹਰ ਭੇਜਾਂਗੇ। ਫਿਰ ਵਿਆਹ ਤੋਂ 4-5 ਦਿਨ ਬਾਅਦ ਉਸ ਨੂੰ ਦਾਜ ’ਚ ਕੁਝ ਨਾ ਲਿਆਉਣ ’ਤੇ ਤਾਅਨੇ-ਮੇਹਣੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਸ ਦੇ ਪਤੀ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ। ਕਈ ਮਹੀਨੇ ਬੀਤ ਜਾਣ ਬਾਅਦ ਵੀ ਉਸ ਦੇ ਸਹੁਰੇ ਪਰਿਵਾਰ ਨੇ ਕੋਈ ਵੀ ਕਾਗਜ਼ੀ ਪਰੂਫ ਆਪਣੇ ਨਾਲ ਨਹੀਂ ਬਣਾਇਆ, ਉਸ ਦੇ ਪੁੱਛਣ ’ਤੇ ਟਾਲ ਦਿੰਦੇ ਸੀ।

ਫਿਰ ਉਸ ਨੂੰ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਪਤਾ ਲੱਗਾ ਕੇ ਉਸ ਦਾ ਪਤੀ ਪਹਿਲਾਂ ਹੀ ਵਿਹਾਇਆ ਹੋਇਆ ਸੀ। ਜਦ ਉਸ ਨੇ ਇਹ ਗੱਲ ਪੁੱਛੀ ਤਾਂ ਉਹ ਸਾਫ ਮੁੱਕਰ ਗਏ। ਇਸ ਤੋਂ ਬਾਅਦ ਉਸ ਨੇ ਐੱਸ.ਐੱਸ.ਪੀ. ਦਫ਼ਤਰ ਮੋਗਾ ਵਿਖੇ ਇਨਸਾਫ ਲੈਣ ਲਈ ਦਰਖਾਸਤ ਦਿੱਤੀ, ਜਿਸ ਤੋਂ ਬਾਅਦ ਉਸ ਦੇ ਪਤੀ ਦੇ ਮਾਮੇ, ਉਸ ਦੇ ਦੋਸਤਾਂ, ਚਾਚਾ ਤੇ ਪੁਲਸ ਵਾਲਿਆਂ ਨੇ ਇਹ ਕਹਿ ਕੇ ਰਾਜ਼ੀਨਾਮਾ ਕਰਵਾਇਆ ਸੀ ਕਿ ਸਾਡਾ ਪੁੱਤਰ ਜਸਪ੍ਰੀਤ ਸਿੰਘ ਉਸ ਨਾਲ 25 ਦਿਨਾਂ ’ਚ ਕੋਰਟ ਮੈਰਿਜ ਤੇ ਦੂਜੇ ਪਰੂਫ ਬਣਾਏਗਾ ਪਰ ਸਹੁਰਾ ਪਰਿਵਾਰ ਫਿਰ ਆਪਣੇ ਵਾਅਦੇ ਤੋਂ ਮੁੱਕਰ ਗਿਆ ਤੇ ਪਹਿਲਾਂ ਵਾਂਗ ਕੁੱਟ-ਮਾਰ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਬੱਚਿਆਂ ਨੂੰ ਛੁਡਾਉਣ ਗਏ ਬੰਦੇ 'ਤੇ ਹੋ ਗਿਆ ਹਮਲਾ ; ਕੁੱਟ-ਕੁੱਟ ਮਾਰ'ਤਾ 6 ਭੈਣਾਂ ਦਾ ਇਕਲੌਤਾ ਭਰਾ

ਉਸ ਨੇ ਕਿਹਾ ਕਿ ਉਹ ਸਭ ਕੁੱਝ 4 ਮਹੀਨੇ ਸਹਿੰਦੀ ਰਹੀ, ਫਿਰ 23 ਜੂਨ 2024 ਕੁੱਟ-ਮਾਰ ਕਰ ਕੇ ਸਹੁਰਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ। ਪੀੜਤ ਲੜਕੀ ਨੇ ਕੁਝ ਦਿਨ ਪਹਿਲਾਂ ਸ਼ੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਜ਼ਿਲ੍ਹਾ ਮੋਗਾ ਦੇ ਪੁਲਸ ਪ੍ਰਸ਼ਾਸਨ ’ਤੇ ਦੋਸ਼ ਲਗਾਏ ਕਿ ਉਸ ਨੂੰ ਲਾਰੇ ਲੱਪਿਆਂ ਤੋਂ ਬਗੈਰ ਇਨਸਾਫ ਦੇਣ ਲਈ ਕੁਝ ਨਹੀਂ ਕੀਤਾ ਗਿਆ।

ਆਪਣੇ ਲਾਈਵ ’ਚ ਉਸ ਨੇ ਕਿਹਾ ਕਿ ਉਹ ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਦਫਤਰ ਅੱਗੇ ਦਿਨ-ਰਾਤ ਦੇ ਧਰਨੇ ’ਤੇ ਬੈਠੇਗੀ ਤੇ ਜੇਕਰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਉਹ ਆਤਮਦਾਹ ਵੀ ਕਰ ਸਕਦੀ ਹੈ। ਉਸ ਨੇ ਦੋਸ਼ ਲਗਾਇਆ ਕਿ ਉਹ ਇਨਸਾਫ ਲੈਣ ਲਈ ਪਿਛਲੇ ਇਕ ਸਾਲ ਤੋਂ ਪੁਲਸ ਅਧਿਕਾਰੀਆਂ ਦੇ ਹਾੜੇ ਕੱਢ ਰਹੀ ਹੈ ਪਰ ਉਸ ਦੇ ਸਹੁਰੇ ਪਰਿਵਾਰ ਦੇ ਦਬਾਅ ਹੇਠ ਮੋਗਾ ਜ਼ਿਲ੍ਹੇ ਦੀ ਪੁਲਸ ਉਸ ਨੂੰ ਇਨਸਾਫ ਨਹੀਂ ਦੇ ਰਹੀ। ਲੜਕੀ ਦੇ ਲਾਈਵ ਹੋਣ ਤੋਂ ਬਅਦ ਮੋਗਾ ਜ਼ਿਲ੍ਹੇ ਦੀ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਪੀੜਤ ਲੜਕੀ ਦੇ ਪਤੀ ਜਸਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ- 'ਅਸੀਂ ਤੈਨੂੰ ਵਿਦੇਸ਼ ਭੇਜਾਂਗੇ, ਸਾਰਾ ਖ਼ਰਚਾ ਸਾਡਾ', ਫ਼ਿਰ ਵਿਆਹ ਮਗਰੋਂ ਮੁੱਕਰ ਗਏ ਸਹੁਰੇ, ਅੱਕ ਕੁੜੀ ਨੇ ਜੋ ਕੀਤਾ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News