4 ਮਹੀਨਿਆਂ ਤੋਂ ਭਗੌੜਾ ਦੋਸ਼ੀ ਨੂੰ ਪੁਲਸ ਨੇ ਅਸਲੇ ਸਮੇਤ ਕੀਤਾ ਗ੍ਰਿਫਤਾਰ

Friday, Aug 26, 2016 - 02:48 PM (IST)

ਗੋਨਿਆਣਾ (ਗੋਰਾ ਲਾਲ) : ਥਾਣਾ ਨੇਹੀਆਂ ਵਾਲਾ ਦੀ ਪੁਲਸ ਵਲੋਂ ਕਰੀਬ 4 ਮਹੀਨੇ ਤੋਂ ਭਗੌੜੇ ਦੋਸ਼ੀ ਅਤੇ ਉਸ ਦੀ ਸਹਿ ਦੋਸ਼ੀ ਔਰਤ ਨੂੰ ਅਸਲੇ ਅਤੇ ਤੇਜ਼ਧਾਰ ਹਥਿਆਰ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਮਹਿੰਦਰਜੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਚੌਂਤਰਾ ਜ਼ਿਲਾ ਮੁਕਤਸਰ ਹਾਲ ਅਬਾਦ ਮਹਿਮਾ ਸਰਜਾ ਦਾ ਆਪਣੇ ਰਿਸ਼ਤੇਦਾਰ ਜਸਵਿੰਦਰ ਸਿੰਘ ਪੁੱਤਰ ਓਮ ਪ੍ਰਕਾਸ਼ ਨਾਲ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਸੀ, ਜਿਸ ਤਹਿਤ ਸੁਖਚੈਨ ਸਿੰਘ ਨੇ ਬੀਤੀ 20 ਅਪ੍ਰੈਲ 2016 ਨੂੰ ਉਕਤ ਜਸਵਿੰਦਰ ਸਿੰਘ ਵਗੈਰਾ ਦੇ ਘਰ ਜਾ ਕੇ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਸੀ। 
ਇਸ ਤੋਂ ਬਾਅਦ ਸੁਖਚੈਨ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੋਇਆ ਸੀ ਅਤੇ ਉਕਤ ਦੋਸ਼ੀ ਉਸ ਸਮੇਂ ਤੋਂ ਪੁਲਸ ਦੀ ਗ੍ਰਿਫਤ ਤੋਂ ਬਾਹਰ ਸੀ। ਪੁਲਸ ਮੁਤਾਬਕ ਉਕਤ ਦੋਸ਼ੀ ਅਤੇ ਉਸ ਦੀ ਸਾਥਣ ਸੁਖਦੀਪ ਕੌਰ ਪਤਨੀ ਜਗਸੀਰ ਸਿੰਘ ਵਾਸੀ ਮਹਿਮਾ ਸਰਜਾ ਨੇ ਬੀਤੀ 23 ਅਗਸਤ ਨੂੰ ਫਿਰ ਜਸਵਿੰਦਰ ਸਿੰਘ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ ਤਾਂ ਇਸ ਦਾ ਪਤਾ ਚੱਲਦੇ ਜਸਵਿੰਦਰ ਸਿੰਘ ਤੇ ਉਸ ਦੀ ਪਤਨੀ ਦਵਿੰਦਰ ਕੌਰ ਨੇ ਰੌਲਾ ਪਾਇਆ ਤਾਂ ਉਕਤ ਦੋਸ਼ੀ ਨੇ ਉਨ੍ਹਾਂ ਉਪਰ ਜਾਨੋਂ ਮਾਰਨ ਦੀ ਨੀਅਤ ਨਾਲ ਪਿਸਤੌਲ ਨਾਲ ਫਾਇਰ ਕੀਤੇ, ਪਰ ਜਾਨੀ ਨੁਕਸਾਨ ਹੋਣੋ ਬਚ ਗਿਆ। ਸੂਚਨਾ ਮਿਲਦੇ ਹੀ ਥਾਣਾ ਨੇਹੀਆਂ ਵਾਲਾ ਦੇ ਥਾਣੇਦਾਰ ਜਰਨੈਲ ਸਿੰਘ ਨੇ ਉਕਤ ਦੋਸ਼ੀ ਅਤੇ ਉਸ ਦੀ ਸਹਿ ਦੋਸ਼ੀ ਔਰਤ ਨੂੰ ਸੁਖਦੀਪ ਕੌਰ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਕਤ ਦੋਸ਼ੀ ਤੋਂ 315 ਬੋਰ ਪਿਸਤੌਲ, 3 ਕਾਰਤੂਸ, ਕਿਰਪਾਨ ਵੀ ਬਰਾਮਦ ਕੀਤੀ ਹੈ। ਥਾਣਾ ਨੇਹੀਆਂ ਵਾਲਾ ਪੁਲਿਸ ਨੇ ਦੋਹਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Babita Marhas

News Editor

Related News