ਪੰਜਾਬ ਪੁਲਸ ਵੱਲੋਂ ਭਵਕੀਰਤ ਮਾਮਲੇ ''ਚ ਇਕ ਹੋਰ ਐਨਕਾਊਂਟਰ, ਇਕ ਕਿਡਨੈਪਰ ਨੂੰ ਬੀਤੇ ਦਿਨੀਂ ਹੀ ਕੀਤਾ ਸੀ ਢੇਰ

Friday, Mar 14, 2025 - 02:57 PM (IST)

ਪੰਜਾਬ ਪੁਲਸ ਵੱਲੋਂ ਭਵਕੀਰਤ ਮਾਮਲੇ ''ਚ ਇਕ ਹੋਰ ਐਨਕਾਊਂਟਰ, ਇਕ ਕਿਡਨੈਪਰ ਨੂੰ ਬੀਤੇ ਦਿਨੀਂ ਹੀ ਕੀਤਾ ਸੀ ਢੇਰ

ਮਾਲੇਰਕੋਟਲਾ/ਖੰਨਾ (ਵੈੱਬ ਡੈਸਕ/ਪ੍ਰਕਾਸ਼ ਸ਼ਰਮਾ): ਖੰਨਾ ਦੇ ਪਿੰਡ ਸੀਹਾਂ ਦੋਦ ਤੋਂ ਅਗਵਾ ਕੀਤੇ ਗਏ ਭਵਕੀਰਤ ਸਿੰਘ ਦੇ ਕਿਡਨੈਪਰ ਨੂੰ ਐਨਕਾਊਂਟਰ 'ਚ ਢੇਰ ਕਰਨ ਮਗਰੋਂ ਪੁਲਸ ਵੱਲੋਂ ਇਕ ਹੋਰ ਮੁਲਜ਼ਮ ਦਾ ਐਨਕਾਊਂਟਰ ਕੀਤਾ ਗਿਆ ਹੈ। ਇਸ ਦੌਰਾਨ ਮੁਲਜ਼ਮ ਹਰਪ੍ਰੀਤ ਸਿੰਘ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ ਹੈ। 

ਬੀਤੇ ਦਿਨੀਂ ਪਿੰਡ ਸੀਹਾਂ ਦੋਦ ਦੇ 7 ਸਾਲਾ ਬੱਚੇ ਭਵਕੀਰਤ ਸਿੰਘ ਨੂੰ ਅਗਵਾ ਕਰਨ ਦੀ ਘਟਨਾ ਨੂੰ ਪਟਿਆਲਾ, ਖੰਨਾ ਅਤੇ ਮਾਲੇਰਕੋਟਲਾ ਪੁਲਸ ਨੇ 24 ਘੰਟਿਆਂ ’ਚ ਹੱਲ ਕਰਦਿਆਂ ਬੱਚੇ ਭਵਕੀਰਤ ਸਿੰਘ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਸੀ। ਬੀਤੇ ਦਿਨੀਂ ਪੁਲਸ ਐਨਕਾਊਂਟਰ ਵਿਚ 1 ਕਿਡਨੈਪਰ ਨੂੰ ਢੇਰ ਕਰ ਦਿੱਤਾ ਗਿਆ ਸੀ ਤੇ 2 ਕਿਡਨੈਪਰ ਗ੍ਰਿਫ਼ਤਾਰ ਕੀਤੇ ਗਏ ਸਨ। ਇਸ ਐਨਕਾਊਂਟਰ ’ਚ 3 ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਸਨ। 

ਇਹ ਖ਼ਬਰ ਵੀ ਪੜ੍ਹੋ - Punjab: ਗੋਲ਼ੀਆਂ ਨਾਲ ਭੁੰਨ 'ਤਾ ਲਾੜਾ! ਸ਼ਿਵ ਸੈਨਾ ਆਗੂ ਦਾ ਵੀ ਬੇਰਹਿਮੀ ਨਾਲ ਕਤਲ (ਵੀਡੀਓ)

ਮਾਲੇਰਕੋਟਲਾ ਦੇ SSP ਗਗਨ ਅਜੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਜਿਹੜੇ ਬੰਦੇ ਗ੍ਰਿਫ਼ਤਾਰ ਕੀਤੇ ਗਏ ਸਨ, ਉਨ੍ਹਾਂ ਕੋਲ ਨਾਜਾਇਜ਼ ਹਥਿਆਰ ਹੋਣ ਦਾ ਖ਼ਦਸ਼ਾ ਸੀ। ਪੁਲਸ ਪਾਰਟੀ ਮੁਲਜ਼ ਹਰਪ੍ਰੀਤ ਨੂੰ ਨਾਲ ਲੈ ਕੇ ਹਥਿਆਰ ਬਰਾਮਦ ਕਰਨ ਗਈ ਸੀ, ਪਰ ਉਸ ਨੇ ਉਸੇ ਹਥਿਆਰ ਨਾਲ ਪੁਲਸ 'ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਜਵਾਬ ਵਿਚ ਪੁਲਸ ਮੁਲਾਜ਼ਮਾਂ ਵੱਲੋਂ ਵੀ ਫ਼ਾਇਰਿੰਗ ਕੀਤੀ ਗਈ। ਇਸ ਦੌਰਾਨ ਹਰਪ੍ਰੀਤ ਦੀ ਲੱਤ ਵਿਚ ਗੋਲ਼ੀ ਲੱਗੀ। ਉਸ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਉੱਥੋਂ ਫ਼ਿਰ ਪਟਿਆਲਾ ਦਾ ਰਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ। 

ਦੱਸ ਦਈਏ ਕਿ ਇਸ ਮਾਮਲੇ ਵਿਚ ਪੁਲਸ ਨੇ ਜਸਪ੍ਰੀਤ ਸਿੰਘ ਨੂੰ ਬੀਤੇ ਕੱਲ੍ਹ ਐਨਕਾਊਂਟਰ ਵਿਚ ਢੇਰ ਕਰ ਦਿੱਤਾ ਸੀ ਤੇ ਉਸ ਦੇ ਸਾਥੀ ਰਵੀ ਭਿੰਡਰ ਅਤੇ ਹਰਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਹਰਪ੍ਰੀਤ ਸਿੰਘ ਨਾਲ ਹੋਏ ਉਕਤ ਐਨਕਾਊਂਟਰ ਮਗਰੋਂ ਪੁਲਸ ਨੇ .32 ਬੋਰ ਦਾ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਆਖ਼ਿਆ ਸੀ ਕਿ ਦੋਸ਼ੀਆਂ ਤੇ ਪਾਪੀਆਂ ਨੂੰ ਪੰਜਾਬ ਦੀ ਧਰਤੀ ਤੇ ਬਣਦੀ ਸਜ਼ਾ ਮਿਲੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News