ਪੁਲਸ ਨੇ ਡਾਕਾ ਮਾਰਨ ਦੀ ਤਿਆਰੀ ਕਰਦੇ 6 ਵਿਅਕਤੀਆਂ ਨੂੰ ਹਥਿਆਰਾ ਸਮੇਤ ਕੀਤਾ ਕਾਬੂ, 1 ਫਰਾਰ
Thursday, Oct 05, 2017 - 01:09 PM (IST)
ਤਰਨਤਾਰਨ (ਧਰਮ ਪੰਨੂੰ) - ਥਾਣਾ ਸਰਹਾਲੀ ਦੇ ਪਿੰਡ ਠੱਠੀਆਂ ਮਹੰਤਾਂ ਵਿਖੇ ਡਾਕਾ ਮਾਰਨ ਦੀ ਤਿਆਰੀ ਕਰਦੇ 6 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ ਜੁਰਮ 392, 397, 398, 403 ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦਕਿ ਇਕ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਥਾਣਾ ਸਰਹਾਲੀ ਦੇ ਐੱਸ. ਐੱਚ. ਓ. ਅਮੋਲਕਦੀਪ ਸਿੰਘ ਨੂੰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਰਵਿੰਦਰ ਸਿੰਘ ਉਰਫ ਭੋਲਾ ਪੁੱਤਰ ਤਰਸੇਮ ਸਿੰਘ, ਸੰਨੀ ਪੁੱਤਰ ਜਸਵੰਤ ਸਿੰਘ ਵਾਸੀ ਸੰਘੇ, ਰਸ਼ਪਾਲ ਸਿੰਘ ਉਰਫ ਪਾਲਾ ਪੁੱਤਰ ਨਿਸ਼ਾਨ ਸਿੰਘ, ਇੰਦਰਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਧੂੰਦਾ, ਮੇਜਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਆਮਲ ਖਾਂ, ਹਰਮੀਤ ਕੌਰ ਪਤਨੀ ਰਾਜਬੀਰ ਸਿੰਘ ਵਾਸੀ ਪੱਤੀ ਪੂਹਲਾ ਭਿੱਖੀਵਿੰਡ, ਰਾਜਬੀਰ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਸਰਹਾਲੀ, ਜੋ ਕਿ ਆਮ ਤੌਰ 'ਤੇ ਰਾਤ ਸਮੇਂ ਜੀ. ਟੀ. ਰੋਡ 'ਤੇ ਲੁੱਟਾਂ-ਖੋਹਾਂ ਕਰਦੇ ਹਨ ਅਤੇ ਅੱਜ ਪਿੰਡ ਠੱਠੀਆਂ ਮਹੰਤਾਂ ਜੀ. ਟੀ. ਰੋਡ ਕੋਲ ਬਣੇ ਸਟੇਡੀਅਮ ਵਿਚ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਹਨ, ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਸਾਰੇ ਵਿਅਕਤੀ ਕਾਬੂ ਆ ਸਕਦੇ ਹਨ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਪਾਰਟੀ ਨੇ ਮਾਰੂ ਹਥਿਆਰਾਂ ਸਮੇਤ ਉਕਤ 6 ਦੋਸ਼ੀਆਂ ਨੂੰ ਗ੍ਰਿਫਾਤਰ ਕਰ ਲਿਆ ਜਦਕਿ ਇਕ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ।
