ਨਸ਼ੇ ''ਚ ਟੱਲੀ ਵਿਅਕਤੀ ਨੂੰ ਪੁਲਸ ਨੇ ਕੀਤਾ ਕਾਬੂ, ਪਰਚਾ ਦਰਜ
Saturday, May 09, 2026 - 02:20 PM (IST)
ਜਲਾਲਾਬਾਦ (ਬਜਾਜ) : ਥਾਣਾ ਵੈਰੋਕੇ ਦੀ ਪੁਲਸ ਨੇ ਹੈਰੋਇਨ ਦੇ ਨਸ਼ੇ ਵਿੱਚ ਟੱਲੀ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਐੱਸ. ਆਈ. ਗੈਵਿਸ਼ ਕਪੂਰ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਗਸ਼ਤ ਦੌਰਾਨ ਚੱਕ ਸਿੰਘੇ ਵਾਲਾ ਸੈਣੀ ਬੱਸ ਅੱਡੇ ਦੇ ਕੋਲ ਪੁੱਜੇ। ਇਸ ਦੌਰਾਨ ਬੱਸ ਅੱਡੇ ਦੇ ਕੋਲ ਇਕ ਵਿਅਕਤੀ ਝੂਲਦਾ ਦਿਖਾਈ ਦਿੱਤਾ, ਜਿਸਦੇ ਪੈਰ ਡਗਮਗਾ ਰਹੇ ਸੀ।
ਉਸ ਨੂੰ ਪੁਲਸ ਨੇ ਕਾਬੂ ਕੀਤਾ ਤਾਂ ਉਹ ਆਪਣੇ ਨਸ਼ੇ ਸਬੰਧੀ ਇਲਾਜ ਬਾਰੇ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕਿਆ, ਜਿਸਦਾ ਫਾਜ਼ਿਲਕਾ ਤੋਂ ਡੋਪ ਟੈਸਟ ਕਰਵਾਇਆ ਗਿਆ ਤਾਂ ਪਾਜ਼ੇਟਿਵ ਆਇਆ। ਇਸ 'ਤੇ ਪੁਲਸ ਨੇ ਸੁਰਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਚੱਕ ਸਿੰਘੇ ਵਾਲਾ ਸੈਣੀ ਨੂੰ ਕਾਬੂ ਕਰਕੇ ਥਾਣਾ ਵੈਰੋਕੇ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
