ਫਿਲੌਰ ਪੁਲਸ ਵੱਲੋਂ ਸੁਪਾਰੀ ਕਿਲਰ ਗਿਰੋਹ ਦਾ ਪਰਦਾਫਾਸ਼, ਹਥਿਆਰਾਂ ਤੇ ਨਸ਼ੇ ਸਮੇਤ 4 ਨੌਜਵਾਨ ਕਾਬੂ

Saturday, May 09, 2026 - 07:11 AM (IST)

ਫਿਲੌਰ ਪੁਲਸ ਵੱਲੋਂ ਸੁਪਾਰੀ ਕਿਲਰ ਗਿਰੋਹ ਦਾ ਪਰਦਾਫਾਸ਼, ਹਥਿਆਰਾਂ ਤੇ ਨਸ਼ੇ ਸਮੇਤ 4 ਨੌਜਵਾਨ ਕਾਬੂ

ਫਿਲੌਰ (ਜ.ਬ.) : ਪੁਲਸ ਨੇ ਚਾਰ ਮੁੰਡਿਆਂ ਨੂੰ ਇਕ ਪਿਸਤੌਲ, 6 ਜ਼ਿੰਦਾ ਰੌਂਦ, ਦੋ ਮੈਗਜ਼ੀਨ ਤੇ 10 ਕਿੱਲੋ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਚਾਰੇ ਨੌਜਵਾਨ ਲੁਧਿਆਣਾ ਵਿਚ ਇਕ ਵਿਅਕਤੀ ਨੂੰ ਪਿਸਤੌਲ ਨਾਲ ਮਾਰਨ ਦੀ ਕੋਸ਼ਿਸ਼ ਕਰ ਚੁੱਕੇ ਹਨ, ਜਿਸ ਵਿੱਚ ਉਹ ਨਾਕਾਮ ਰਹੇ ਸਨ। ਉਕਤ ਵਿਅਕਤੀ ਨੂੰ ਮਾਰਨ ਲਈ ਉਨ੍ਹਾਂ ਨੇ ਸੁਪਾਰੀ ਲਈ ਹੋਈ ਸੀ। ਪੰਜਾਬ ਵਿੱਚ ਪਿਛਲੇ ਇੱਕ ਸਾਲ ਤੋਂ ਜੋ ਵੀ ਵੱਡੀਆਂ ਵਾਰਦਾਤਾਂ ਹੋ ਰਹੀਆਂ ਹਨ, ਜਿਨ੍ਹਾਂ ਵਿਚ ਲੋਕਾਂ ਨੂੰ ਸੁਪਾਰੀ ਲੈ ਕੇ ਮੌਤ ਦੇ ਘਾਟ ਉਤਾਰਨਾ ਜਾਂ ਵੱਡੇ ਵਪਾਰੀਆਂ ਦੇ ਘਰਾਂ ਜਾਂ ਦੁਕਾਨਾਂ ਦੇ ਬਾਹਰ ਗੋਲੀਆਂ ਚਲਾਉਣ ਵਰਗੀਆਂ ਫ਼ਿਲਮੀ ਸਟੋਰੀ ਵਰਗੀਆਂ ਘਟਨਾਵਾਂ ਸ਼ਾਮਲ ਹਨ, ਨੂੰ ਅੰਜਾਮ ਦੇਣ ਵਾਲੇ ਜ਼ਿਆਦਾਤਰ ਨੌਜਵਾਨ 19 ਤੋਂ 21 ਸਾਲ ਦੀ ਉਮਰ ਦੇ ਪਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਭਿਆਨਕ ਹਾਦਸਾ: ਬੇਕਾਬੂ ਕੈਂਟਰ ਨੇ ਕਈ ਵਾਹਨ ਦਰੜੇ, ਇੱਕ ਦੀ ਮੌਤ; ਤਿੰਨ ਗੰਭੀਰ ਜ਼ਖਮੀ

ਅੱਜ ਵੀ ਜਦੋਂ ਫਿਲੌਰ ਦੇ ਨਜ਼ਦੀਕੀ ਪਿੰਡ ਬਿਲਗਾ ਦੀ ਪੁਲਸ ਫੜੇ ਚਾਰ ਮੁੰਡਿਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਆਈ ਤਾਂ ਚਾਰੇ ਮੁੰਡੇ ਪੱਤਰਕਾਰਾਂ ਦੇ ਕੈਮਰੇ ਦੇਖ ਕੇ ਸ਼ਰੇਆਮ ਚੀਕ ਕੇ ਬੋਲ ਰਹੇ ਸਨ ਕਿ ਅਸੀਂ ਦੋ ਮਹੀਨਿਆਂ ਵਿੱਚ ਬਾਹਰ ਆ ਜਾਵਾਂਗੇ। ਜਦੋਂ ਉਨ੍ਹਾਂ ਤੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਪਿਸਤੌਲ ਕਿੱਥੋਂ ਲੈ ਕੇ ਆਏ ਹੋ ਤਾਂ ਉਨ੍ਹਾਂ ਨੇ ਕੈਮਰੇ ਦੇ ਸਾਹਮਣੇ ਕਿਹਾ ਕਿ ਇਸ ਦੀ ਵਰਤੋਂ ਲੁਧਿਆਣਾ ਵਿੱਚ ਕਿਸੇ ਨੂੰ ਮਾਰਨ ਲਈ ਕਰਨੀ ਸੀ। ਉਨ੍ਹਾਂ ਦੇ ਚਿਹਰਿਆਂ ’ਤੇ ਪੁਲਸ ਦਾ ਕੋਈ ਡਰ ਜਾਂ ਖ਼ੌਫ਼ ਨਹੀਂ ਸੀ। ਦੂਜੇ ਪਾਸੇ ਸਬ-ਡਵੀਜ਼ਨ ਫਿਲੌਰ ਦੇ ਡੀ.ਐੱਸ.ਪੀ. ਭਰਤ ਮਸੀਹ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਚਾਰਾਂ ਮੁਲਜ਼ਮਾਂ ਅਲਾਦਿਲ ਭੋਲਾ ਪੁੱਤਰ ਤਾਜ ਮੁਹੰਮਦ (ਨਿਵਾਸੀ ਪਿੰਡ ਗੁੰਮਟਾਲਾ, ਬਿਲਗਾ), ਅਨੁਜ ਕੁਮਾਰ ਪੁੱਤਰ ਅਰੁਣ ਸ਼ਾਹ (ਨਿਵਾਸੀ ਪਿੰਡ ਭਾਮੀਆਂ, ਥਾਣਾ ਜਮਾਲਪੁਰ, ਲੁਧਿਆਣਾ), ਰਿਸ਼ਭ ਮਿਸ਼ਰਾ ਪੁੱਤਰ ਰਤਨ ਮਿਸ਼ਰਾ ਨਿਵਾਸੀ ਗਿਆਪੁਰਾ ਰਿਤਿਕ ਨਾਨੂ ਪੁੱਤਰ ਮਨੋਜ ਕੁਮਾਰ (ਨਿਵਾਸੀ ਚੀਮਾ ਚੌਕ ਤੇ ਮੁਹੰਮਦ ਆਫਤਾਬ ਰਿਆਜ਼ ਪੁੱਤਰ ਅਲੀ ਮੁਹੰਮਦ ਨਿਵਾਸੀ ਪਿੰਡ ਕੁੱਕੜ, ਥਾਣਾ ਜਮਸ਼ੇਰ ਖ਼ਾਸ ਕੋਲੋਂ ਇਕ ਪਿਸਤੌਲ, 6 ਜ਼ਿੰਦਾ ਰੌਂਦ, ਦੋ ਮੈਗਜ਼ੀਨ ਤੇ 10 ਕਿੱਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਇਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤੇ ਅੱਗੇ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬੰਗਾਲ 'ਚ ਅੱਜ ਹੋਵੇਗਾ ਸ਼ੁਭੇਂਦੂ ਅਧਿਕਾਰੀ ਦਾ ਰਾਜਤਿਲਕ, PM ਮੋਦੀ ਤੋਂ ਲੈ ਕੇ 21 ਰਾਜਾਂ ਦੇ CM ਰਹਿਣਗੇ ਮੌਜੂਦ

ਡੀ.ਐੱਸ.ਪੀ. ਭਰਤ ਮਸੀਹ ਨੇ ਕਿਹਾ ਕਿ ਇਨ੍ਹਾਂ ਚਾਰਾਂ ਮੁੰਡਿਆਂ ਨੂੰ ਫੜ ਕੇ ਪੁਲਸ ਨੇ ਹੋਣ ਵਾਲੀਆਂ ਵੱਡੀਆਂ ਵਾਰਦਾਤਾਂ ਨੂੰ ਰੋਕਿਆ ਹੈ। ਪੁਲਸ ਨੂੰ ਕਿਸੇ ਮੁਖ਼ਬਰ ਤੋਂ ਇਨ੍ਹਾਂ ਮੁੰਡਿਆਂ ਦੇ ਵੱਡੀਆਂ ਵਾਰਦਾਤਾਂ ਵਿੱਚ ਸ਼ਾਮਲ ਹੋਣ ਦੀ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ’ਤੇ ਇਨ੍ਹਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਇਨ੍ਹਾਂ ਨੂੰ ਦਬੋਚ ਲਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News