ਪੁਲਸ ਰਿਮਾਂਡ ’ਤੇ ਲਏ ਗਏ ਨਸ਼ਾ ਸਮੱਗਲਰ ਦਾ ਸਾਥੀ ਵੀ ਗ੍ਰਿਫ਼ਤਾਰ, 6 ਕਿਲੋ 134 ਗ੍ਰਾਮ ਹੈਰੋਇਨ ਬਰਾਮਦ

Wednesday, May 06, 2026 - 11:10 AM (IST)

ਪੁਲਸ ਰਿਮਾਂਡ ’ਤੇ ਲਏ ਗਏ ਨਸ਼ਾ ਸਮੱਗਲਰ ਦਾ ਸਾਥੀ ਵੀ ਗ੍ਰਿਫ਼ਤਾਰ, 6 ਕਿਲੋ 134 ਗ੍ਰਾਮ ਹੈਰੋਇਨ ਬਰਾਮਦ

ਜਲੰਧਰ (ਮਹੇਸ਼)-4 ਦਿਨਾਂ ਦੇ ਪੁਲਸ ਰਿਮਾਂਡ ’ਤੇ ਲਏ ਗਏ ਨਸ਼ਾ ਸਮੱਗਲਰ ਮਹਿਕਦੀਪ ਸਿੰਘ ਮਹਿਕ ਪੁੱਤਰ ਨਰਿੰਦਰ ਸਿੰਘ ਨਿਵਾਸੀ ਪਿੰਡ ਰੋੜਾਂਵਾਲਾ ਖੁਰਦ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਥੀ ਗੌਤਮਬੀਰ ਸਿੰਘ ਪੁੱਤਰ ਜਰਨੈਲ ਸਿੰਘ ਨੂੰ ਵੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ. ਐੱਨ. ਟੀ. ਐੱਫ਼.) ਜਲੰਧਰ ਰੇਂਜ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਗੌਤਮਬੀਰ ਸਿੰਘ ਵੀ ਮਹਿਕ ਦੇ ਹੀ ਪਿੰਡ ਦਾ ਰਹਿਣ ਵਾਲਾ ਹੈ। ਦੋਵੇਂ ਮਿਲ ਕੇ ਹੈਰੋਇਨ ਸਪਲਾਈ ਕਰਦੇ ਸਨ। ਗੌਤਮਬੀਰ ਸਿੰਘ ਦੇ ਕਬਜ਼ੇ ਵਿਚੋਂ ਏ. ਐੱਨ. ਟੀ. ਐੱਫ਼. ਦੇ ਏ. ਐੱਸ. ਆਈ. ਮਨਜੀਤ ਸਿੰਘ ਨੇ 6 ਕਿਲੋ 134 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਦਕਿ ਮਹਿਕ ਤੋਂ ਪਹਿਲਾਂ ਏ. ਐੱਨ. ਟੀ. ਐੱਫ਼. ਵੱਲੋਂ 6 ਕਿਲੋ 108 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਹੁਣ ਦੋਵਾਂ ਤੋਂ ਕੁੱਲ੍ਹ 12 ਕਿਲੋ 242 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ, ਜੋਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਬਹੁਤ ਵੱਡੀ ਕਾਮਯਾਬੀ ਹੈ।

ਇਹ ਵੀ ਪੜ੍ਹੋ: ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ ਵਿਦੇਸ਼ੋਂ ਆ ਕੇ ਬਣਾਵਾਂਗੀ ਨਵਾਂ ਘਰ

ਏ. ਐੱਸ. ਆਈ. ਮਨਜੀਤ ਸਿੰਘ ਅਨੁਸਾਰ ਗੌਤਮਬੀਰ ਨੂੰ ਵੀ ਮਹਿਕ ਖ਼ਿਲਾਫ਼ ਪਹਿਲਾਂ ਦਰਜ ਕੀਤੇ ਗਏ ਮਾਮਲੇ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਵੀ ਪੁਲਸ ਰਿਮਾਂਡ ਹਾਸਲ ਕਰ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗੌਤਮਬੀਰ 12ਵੀਂ ਜਮਾਤ ਤੱਕ ਪੜ੍ਹਾਈ ਕਰਨ ਤੋਂ ਬਾਅਦ ਪੀ. ਟੀ. ਈ. ਦਾ ਕੋਰਸ ਕਰ ਰਿਹਾ ਸੀ ਅਤੇ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਮਹਿਕ ਨਾਲ ਮਿਲ ਕੇ ਹੈਰੋਇਨ ਵੇਚਣ ਲੱਗ ਪਿਆ।

ਇਹ ਵੀ ਪੜ੍ਹੋ: ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ! ਝੱਲਣੀ ਪੈ ਸਕਦੀ ਵੱਡੀ ਮੁਸੀਬਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News