ਵੱਡੀ ਵਾਰਦਾਤ ਦੀ ਫਿਰਾਕ ''ਚ ਬੈਠੇ 6 ਅਪਰਾਧੀ ਹਥਿਆਰਾਂ ਸਣੇ ਕਾਬੂ, ਗੁਰਦਾਸਪੁਰ ਪੁਲਸ ਨੇ ਨਾਕਾਮ ਕੀਤਾ ਮਨਸੂਬਾ

Saturday, May 16, 2026 - 07:27 AM (IST)

ਵੱਡੀ ਵਾਰਦਾਤ ਦੀ ਫਿਰਾਕ ''ਚ ਬੈਠੇ 6 ਅਪਰਾਧੀ ਹਥਿਆਰਾਂ ਸਣੇ ਕਾਬੂ, ਗੁਰਦਾਸਪੁਰ ਪੁਲਸ ਨੇ ਨਾਕਾਮ ਕੀਤਾ ਮਨਸੂਬਾ

ਗੁਰਦਾਸਪੁਰ (ਵਿਨੋਦ, ਹਰਮਨ) : ਜ਼ਿਲ੍ਹਾ ਪੁਲਸ ਗੁਰਦਾਸਪੁਰ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਪੁਲਸ ਨੇ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਕਰ ਰਹੇ 6 ਵਿਅਕਤੀਆਂ ਨੂੰ ਹਥਿਆਰਾਂ ਤੇ ਕਾਰ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਗੁਰਦਾਸਪੁਰ ਦੇ ਐੱਸ. ਐੱਸ. ਪੀ. ਆਦਿੱਤਿਆ ਨੇ ਆਪਣੇ ਦਫ਼ਤਰ ’ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਪਿੰਡ ਕੌਂਟਾ ਦੇ ਸ਼ਮਸ਼ਾਨਘਾਟ ਵਿਚ ਬੈਠੇ ਹਨ ਅਤੇ ਉਨ੍ਹਾਂ ਕੋਲ ਇਕ ਕਾਰ ਅਤੇ ਹਥਿਆਰ ਵੀ ਹਨ। ਉਹ ਸਾਰੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ: ਜਹਾਜ਼ ਚੜ੍ਹਣ ਚੱਲਿਆ ਸੀ ਦਿੱਲੀ, ਰਾਹ 'ਚ ਹੀ ਪਾਸਪੋਰਟ ਤੇ ਵੀਜ਼ਾ ਖੋਹ ਲੈ ਗਏ ਲੁਟੇਰੇ

ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਜਾਣਕਾਰੀ ਦੇ ਆਧਾਰ ’ਤੇ ਦੀਨਾਨਗਰ ਪੁਲਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਕੌਂਟਾ ਪਿੰਡ ਦੇ ਸ਼ਮਸ਼ਾਨਘਾਟ ’ਤੇ ਛਾਪਾ ਮਾਰਿਆ। ਪੁਲਸ ਨੇ ਇਸ ਦੌਰਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 1 ਪਿਸਤੌਲ ਸਮੇਤ 1 ਮੈਗਜ਼ੀਨ, 4 ਜ਼ਿੰਦਾ ਕਾਰਤੂਸ, 1 ਬੇਸਬਾਲ ਬੈਟ, 1 ਤਲਵਾਰ ਅਤੇ 1 ਦਾਤਰ ਸਮੇਤ ਇਕ ਕਾਰ ਨੰ. ਪੀਬੀ-06 ਪੀ-1700 ਬਰਾਮਦ ਕੀਤੀ ਗਈ। ਪੁੱਛਗਿੱਛ ਕਰਨ ’ਤੇ ਮੁਲਜ਼ਮਾਂ ਨੇ ਆਪਣੀ ਪਛਾਣ ਯੂਸਮ ਮਸੀਹ ਉਰਫ਼ ਐੱਮ. ਪੀ. ਪੁੱਤਰ ਗਫੂਰ ਮਸੀਹ ਵਾਸੀ ਪਿੰਡ ਧਰਮਕੋਟ ਬਾਘਾ, ਥਾਣਾ ਬਟਾਲਾ, ਸੰਦੀਪ ਮਸੀਹ ਪੁੱਤਰ ਸਤਪਾਲ ਮਸੀਹ ਵਾਸੀ ਪਿੰਡ ਕਲਿਆਣਪੁਰ ਥਾਣਾ ਧਾਰੀਵਾਲ, ਕਮਲਜੀਤ ਸਿੰਘ ਉਰਫ ਦਾਤਾਰ ਪੁੱਤਰ ਗੁਰਜਿੰਦਰ ਸਿੰਘ ਵਾਸੀ ਪ੍ਰੇਮ ਨਗਰ ਬਟਾਲਾ, ਮਹਿਕਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਭੁੱਲਰ ਜ਼ਿਲਾ ਬਟਾਲਾ, ਹਨੀ ਪੁੱਤਰ ਯੂਨਸ ਮਸੀਹ ਵਾਸੀ ਪਿੰਡ ਧੂਬੀਵਾਲ ਬਾਘਾ, ਬਟਾਲਾ ਅਤੇ ਮਲੂਕ ਮਸੀਹ ਪੁੱਤਰ ਈਸ਼ਾਨ ਮਸੀਹ ਵਾਸੀ ਪਿੰਡ ਧਰਮਕੋਟ ਬੱਗਾ ਵਜੋਂ ਹੋਈ।

ਇਹ ਵੀ ਪੜ੍ਹੋ : ਨਵੇਂ LPG ਕਨੈਕਸ਼ਨ ਨੂੰ ਲੈ ਕੇ ਵੱਡੀ ਖ਼ਬਰ: ਹੁਣ ਗੈਸ ਏਜੰਸੀ ਜਾਣ ਦਾ ਝੰਜਟ ਖ਼ਤਮ!

ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮਾਂ ’ਚੋਂ ਕਮਲਜੀਤ ਸਿੰਘ ’ਤੇ 14 ਕੇਸ, ਯੂਸਫ਼ ਮਸੀਹ ’ਤੇ 2 ਕੇਸ, ਸੰਦੀਪ ਮਸੀਹ ’ਤੇ 2 ਕੇਸ ਅਤੇ ਮਹਿਕਪ੍ਰੀਤ ਸਿੰਘ ’ਤੇ 1 ਕੇਸ ਦਰਜ ਹੈ। ਮੁਲਜ਼ਮ ਇਸ ਸਮੇਂ ਲੁੱਟਖੋਹ, ਆਬਕਾਰੀ ਐਕਟ ਅਤੇ ਹੋਰ ਅਪਰਾਧਾਂ ਨਾਲ ਸਬੰਧਤ ਮਾਮਲਿਆਂ ’ਚ ਜ਼ਮਾਨਤ ’ਤੇ ਬਾਹਰ ਹਨ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਪੁਲਸ ਰਿਮਾਂਡ ਲਿਆ ਜਾਵੇਗਾ। ਉਨ੍ਹਾਂ ਦੀ ਯੋਜਨਾ ਦਾ ਪਤਾ ਲਗਾਉਣ ਲਈ ਉਨ੍ਹਾਂ ਤੋਂ ਪੂਰੀ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ’ਤੇ ਡੀ. ਐੱਸ. ਪੀ. ਰਾਜਿੰਦਰ ਮਿਨਹਾਸ ਵੀ ਮੌਕੇ ’ਤੇ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News