ਡਿਊਟੀ ''ਚ ਕੁਤਾਹੀ ਵਰਤਣ ਦੇ ਚੱਲਦੇ ਥਾਣਾ ਤਲਵੰਡੀ ਸਾਬੋ ਮੁਖੀ ਲਾਈਨ ਹਾਜ਼ਰ

Sunday, Aug 25, 2019 - 06:43 PM (IST)

ਡਿਊਟੀ ''ਚ ਕੁਤਾਹੀ ਵਰਤਣ ਦੇ ਚੱਲਦੇ ਥਾਣਾ ਤਲਵੰਡੀ ਸਾਬੋ ਮੁਖੀ ਲਾਈਨ ਹਾਜ਼ਰ

ਤਲਵੰਡੀ ਸਾਬੋ (ਮੁਨੀਸ਼) : ਡਿਊਟੀ 'ਚ ਕੁਤਾਹੀ ਵਰਤਣ 'ਤੇ ਥਾਣਾ ਤਲਵੰਡੀ ਸਾਬੋ ਦੇ ਮੁਖੀ ਹਰਵਿੰਦਰ ਸਿੰਘ ਸਰਾ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਤਲਵੰਡੀ ਸਾਬੋ ਪੁਲਸ ਨੇ ਤਲਵੰਡੀ ਸਾਬੋ ਸ਼ਰਾਬ ਦੇ ਠੇਕੇ ਦੇ ਮੈਨੇਜਰ ਦੇ ਬਿਆਨ 'ਤੇ ਕਾਂਗਰਸੀ ਬਲਾਕ ਸਮਿਤੀ ਮੈਂਬਰ ਜਗਦੇਵ ਸਿੰਘ ਜਜਲ 'ਤੇ ਫਾਇਰਿੰਗ ਕਰਨ ਦਾ ਮਾਮਲਾ ਦਰਜ ਕੀਤਾ ਸੀ। 
ਸੂਤਰਾਂ ਮੁਤਾਬਕ ਮਾਮਲਾ ਦਰਜ ਕਰਨ ਤੋਂ ਪਹਿਲਾਂ ਕਥਿਤ ਮੁਲਜ਼ਮ ਜਗਦੇਵ ਸਿੰਘ ਥਾਣਾ ਤਲਵੰਡੀ ਸਾਬੋ ਪਹੁੰਚ ਗਿਆ ਸੀ ਪਰ ਪੁਲਸ ਨੂੰ ਚਕਮਾ ਦੇ ਭੱਜਣ ਵਿਚ ਕਾਮਯਾਬ ਹੋ ਗਿਆ, ਜਿਸ ਦੇ ਚੱਲਦੇ ਥਾਣਾ ਮੁਖੀ 'ਤੇ ਕਾਰਵਾਈ ਕਰਦੇ ਹੋਏ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।


author

Gurminder Singh

Content Editor

Related News