ਰਿਸ਼ਵਤ ਲੈਣ ਦੇ ਦੋਸ਼ ''ਚ ਹੈੱਡ ਕਾਂਸਟੇਬਲ ਨਾਮਜ਼ਦ
Friday, Sep 29, 2017 - 11:30 AM (IST)
ਤਰਨਤਾਰਨ (ਧਰਮ ਪੰਨੂੰ) - ਥਾਣਾ ਭਿੱਖੀਵਿੰਡ ਦੀ ਪੁਲਸ ਨੇ ਇਕ ਹੈੱਡ ਕਾਂਸਟੇਬਲ ਨੂੰ ਰਿਸ਼ਵਤ ਲੈਣ ਦੇ ਦੋਸ਼ 'ਚ ਨਾਮਜ਼ਦ ਕੀਤਾ ਹੈ।
ਥਾਣਾ ਮੁਖੀ ਬਲਵਿੰਦਰ ਸਿੰਘ ਮੁਤਾਬਕ ਐੱਚ. ਸੀ. ਸ਼ਿੰਗਾਰਾ ਸਿੰਘ ਇਕ ਵੀਡੀਓ 'ਚ ਰੁਪਏ ਫੜ ਕੇ ਆਪਣੀ ਜੇਬ ਵਿਚ ਪਾਉਂਦਾ ਦਿਖਾਈ ਦਿੱਤਾ ਸੀ, ਜੋ ਉਸ ਨੂੰ ਨੌਜਵਾਨਾਂ ਵੱਲੋਂ ਫੌਜ ਵਿਚ ਭਰਤੀ ਹੋਣ ਲਈ ਆਚਰਨ ਸਰਟੀਫਿਕੇਟ ਲੈਣ ਲਈ ਦਿੱਤੇ ਗਏ ਸਨ। ਥਾਣਾ ਮੁਖੀ ਨੇ ਦੱਸਿਆ ਕਿ ਸ਼ਿੰਗਾਰਾ ਸਿੰਘ ਨੇ ਉਕਤ ਰੁਪਏ ਰਿਸ਼ਵਤ ਵਜੋਂ ਲਏ ਸਨ, ਜਿਸ ਕਾਰਨ ਉਸ 'ਤੇ ਮਾਮਲਾ ਦਰਜ ਕਰ ਲਿਆ ਗਿਆ।
