ਕੁੱਟਮਾਰ ਦੇ ਦੋਸ਼ ''ਚ ਅੱਧੀ ਦਰਜਨ ਤੋਂ ਵੱਧ ਖਿਲਾਫ ਕੇਸ ਦਰਜ

Tuesday, Aug 08, 2017 - 10:40 AM (IST)

ਪਟਿਆਲਾ - ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੇ ਕੁੱਟਮਾਰ ਦੇ ਦੋਸ਼ ਵਿਚ ਅੱਧੀ ਦਰਜਨ ਤੋਂ ਜ਼ਿਆਦਾ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਜੀਤੂ ਪੁੱਤਰ ਚੀਨਾ ਵਾਸੀ ਨੇੜੇ ਨੈਣਾ ਦੇਵੀ ਮੰਦਰ ਕਰਤਾਰ ਕਾਲੋਨੀ ਪਟਿਆਲਾ ਅਤੇ 7-8 ਅਣਪਛਾਤੇ ਵਿਅਕਤੀ ਸ਼ਾਮਲ ਹਨ। ਇਸ ਸਬੰਧੀ ਸ਼ਮਸ਼ੇਰ ਸਿੰਘ ਪੁੱਤਰ ਜਨਮ ਸਿੰਘ ਵਾਸੀ ਸਿਕਲੀਗਰ ਬਸਤੀ ਕਰਤਾਰ ਕਾਲੋਨੀ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਉਸ ਦੀ ਘੇਰ ਕੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ 323, 341, 506, 148 ਅਤੇ 149 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।


Related News