GNA ਯੂਨੀਵਰਸਿਟੀ ''ਚ ''ਹੈਕਾਥਨ 4.0'' ਦਾ ਸਫਲ ਆਯੋਜਨ, 600 ਤੋਂ ਵੱਧ ਭਾਗੀਦਾਰਾਂ ਨੇ ਦਿਖਾਈ ਤਕਨੀਕੀ ਮਹਾਰਤ
Tuesday, Apr 07, 2026 - 02:06 AM (IST)
ਫਗਵਾੜਾ (ਜਲੋਟਾ) : ਜੀਐੱਨਏ ਯੂਨੀਵਰਸਿਟੀ ਨੇ 4–5 ਅਪ੍ਰੈਲ 2026 ਨੂੰ ਆਯੋਜਿਤ ਦੋ ਦਿਨਾਂ ਦੇ ਰਾਸ਼ਟਰੀ ਪੱਧਰ ਦੇ ਨਵਾਚਾਰ ਸਮਾਗਮ ਹੈਕਾਥਨ 4.0 ਨੂੰ ਸਫਲਤਾਪੂਰਵਕ ਆਯੋਜਿਤ ਕੀਤਾ। ਇਸ ਸਮਾਗਮ ਵਿੱਚ ਦੇਸ਼ ਭਰ ਤੋਂ ਨੌਜਵਾਨ ਇਨੋਵੇਟਰ, ਡਿਵੈਲਪਰ ਅਤੇ ਸਮੱਸਿਆ ਹੱਲ ਕਰਨ ਵਾਲੇ ਭਾਗੀਦਾਰ ਸ਼ਾਮਲ ਹੋਏ। ਇਸ ਇਵੈਂਟ ਵਿੱਚ 600 ਤੋਂ ਵੱਧ ਭਾਗੀਦਾਰਾਂ ਦੀ ਪ੍ਰਭਾਵਸ਼ਾਲੀ ਹਾਜ਼ਰੀ ਰਹੀ, ਜਿਸ ਵਿੱਚ 150 ਤੋਂ ਵੱਧ ਟੀਮਾਂ ਸ਼ਾਮਲ ਸਨ, ਜੋ ਪੰਜਾਬ, ਹਰਿਆਣਾ, ਮਹਾਰਾਸ਼ਟਰ, ਦੇਹਰਾਦੂਨ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਅਤੇ ਪ੍ਰਸਿੱਧ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰ ਰਹੀਆਂ ਸਨ। ਇਹ ਹੈਕਾਥਾਨ ਵਿਦਿਆਰਥੀਆਂ ਲਈ ਇੱਕ ਗਤੀਸ਼ੀਲ ਮੰਚ ਸਾਬਤ ਹੋਇਆ, ਜਿੱਥੇ ਉਨ੍ਹਾਂ ਨੇ ਅਸਲੀ ਜੀਵਨ ਦੀਆਂ ਚੁਣੌਤੀਆਂ ‘ਤੇ ਕੰਮ ਕਰਦੇ ਹੋਏ ਆਪਣੀ ਤਕਨੀਕੀ ਮਹਾਰਤ, ਰਚਨਾਤਮਕਤਾ ਅਤੇ ਸਮੱਸਿਆ-ਹੱਲ ਕਰਨ ਦੀ ਯੋਗਤਾ ਦਾ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : ਮਾਛੀਵਾੜਾ ਪੁਲਸ ਵਲੋਂ ਨਾਜਾਇਜ਼ ਪਿਸਤੌਲ ਸਮੇਤ 1 ਕਾਬੂ, ਮੋਹਾਲੀ ਸਪਲਾਈ ਕਰਨ ਜਾ ਰਿਹਾ ਸੀ ਹਥਿਆਰ
ਹੈਕਾਥਨ 4.0 ਵਿੱਚ ਕਈ ਵੱਖ-ਵੱਖ ਅਤੇ ਭਵਿੱਖ-ਕੇਂਦ੍ਰਿਤ ਥੀਮਾਂ ਸ਼ਾਮਲ ਸਨ, ਜਿਵੇਂ ਕਿ ਆਰਟੀਫਿਸ਼ਲ ਇੰਟੇਲੀਜੈਸ ਐਡ ਰਿਸਪੋਸੀਬਲ ਏਆਈ ਓਪਨ ਇਨੋਵੇਸ਼ਨ, ਸਾਈਬਰ ਸੀਕਿਉਰੀਟੀ ਐਡ ਬਲਾਕਚੈਨ ਟੈਕਨੋਲੋਜੀਸ,ਐਗਰੀਕਲਚੱਰਲ,ਫੂਡ ਟੈਕ ਐਡ ਰੂਰਲ ਡਿਵੇਲਪਮੈਟ,ਕਲੀਨ ਐਡ ਗ੍ਰੀਨ ਟੈਕਨੌਲੋਜੀ, ਸਮਾਰਟ ਐਜੁਕੇਸ਼ਨ ਅਤੇ ਇੰਡਸਟਰੀ 4.0 ਐਡ ਇੰਟੇਲੀਜੈੈਟ ਆਟੋਮੇਸ਼ਨ। ਭਾਗੀਦਾਰਾਂ ਨੇ ਦੋ ਦਿਨਾਂ ਤੱਕ ਤਜਰਬੇਕਾਰ ਅਕਾਦਮਿਕ ਅਤੇ ਇੰਡਸਟਰੀ ਵਿਸ਼ੇਸ਼ਗਿਆਨਾਂ ਦੀ ਰਹਿਨੁਮਾਈ ਹੇਠ ਗਹਿਰਾਈ ਨਾਲ ਕੰਮ ਕਰਦੇ ਹੋਏ ਨਵੇਂ, ਪ੍ਰਭਾਵਸ਼ਾਲੀ ਅਤੇ ਵਿਹਾਰਿਕ ਹੱਲ ਤਿਆਰ ਕੀਤੇ। ਇਸ ਸਮਾਗਮ ਵਿੱਚ ਮਾਨਯੋਗ ਚਾਂਸਲਰ ਸ.ਗੁਰਦੀਪ ਸਿੰਘ ਸੀਹਰਾ ਅਤੇ ਪ੍ਰੋ-ਚਾਂਸਲਰ ਜਸਲੀਨ ਸੀਹਰਾ ਦੀ ਗਰਿਮਾਮਈ ਹਾਜ਼ਰੀ ਰਹੀ। ਇਸ ਦੇ ਨਾਲ ਹੀ ਪ੍ਰਮੁੱਖ ਮਹਿਮਾਨਾਂ, ਅਕਾਦਮਿਕ ਵਿਅਕਤੀਆਂ ਅਤੇ ਇੰਡਸਟਰੀ ਪ੍ਰੋਫੈਸ਼ਨਲਾਂ ਨੇ ਵੀ ਸ਼ਿਰਕਤ ਕੀਤੀ ਅਤੇ ਭਾਗੀਦਾਰਾਂ ਦੇ ਜਜ਼ਬੇ, ਸਮਰਪਣ ਅਤੇ ਨਵਾਚਾਰਕ ਸੋਚ ਦੀ ਭਰਪੂਰ ਸਰਾਹਨਾ ਕੀਤੀ।
ਅਕਾਦਮਿਕ ਅਤੇ ਉਦਯੋਗ ਖੇਤਰ ਦੇ ਵਿਸ਼ੇਸ਼ਗਿਆਨਾਂ ਦੇ ਪੈਨਲ ਨੇ ਪ੍ਰੋਜੈਕਟਾਂ ਦਾ ਮੁਲਾਂਕਣ ਨਵਾਚਾਰ, ਸੰਭਾਵਨਾ, ਤਕਨੀਕੀ ਕਾਰਗੁਜ਼ਾਰੀ ਅਤੇ ਸਮਾਜਿਕ ਮਹੱਤਤਾ ਦੇ ਆਧਾਰ ‘ਤੇ ਕੀਤਾ। ਮੁਕਾਬਲੇ ਦੇ ਅੰਤ ਵਿੱਚ ਜੇਤੂਆਂ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਔਵਰਆਲ ਵਿਨਰ ਨੂੰ 31,000 ਰੁਪਏ ਦਾ ਨਕਦ ਇਨਾਮ, ਫਸਟ ਰਨਰ ਅਪ ਨੂੰ 21,000 ਰੁਪਏ ਅਤੇ 2ਐਡ ਰਣਰ ਅਪ ਨੂੰ 11000 ਰੁਪਏ ਦੇ ਨਾਲ ਸਨਮਾਨ ਪੱਤਰ ਪ੍ਰਦਾਨ ਕੀਤੇ ਗਏ। ਇਸ ਤੋਂ ਇਲਾਵਾ, ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਥੀਮ-ਵਾਇਜ਼ ਇਨਾਮ ਵੀ ਦਿੱਤੇ ਗਏ। ਹਰ ਥੀਮ ਅਧੀਨ ਭਾਗੀਦਾਰਾਂ ਨੂੰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਦੇ ਨਾਲ-ਨਾਲ ਸੰਤੋਸ਼ਜਨਕ ਇਨਾਮ ਵੀ ਦਿੱਤੇ ਗਏ, ਜਿਸ ਨਾਲ ਉਨ੍ਹਾਂ ਦੀ ਨਵਾਚਾਰਕ ਸੋਚ, ਰਚਨਾਤਮਕਤਾ ਅਤੇ ਮਿਹਨਤ ਨੂੰ ਮਾਨਤਾ ਮਿਲੀ।
ਇਹ ਵੀ ਪੜ੍ਹੋ : ਜੈਪੁਰ 'ਚ ਫਿਰ ਕੈਮੀਕਲ ਨਾਲ ਭਰਿਆ ਟੈਂਕਰ ਪਲਟਿਆ, ਗੈਸ ਰਿਸਾਅ ਕਾਰਨ ਮਚੀ ਭਾਜੜ
ਇਸ ਮੌਕੇ ‘ਤੇ ਮਾਨਯੋਗ ਚਾਂਸਲਰ ਸ.ਗੁਰਦੀਪ ਸਿੰਘ ਸੀਹਰਾ ਅਤੇ ਪ੍ਰੋ-ਚਾਂਸਲਰ ਜਸਲੀਨ ਸੀਹਰਾ ਨੇ ਕਿਹਾ, “ਹੈਕਾਥਨ 4.0 ਸਾਡੀ ਇਸ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਅਸੀਂ ਨੌਜਵਾਨ ਮਨਾਂ ਵਿੱਚ ਨਵਾਚਾਰ, ਰਚਨਾਤਮਕਤਾ ਅਤੇ ਸਮੱਸਿਆ-ਹੱਲ ਕਰਨ ਦੀ ਯੋਗਤਾ ਨੂੰ ਪ੍ਰੋਤਸਾਹਿਤ ਕਰ ਰਹੇ ਹਾਂ। ਇਸ ਤਰ੍ਹਾਂ ਦੇ ਉਪਰਾਲੇ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਹੱਲਾਂ ਵਿੱਚ ਬਦਲਣ ਲਈ ਸਸ਼ਕਤ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਅਸਲ ਜੀਵਨ ਦੀਆਂ ਚੁਣੌਤੀਆਂ ਦਾ ਆਤਮਵਿਸ਼ਵਾਸ ਨਾਲ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ।” ਸਮਾਗਮ ਦਾ ਸਮਾਪਨ ਇੱਕ ਭਵਿਆ ਸਮਾਪਨ ਸਮਾਰੋਹ ਨਾਲ ਹੋਇਆ, ਜਿਸ ਵਿੱਚ ਨਵਾਚਾਰ ਦਾ ਜਸ਼ਨ ਮਨਾਇਆ ਗਿਆ ਅਤੇ ਆਯੋਜਕਾਂ, ਮੈਨਟਰਾਂ, ਜੱਜਾਂ ਅਤੇ ਵਲੰਟੀਅਰਾਂ ਦੇ ਸਮਰਪਿਤ ਯਤਨਾਂ ਦੀ ਸਰਾਹਨਾ ਕੀਤੀ ਗਈ, ਜਿਨ੍ਹਾਂ ਦੇ ਯੋਗਦਾਨ ਨਾਲ ਹੈਕਾਥਨ 4.0 ਨੂੰ ਬੇਮਿਸਾਲ ਸਫਲਤਾ ਮਿਲੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
