ਜ਼ਹਿਰੀਲੀ ਸ਼ਰਾਬ ਨੇ ਪੂਰੀ ਤਰ੍ਹਾਂ ਉਜਾੜ ਛੱਡਿਆ ਘਰ, ਪਤੀ ਦੀ ਮੌਤ ਦੇ ਗਮ ''ਚ ਪਤਨੀ ਨੇ ਵੀ ਤੋੜਿਆ ਦਮ

Sunday, Aug 02, 2020 - 06:39 PM (IST)

ਤਰਨਤਾਰਨ (ਰਮਨ , ਵਾਲੀਆ) : ਸਥਾਨਕ ਮੁਹੱਲਾ ਮੁਰਾਦਪੁਰਾ ਨਿਵਾਸੀ ਸੁਖਦੇਵ ਸਿੰਘ (35) ਪੁੱਤਰ ਧਰਮ ਸਿੰਘ ਜੋ ਸੰਘੇ ਸ਼ੈਲਰ ਵਿਖੇ ਮਜ਼ਦੂਰੀ ਕਰਦਾ ਸੀ ਨੇ ਬੀਤੀ ਰਾਤ ਜ਼ਹਿਰੀਲੀ ਸ਼ਰਾਬ ਪੀ ਲਈ ਜਿਸ ਦੀ ਸੁੱਤੇ ਪਏ ਮੌਤ ਹੋ ਗਈ। ਇਸ ਖ਼ਬਰ ਦਾ ਪਤਾ ਲੱਗਦੇ ਹੀ ਘਰ 'ਚ ਮੌਜੂਦ ਪਤਨੀ ਜੋਤੀ (32) ਦੀ ਸਦਮਾ ਨਾ ਸਹਾਰਦੇ ਹੋਏ ਦਮ ਤੋੜ ਗਈ। ਮ੍ਰਿਤਕ ਪਤੀ-ਪਤਨੀ ਆਪਣੇ ਪਿੱਛੇ 4 ਛੋਟੇ ਬੱਚੇ ਕਰਨਬੀਰ ਸਿੰਘ (13), ਗੁਰਪ੍ਰੀਤ ਸਿੰਘ (11), ਅਰਸ਼ਪ੍ਰੀਤ ਸਿੰਘ (9) ਅਤੇ ਸੰਦੀਪ ਸਿੰਘ (6) ਛੱਡ ਗਏ ਹਨ। ਬੱਚਿਆਂ ਦੇ ਚਾਚਾ ਸਵਰਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦਾ ਪਾਲਣ ਪੋਸ਼ਨ ਕਰਨਾ ਇਕ ਵੱਡੀ ਚੁਣੌਤੀ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਾਬ ਕਾਰਣ ਪਹਿਲੀ ਵਾਰ ਇੰਨੀਆਂ ਮੌਤਾਂ, ਹਸਪਤਾਲ 'ਚ ਮ੍ਰਿਤਕਾਂ ਦੀਆਂ ਲਾਸ਼ਾਂ ਦੇਖ ਹਰ ਅੱਖ ਹੋਈ ਨਮ

PunjabKesari

ਕੋਈ ਨਹੀਂ ਰਿਹਾ ਸਹਾਰਾ
ਦੂਜੇ ਪਾਸੇ ਪਿੰਡ ਕੰਗ ਦੀ ਨਿਵਾਸੀ ਕਿਰਨਦੀਪ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਪਤੀ ਲਖਵਿੰਦਰ ਸਿੰਘ ਦੀ ਪਿੰਡ 'ਚ ਵਿੱਕਦੀ ਜ਼ਹਿਰੀਲੀ ਸ਼ਰਾਬ ਕਾਰਨ ਹੋਈ ਹੈ। ਜਿਸ ਨੂੰ ਸ਼ੁੱਕਰਵਾਰ ਰਾਤ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ ਜਿਸ ਦੀ ਸ਼ਨੀਵਾਰ ਦੁਪਹਿਰ ਨੂੰ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਉਸ ਦੀ ਕੋਈ ਔਲਾਦ ਨਹੀ ਹੈ ਅਤੇ ਉਹ ਹੁਣ ਬੇਸਹਾਰਾ ਹੋ ਗਈ ਹੈ।

ਇਹ ਵੀ ਪੜ੍ਹੋ : ਮਾਝੇ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਸ਼ਮਸ਼ਾਨਘਾਟ 'ਚ ਸਸਕਾਰਾਂ ਲਈ ਘੱਟ ਪਈ ਜਗ੍ਹਾ (ਦੇਖੋ ਤਸਵੀਰਾਂ)

PunjabKesari

ਇਨ੍ਹਾਂ ਦੀ ਵੀ ਹੋਈ ਹੈ ਸ਼ਰਾਬ ਕਾਰਨ ਮੌਤ
ਪ੍ਰਕਾਸ਼ ਸਿੰਘ (60) ਪਤਰ ਮੰਨੀ ਨਿਵਾਸੀ ਜੋਧਪੁਰ, ਬਰਕੱਤ ਮਸੀਹ (70) ਪੁੱਤਰ ਅੱਲੀ ਦਾਤਾ ਨਿਵਸੀ ਕੱਕਾ ਕੰਡਿਆਲਾ,ਕੁੱਲਵੰਤ ਸਿੰਘ (52) ਪੁੱਤਰ ਜਰਨੈਲ ਸਿੰਘ, ਦਰਸ਼ਨ ਸਿੰਘ (42) ਪੁੱਤਰ ਜਗਤਾਰ ਸਿੰਘ ਨਿਵਾਸੀ ਤਰਨ ਤਾਰਨ,ਗੁਰਮੁੱਖ ਸਿੰਘ (55) ਪੁੱਤਰ ਮਹਿੰਗਾ ਸਿੰਘ ਨਿਵਾਸੀ ਤਰਨ ਤਾਰਨ, ਜੱਸੇ ਵਾਲਾ, ਦੀ ਸ਼ੁੱਕਰਵਾਰ ਦੇਰ ਰਾਤ ਮੌਤ ਹੋ ਗਈ।

ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ


Gurminder Singh

Content Editor

Related News