ਨਵਾਂਸ਼ਹਿਰ : ਪਿੱਟਬੁੱਲ ਕੁੱਤੇ ਨੇ 12 ਸਾਲਾ ਲੜਕੀ ਨੂੰ ਨੋਚਿਆ (ਵੀਡੀਓ)

Monday, Feb 12, 2018 - 07:03 PM (IST)

ਨਵਾਂਸ਼ਹਿਰ (ਜੋਬਨ) : ਨਵਾਂਸ਼ਹਿਰ ਨਜ਼ਦੀਕ ਬੰਗਾ 'ਚ ਇਕ ਪਿਟਬੁੱਲ ਕੁੱਤੇ ਵੱਲੋਂ 12 ਸਾਲਾ ਲੜਕੀ 'ਤੇ ਹਮਲਾ ਕਰਕਾ ਬੁਰੀ ਤਰ੍ਹਾਂ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਹ ਲੜਕੀ ਆਪਣੀ ਭੂਆ ਦੇ ਨਾਲ ਮੰਦਿਰ ਮੱਥਾ ਟੇਕਣ ਗਈ ਹੋਈ ਸੀ ਅਤੇ ਜਦੋਂ ਇਹ ਵਾਪਿਸ ਆ ਰਹੀ ਸੀ ਤਾਂ ਘਰ ਦੇ ਨਜ਼ਦੀਕ ਹੀ ਇਕ ਦੌਲਤ ਸਿੰਘ ਨਾਂ ਦੇ ਵਿਅਕਤੀ ਵੱਲੋਂ ਘਰ 'ਚ ਰੱਖੇ ਪਿੱਟਬੁੱਲ ਕੁੱਤੇ ਨੇ ਲੜਕੀ 'ਤੇ ਹਮਲਾ ਕਰ ਦਿੱਤਾ ਤੇ ਉਸਦੇ ਬੁੱਲ ਤੇ ਨੱਕ ਨੂੰ ਬੁਰੀ ਤਰ੍ਹਾਂ ਨੋਚ ਲਿਆ। ਪੀੜਤ ਲੜਕੀ ਦੀ ਮਾਂ ਨੇ ਕਿਹਾ ਕਿ ਕੁੱਤੇ ਦੇ ਮਾਲਕਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਘਟਨਾ ਤੋਂ ਬਾਅਦ ਉਕਤ ਲੜਕੀ ਨੂੰ ਕਿਸੇ ਤਰ੍ਹਾਂ ਕੁੱਤੇ ਤੋਂ ਛੁਡਵਾਇਆ ਗਿਆ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।


Related News