ਬਠਿੰਡਾ : ਪਿਸਤੌਲ ਤਾਣ ਕੇ ਲੁੱਟੇ 10 ਲੱਖ ਰੁਪਏ

Monday, Jan 21, 2019 - 05:23 PM (IST)

ਬਠਿੰਡਾ : ਪਿਸਤੌਲ ਤਾਣ ਕੇ ਲੁੱਟੇ 10 ਲੱਖ ਰੁਪਏ

ਬਠਿੰਡਾ : ਰਾਮਪੁਰਾ ਫੂਲ ਵਿਖੇ ਰਿਲਾਇੰਸ ਪੰਪ ਦੀ ਕੈਸ਼ ਇਕੱਠਾ ਕਰਨ ਵਾਲੀ ਰੇਡੀÂੰਟ ਏਜੰਸੀ ਦੇ ਮੁਲਾਜ਼ਮਾਂ ਤੋਂ ਲੁਟੇਰੇ 10 ਲੱਖ ਰੁਪਏ ਦੀ ਰਕਮ ਲੁੱਟ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਉਕਤ ਲੁਟੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ ਅਤੇ ਮੁਲਾਜ਼ਮਾਂ 'ਤੇ ਪਿਸਤੌਲ ਤਾਣ ਕੇ ਕੈਸ਼ ਖੋਹ ਕੇ ਫਰਾਰ ਹੋ ਗਏ। 
ਵਾਰਦਾਤ ਤੋਂ ਬਾਅਦ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਲੁਟੇਰਿਆਂ ਦੀ ਗ੍ਰਿਫਤਾਰੀ ਲਈ ਨਾਕਾਬੰਦੀ ਕਰ ਦਿੱਤੀ ਹੈ। ਪੁਲਸ ਮੁਤਾਬਕ ਜਲਦ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।  


author

Gurminder Singh

Content Editor

Related News