ਨਕਲੀ ਪਿਸਤੌਲ ਦਿਖਾ ਕੇ ਕਾਰ ਸਵਾਰ ਲੁਟੇਰਿਆਂ ਨੇ ਆਈ ਫੋਨ ਤੇ ਨਕਦੀ ਖੋਹੀ

Wednesday, Jan 22, 2025 - 01:12 PM (IST)

ਨਕਲੀ ਪਿਸਤੌਲ ਦਿਖਾ ਕੇ ਕਾਰ ਸਵਾਰ ਲੁਟੇਰਿਆਂ ਨੇ ਆਈ ਫੋਨ ਤੇ ਨਕਦੀ ਖੋਹੀ

ਮੁੱਲਾਂਪੁਰ ਦਾਖਾ (ਕਾਲੀਆ) : ਦਿਨ-ਦਿਹਾੜੇ ਕਰੀਬ 11 ਵਜੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਤੋਂ ਕਾਰ ਸਵਾਰ ਲੁਟੇਰਿਆਂ ਨੇ ਨਕਲੀ ਪਿਸਤੌਲ ਦਿਖਾ ਕੇ ਆਈ ਫੋਨ ਅਤੇ ਉਸਦੀ ਜੇਬ੍ਹ ਵਿਚੋਂ ਜਬਰੀ 200 ਰੁਪਏ ਖੋਹ ਕੇ ਫਰਾਰ ਹੋ ਗਏ। ਪੀੜਤ ਨੌਜਵਾਨ ਪਵਨਦੀਪ ਸਿੰਘ ਵਾਸੀ ਪਿੰਡ ਗਹੋਰ ਦਾ ਰਹਿਣ ਵਾਲਾ ਹੈ ਜੋ ਆਪਣੇ ਕਿਸੇ ਕੰਮ ਲਈ ਜਗਰਾਓਂ ਜਾ ਰਿਹਾ ਸੀ।

ਇਸ ਦੌਰਾਨ ਪਿੰਡ ਦਾਖਾ ਵਿਖੇ ਗੁਰਦੁਆਰਾ ਸ੍ਰੀ ਨੱਥੂ ਜੀ ਨੇੜੇ ਪਿੱਛੋਂ ਆਏ ਕਾਰ ਸਵਾਰ ਪੰਜ ਲੁਟੇਰਿਆਂ ਨੇ ਉਸ ਨੂੰ ਲੁੱਟ ਦਾ ਸ਼ਿਕਾਰ ਬਣਾਇਆ। ਥਾਣਾ ਦਾਖਾ ਦੇ ਏ. ਐੱਸ. ਆਈ. ਨਰਿੰਦਰ ਸ਼ਰਮਾ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ।


author

Gurminder Singh

Content Editor

Related News