ਕੂਡ਼ੇ ਦੇ ਢੇਰਾਂ ਤੋਂ ਮੁਹੱਲਾ ਵਾਸੀ ਪ੍ਰੇਸ਼ਾਨ

Tuesday, Jul 10, 2018 - 12:15 AM (IST)

ਕੂਡ਼ੇ ਦੇ ਢੇਰਾਂ ਤੋਂ ਮੁਹੱਲਾ ਵਾਸੀ ਪ੍ਰੇਸ਼ਾਨ

 ਬਟਾਲਾ,  (ਸੈਂਡੀ)-  ਦੇਖਿਆ ਜਾਵੇ ਤਾਂ ਸਰਕਾਰ ‘ਸਵੱਛ ਭਾਰਤ’  ਮੁਹਿੰਮ ਦੇ ਤਹਿਤ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਅਤੇ ਵੱਡੇ-ਵੱਡੇ ਦਿੱਗਜ ਨੇਤਾ ਸੁਰਖੀਆਂ ਬਟੋਰਨ ਲਈ ਚੰਦ ਦਿਨਾਂ ਬਾਅਦ ਹੱਥਾਂ ’ਚ ਝਾਡ਼ੂ ਫਡ਼ ਕੇ ਸ਼ਹਿਰ ਸਾਫ਼ ਕਰਦੇ ਨਜ਼ਰ ਆਉਂਦੇ ਹਨ ਪਰ ਇਹ ਨਾਟਕ ਸਿਰਫ਼ ਲੋਕਾਂ ਦੀ ਵਾਹ-ਵਾਹ ਖੱਟਣ ਲਈ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਆਉਣ ਲਈ  ਦਿਖਾਇਆ ਜਾਂਦਾ ਹੈ। ਇਸ ਦੀ ਉਦਾਹਰਣ ਅੱਜ ਸ਼ਹਿਰ ਦੇ  ਭੰਡਾਰੀ ਮੁਹੱਲਾ, ਓਹਰੀ ਮੁਹੱਲਾ, ਸਰਕੁਲਰ ਰੋਡ ਉੱਤੇ ਲੱਗੇ ਕੂਡ਼ੇ ਦੇ ਢੇਰਾਂ ਤੋਂ ਮਿਲਦੀ ਹੈ, ਜਿਨ੍ਹਾਂ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਭੰਡਾਰੀ ਮੁਹੱਲਾ ਦੇ ਵਾਸੀਆਂ ਦਾ ਕਹਿਣਾ ਹੈ ਕਿ ਲਗਾਤਾਰ ਤਿੰਨ ਦਿਨ ਤੋਂ ਲੱਗ ਰਹੇ ਬਦਬੂਦਾਰ ਕੂਡ਼ੇ ਕਾਰਨ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਅਤੇ ਇਹ ਢੇਰ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਜੇਕਰ ਪ੍ਰਸ਼ਾਸਨ ਨੇ ਕੂਡ਼ੇ ਦੇ ਢੇਰਾਂ ਨੂੰ ਤੁਰੰਤ ਨਾ ਚੁਕਵਾਇਆ ਤਾਂ  ਮੁਹੱਲਾ ਵਾਸੀ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਨਗੇ।


Related News