BBMB ਦੇ ਸੇਵਾਮੁਕਤ ਇੰਜੀਨੀਅਰ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ
Monday, Dec 29, 2025 - 11:07 AM (IST)
ਜ਼ੀਰਕਪੁਰ (ਧੀਮਾਨ) : ਬੀ. ਬੀ. ਐੱਮ. ਬੀ. ਦੇ ਸੇਵਾਮੁਕਤ ਇੰਜੀਨੀਅਰ ਨੇ ਐਤਵਾਰ ਦੁਪਹਿਰ ਨੂੰ ਸੁਸਾਇਟੀ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਪੁਸ਼ਪਿੰਦਰ ਸਿੰਘ ਤੁਲਸੀ (78) ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐੱਮ. ਬੀ.) ’ਚ ਸੁਪਰੀਡੈਂਟ ਇੰਜੀਨੀਅਰ ਵਜੋਂ ਕੰਮ ਕਰਦੇ ਸਨ, ਜਿੱਥੋਂ ਉਹ ਸੇਵਾਮੁਕਤ ਹੋ ਗਏ ਸਨ ਤੇ ਜ਼ੀਰਕਪੁਰ ’ਚ ਰਾਇਲ ਅਸਟੇਟ ਸੁਸਾਇਟੀ ਦੇ ਟਾਵਰ ਨੰਬਰ 21 ’ਚ ਫਲੈਟ ਲੈ ਲਿਆ ਸੀ। ਉਹ ਚੰਡੀਗੜ੍ਹ ਦੇ ਬਿਰਧ ਆਸ਼ਰਮ ’ਚ ਰਹਿੰਦੇ ਸਨ। ਉਹ ਉੱਥੇ ਗਏ ਸੀ, ਆਪਣੇ ਫਲੈਟ ’ਚ ਪਲੰਬਿੰਗ ਦਾ ਕੰਮ ਕਰਵਾਉਣ ਦਾ ਦਾਅਵਾ ਕਰਦਾ ਸੀ ਪਰ ਇਸ ਦੀ ਬਜਾਏ ਸੁਸਾਇਟੀ ਦੇ ਟਾਵਰ ’ਤੇ ਚੜ੍ਹ ਕੇ ਛਾਲ ਮਾਰ ਦਿੱਤੀ। ਪੁਲਸ ਮੌਕੇ ’ਤੇ ਪਹੁੰਚੀ ਤੇ ਖ਼ੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਸ਼ੁਰੂ ਕੀਤੀ।
ਕੁੱਝ ਸਮਾਂ ਪਹਿਲਾਂ ਹੋਇਆ ਸੀ ਪਤਨੀ ਦਾ ਦਿਹਾਂਤ
ਉਹ ਚੰਡੀਗੜ੍ਹ ਦੇ ਬਿਰਧ ਆਸ਼ਰਮ ’ਚ ਰਹਿੰਦੇ ਸਨ। ਜਾਣਕਾਰੀ ਮੁਤਾਬਕ ਤੁਲਸੀ ਦੀ ਪਤਨੀ ਦਾ ਕੁੱਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ। ਇਸ ਕਾਰਨ ਉਹ ਇਕੱਲੇ ਰਹਿ ਗਏ ਸੀ। ਉਹ ਚੰਡੀਗੜ੍ਹ ਦੇ ਬਿਰਧ ਆਸ਼ਰਮ ’ਚ ਰਹਿਣ ਚਲੇ ਗਏ। ਪੁੱਤਰ ਨਵਦੀਪ ਸਿੰਘ ਹਾਲ ਹੀ ’ਚ ਆਸਟ੍ਰੇਲੀਆ ਤੋਂ ਆਇਆ ਸੀ। ਘਟਨਾ ਵਾਲੇ ਦਿਨ ਪੁਸ਼ਪਿੰਦਰ ਨੇ ਪੁੱਤਰ ਨੂੰ ਦੱਸਿਆ ਸੀ ਕਿ ਉਹ ਉਨ੍ਹਾਂ ਦੇ ਫਲੈਟ ’ਤੇ ਪਲੰਬਿੰਗ ਦਾ ਕੰਮ ਕਰਵਾਉਣ ਜਾ ਰਿਹਾ ਹੈ।
ਔਰਤ ਨੇ ਛਾਲ ਮਾਰਦਿਆਂ ਦੇਖ ਕੀਤੀ ਰੋਕਣ ਦੀ ਕੋਸ਼ਿਸ਼
ਚੰਡੀਗੜ੍ਹ ਤੋਂ ਜ਼ੀਰਕਪੁਰ ਪਹੁੰਚਣ ਤੋਂ ਬਾਅਦ ਉਹ ਸੁਸਾਇਟੀ ਦੇ ਟਾਵਰ ਨੰਬਰ 22 ’ਤੇ ਪਹੁੰਚੇ। ਫਿਰ ਉਨ੍ਹਾਂ ਟਾਵਰ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਟਾਵਰ ਦੇ ਸਾਹਮਣੇ ਸਥਿਤ ਟਾਵਰ ਨੰਬਰ 11 ’ਚ ਬਾਲਕੋਨੀ ’ਤੇ ਔਰਤ ਨੇ ਉਸ ਨੂੰ ਛਾਲ ਮਾਰਦੇ ਦੇਖਿਆ ਤੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਨ੍ਹਾਂ ਨੇ ਛਾਲ ਮਾਰ ਦਿੱਤੀ।
ਮੌਕੇ ਤੋਂ ਬਰਾਮਦ ਨਹੀਂ ਹੋਇਆ ਖ਼ੁਦਕੁਸ਼ੀ ਨੋਟ
ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ। ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬੱਸੀ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ। ਪੁਲਸ ਨੂੰ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਫਿਲਹਾਲ ਉਨ੍ਹਾਂ ਕੋਲ ਪੁਸ਼ਪਿੰਦਰ ਸਿੰਘ ਦੇ ਕਿਸੇ ਪਰਿਵਾਰਕ ਮੈਂਬਰ ਨੇ ਸੰਪਰਕ ਨਹੀਂ ਕੀਤਾ ਹੈ ਤੇ ਸੋਮਵਾਰ ਨੂੰ ਉਨ੍ਹਾਂ ਦੇ ਆਉਣ ਤੋਂ ਬਾਅਦ ਬਿਆਨ ਦਰਜ ਕਰਕੇ ਨਿਯਮਾਂ ਮੁਤਾਬਕ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
