ਬਵਾਸੀਰ ਦਾ ਇਲਾਜ ਹੋਇਆ ਸੌਖਾ, ਬਸ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

Thursday, Dec 04, 2025 - 11:51 AM (IST)

ਬਵਾਸੀਰ ਦਾ ਇਲਾਜ ਹੋਇਆ ਸੌਖਾ, ਬਸ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

ਲੁਧਿਆਣਾ- ਬਵਾਸੀਰ (Piles) ਅਤੇ ਇਸ ਨਾਲ ਸਬੰਧਤ ਗੁਦਾ ਰੋਗਾਂ (Anorectal diseases) ਦੇ ਇਲਾਜ ਲਈ ਇਕ ਨਵਾਂ ਵਿਸ਼ੇਸ਼ ਅਤੇ ਹਾਈਟੈੱਕ ਸੈਂਟਰ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ 'ਚ ਖੁੱਲ੍ਹ ਗਿਆ ਹੈ। ਲੁਧਿਆਣਾ ਸਥਿਤ ਮਾਡਲ ਟਾਊਨ ਦੇ ਜਨਤਾ ਪਾਈਲਜ਼ ਕਲੀਨਿਕ ਐਂਡ ਹਸਪਤਾਲ ਸੈਂਟਰ ਦੇ ਡਾਕਟਰ ਰਾਹੁਲ ਹੁੰਝਨ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਦਾ ਹਸਪਤਾਲ ਸਿਰਫ਼ ਬਵਾਸੀਰ ਅਤੇ ਇਸ ਨਾਲ ਸਬੰਧਤ ਬੀਮਾਰੀਆਂ ਲਈ ਹੈ।

ਪੰਜਾਬ 'ਚ ਫਰੌਡ ਅਤੇ 35 ਸਕਿੰਟ ਦੇ ਚਮਤਕਾਰ ਤੋਂ ਸਾਵਧਾਨ

ਡਾਕਟਰ ਹੁੰਝਨ ਨੇ ਦੱਸਿਆ ਕਿ ਉਨ੍ਹਾਂ ਕੋਲ ਪੰਜਾਬ ਅਤੇ ਹੋਰ ਸੂਬਿਆਂ ਤੋਂ ਅਜਿਹੇ ਮਰੀਜ਼ ਆ ਰਹੇ ਹਨ ਜਿਨ੍ਹਾਂ ਨੇ ਪਹਿਲਾਂ ਦੋ-ਤਿੰਨ ਵਾਰ ਆਪਰੇਸ਼ਨ ਕਰਵਾਏ ਹਨ ਜਾਂ ਫਿਰ ਧੋਖੇ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਕਈ ਛੋਟੇ ਕਲੀਨਿਕ ਜਾਂ ਦੁਕਾਨਾਂ 'ਤੇ ਹਸਪਤਾਲ ਦਾ ਬੋਰਡ ਲਗਾ ਕੇ ਲੋਕਾਂ ਨੂੰ ਲੁੱਟਿਆ ਜਾਂਦਾ ਹੈ, ਜਿੱਥੇ ਕੁਝ ਦਿਨਾਂ ਲਈ ਡਾਕਟਰ ਆਉਂਦੇ ਹਨ ਅਤੇ ਫਿਰ ਪੈਸਾ ਲੈ ਕੇ ਫ਼ਰਾਰ ਹੋ ਜਾਂਦੇ ਹਨ।
ਉਨ੍ਹਾਂ ਵਿਗਿਆਪਨਾਂ ਦੀ ਸਖ਼ਤ ਨਿਖੇਧੀ ਕੀਤੀ ਜਿਨ੍ਹਾਂ 'ਚ 35 ਸਕਿੰਟਾਂ 'ਚ ਬਵਾਸੀਰ ਨੂੰ ਜੜ੍ਹੋਂ ਖ਼ਤਮ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ। ਡਾਕਟਰ ਅਨੁਸਾਰ, 35 ਸਕਿੰਟ 'ਚ ਤਾਂ ਡਾਕਟਰ ਦਸਤਾਨੇ (ਗਲਵਜ਼) ਹੀ ਪਾ ਸਕਦਾ ਹੈ, ਜੜ੍ਹੋਂ ਖ਼ਤਮ ਕਰਨ ਦਾ ਕੋਈ ਜਾਦੂ ਜਾਂ ਚਮਤਕਾਰ ਨਹੀਂ ਹੁੰਦਾ। ਜਨਤਾ ਹਸਪਤਾਲ ਦਾ ਮਕਸਦ ਹੈ 'ਪਾਈਲਜ਼ ਮੁਕਤ ਭਾਰਤ' ਬਣਾਉਣਾ ਅਤੇ ਲੋਕਾਂ ਨੂੰ ਸਹੀ ਸਮੇਂ 'ਤੇ ਵਧੀਆ ਇਲਾਜ ਮੁਹੱਈਆ ਕਰਵਾਉਣਾ।

ਸਹੀ ਜਾਂਚ ਅਤੇ ਇਲਾਜ ਪ੍ਰਕਿਰਿਆ

ਡਾਕਟਰ ਹੁੰਝਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਇੱਥੇ ਕੋਈ ਫ਼ਰਜ਼ੀ ਕੰਮ ਨਹੀਂ ਹੁੰਦਾ। ਮਰੀਜ਼ਾਂ ਦੀ ਜਾਂਚ ਤੋਂ ਪਹਿਲਾਂ ਟੈਸਟ ਜ਼ਰੂਰ ਕੀਤੇ ਜਾਂਦੇ ਹਨ ਤਾਂ ਜੋ ਇਹ ਪਤਾ ਲੱਗ ਸਕੇ ਕਿ ਮਰੀਜ਼ ਨੂੰ ਐੱਚਆਈਵੀ ਜਾਂ ਕਾਲਾ ਪੀਲੀਆ ਵਰਗੀ ਕੋਈ ਬੀਮਾਰੀ ਤਾਂ ਨਹੀਂ ਹੈ। ਇਹ ਜ਼ਰੂਰੀ ਹੈ ਕਿਉਂਕਿ ਇਲਾਜ ਕਰਨ ਵਾਲਾ ਡਾਕਟਰ ਹੋਰ ਮਰੀਜ਼ਾਂ 'ਚ ਬੀਮਾਰੀ ਫੈਲਾਉਣ ਦਾ ਜ਼ਰੀਆ ਨਾ ਬਣੇ।

ਫੀਸ ਅਤੇ ਜਾਂਚ: ਕੰਸਲਟੇਸ਼ਨ ਫੀਸ 200 ਰੁਪਏ ਹੈ। ਡਿਜੀਟਲ ਜਾਂਚ (ਜਿਸ ਦੀ ਕੀਮਤ 5000 ਰੁਪਏ ਹੈ) ਕੈਮਸਕੋਪ ਮਸ਼ੀਨ ਨਾਲ ਕੀਤੀ ਜਾਂਦੀ ਹੈ।
ਡਾਕਟਰ ਟੀਮ: ਹਸਪਤਾਲ 'ਚ ਚਾਰ ਸਰਜਨ ਡਾਕਟਰ, 2 ਲੇਡੀ ਡਾਕਟਰ (ਸਰਜਨ/ਪ੍ਰੋਕਟੋਲੋਜਿਸਟ) ਅਤੇ ਵੱਖ-ਵੱਖ ਮਾਹਿਰ ਸਰਜਨ 24 ਘੰਟੇ ਉਪਲੱਬਧ ਰਹਿੰਦੇ ਹਨ।
ਬੀਮਾਰੀਆਂ ਦਾ ਦਾਇਰਾ: ਬਵਾਸੀਰ ਤੋਂ ਇਲਾਵਾ, ਉਹ ਫਿਸ਼ਰ, ਫਿਸਟੂਲਾ (ਭਗੰਦਰ), ਟੈਗ ਅਤੇ ਕਈ ਵਾਰ ਗੁਦਾ ਕੈਂਸਰ (ਐਨਲ ਕੈਂਸਰ) ਵਰਗੀਆਂ ਬੀਮਾਰੀਆਂ ਦਾ ਵੀ ਪਤਾ ਲਗਾਉਂਦੇ ਹਨ।
ਲੱਛਣ: ਗੁਦਾ 'ਚ ਦਰਦ, ਜਲਣ, ਖੂਨ ਆਉਣਾ, ਖੁਜਲੀ ਜਾਂ ਪੱਸ ਦਾ ਆਉਣਾ ਬਵਾਸੀਰ ਜਾਂ ਫਿਸ਼ਰ ਦੇ ਲੱਛਣ ਹੋ ਸਕਦੇ ਹਨ।

ਫਿਸਟੂਲਾ (ਭਗੰਦਰ) ਅਤੇ ਫਿਸ਼ਰ ਦੀ ਗੰਭੀਰਤਾ

ਫਿਸਟੂਲਾ (ਭਗੰਦਰ) ਦੋ ਸ਼੍ਰੇਣੀਆਂ ਦਾ ਹੁੰਦਾ ਹੈ— ਲੋਅ ਐਨਲ ਅਤੇ ਹਾਈ ਐਨਲ ਅਤੇ ਇਹ ਐਨਲ ਕੈਨਾਲ ਤੱਕ ਫੈਲ ਸਕਦਾ ਹੈ। ਇਸ ਦੇ ਮੁੱਖ ਕਾਰਨਾਂ 'ਚ ਪਸੀਨਾ, ਵਾਲਾਂ ਦੀ ਇਨਫੈਕਸ਼ਨ, ਗਿੱਲਾ ਅੰਡਰਵੀਅਰ ਪਾਉਣਾ, ਟਾਈਟ ਜੀਨਸ ਪਾਉਣਾ ਅਤੇ ਇੰਗਲਿਸ਼ ਟਾਇਲਟਾਂ 'ਤੇ ਬੈਠਣਾ ਸ਼ਾਮਲ ਹਨ, ਜਿੱਥੇ ਪਿਸ਼ਾਬ ਦੀਆਂ ਬੂੰਦਾਂ ਕਾਰਨ ਬੈਕਟੀਰੀਆ ਫੈਲਦਾ ਹੈ।
ਫਿਸ਼ਰ ਕਬਜ਼, ਗਰਮ ਮਸਾਲਿਆਂ ਜਾਂ ਗਰਮ ਦਵਾਈਆਂ ਕਾਰਨ ਹੁੰਦਾ ਹੈ। 

ਪਰਹੇਜ਼ ਅਤੇ ਲਾਈਫ਼ਸਟਾਈਲ ਟਿਪਸ

ਜਿਨ੍ਹਾਂ ਨੂੰ ਬਵਾਸੀਰ ਦੀ ਸਮੱਸਿਆ ਹੈ, ਉਨ੍ਹਾਂ ਲਈ ਡਾਕਟਰ ਦੀ ਸਲਾਹ ਹੈ ਕਿ ਉਹ ਪਾਣੀ ਜ਼ਿਆਦਾ ਪੀਣ, ਸਲਾਦ, ਫਲ ਅਤੇ ਤਰਲ ਖੁਰਾਕ ਜ਼ਿਆਦਾ ਲੈਣ।
ਡਾਕਟਰ ਨੇ ਖਾਸ ਤੌਰ 'ਤੇ ਸਲਾਹ ਦਿੱਤੀ ਕਿ ਜਿਨ੍ਹਾਂ ਨੂੰ ਪਾਈਲਜ਼ ਦੀ ਸਮੱਸਿਆ ਹੈ, ਉਹ ਗਰਮ ਮਸਾਲਿਆਂ ਅਤੇ ਨੌਨ-ਵੈੱਜ ਦਾ ਸੇਵਨ ਨਾ ਕਰਨ, ਖ਼ਾਸਕਰ ਸਰਦੀਆਂ ਵਿੱਚ। ਉਨ੍ਹਾਂ ਨੇ ਪੰਜਾਬ ਵਿੱਚ ਆਮ ਖਾਧੀਆਂ ਜਾਣ ਵਾਲੀਆਂ ਪਿੰਨੀਆਂ ਨਾ ਖਾਣ ਦੀ ਸਲਾਹ ਦਿੱਤੀ, ਕਿਉਂਕਿ ਇਹ ਗਰਮ ਹੁੰਦੀਆਂ ਹਨ ਅਤੇ ਜ਼ੋਰ ਲੱਗਣ 'ਤੇ ਮੱਸਿਆਂ 'ਚ ਖੂਨ ਭਰ ਕੇ ਫਟ ਸਕਦੇ ਹਨ, ਜਿਸ ਨਾਲ ਬਲੀਡਿੰਗ ਹੋ ਸਕਦੀ ਹੈ। ਇਲਾਜ ਕਰਵਾਉਣ ਤੋਂ ਬਾਅਦ ਕੁਝ ਦਿਨ ਪਰਹੇਜ਼ ਰੱਖ ਕੇ ਫਿਰ ਜੋ ਮਰਜ਼ੀ ਖਾਧਾ ਜਾ ਸਕਦਾ ਹੈ।


author

DIsha

Content Editor

Related News