ਚੰਗੀ ਖ਼ਬਰ : ਚੰਡੀਗੜ੍ਹ ''ਚ ਹੁਣ 10 ਰੁਪਏ ''ਚ ਅੱਧਾ ਘੰਟਾ ਚਲਾ ਸਕੋਗੇ ''ਸਾਈਕਲ''
Friday, Dec 11, 2020 - 03:30 PM (IST)
ਚੰਡੀਗੜ੍ਹ : ਚੰਡੀਗੜ੍ਹ 'ਚ ਹੁਣ 10 ਰੁਪਏ ਕਿਰਾਏ 'ਤੇ ਲੋਕ ਅੱਧਾ ਘੰਟਾ ਸਾਈਕਲ ਚਲਾ ਸਕਦੇ ਹਨ। ਰਾਕ ਗਾਰਡਨ ਤੋਂ ਪੰਜਾਬ ਗਵਰਨਰ ਹਾਊਸ ਤੱਕ ਖੁਦ ਸਾਈਕਲ ਚਲਾ ਕੇ ਵੀ. ਪੀ. ਸਿੰਘ ਬਦਨੌਰ ਨੇ ਪਬਲਿਕ ਬਾਈਕ ਸ਼ੇਅਰਿੰਗ ਸਿਸਟਮ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਸ਼ਹਿਰ ਦੀਆਂ 25 ਥਾਵਾਂ 'ਤੇ ਸਾਈਕਲ ਮਿਲਣੇ ਸ਼ੁਰੂ ਹੋ ਗਏ ਹਨ। ਪ੍ਰਸ਼ਾਸਕ ਨੇ ਸ਼ਹਿਰ ਦੇ ਲੋਕਾਂ ਨੂੰ ਆਪਣੇ ਰੋਜ਼ਾਨਾਦੇ ਕੰਮਕਾਜ ਲਈ ਜਨਤਕ ਬਾਈਕ ਸ਼ੇਅਰਿੰਗ ਪ੍ਰਣਾਲੀ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਕੀਤਾ। ਰਾਜਪਾਲ ਨੇ ਰਾਕ ਗਾਰਡਨ ਤੋਂ ਪੰਜਾਬ ਰਾਜ ਭਵਨ ਤੱਕ ਹੋਰ ਅਧਿਕਾਰੀਆਂ ਨਾਲ ਸਾਈਕਲ 'ਤੇ ਸਵਾਰੀ ਵੀ ਕੀਤੀ।
ਇਹ ਵੀ ਪੜ੍ਹੋ : 'ਪੰਜਾਬ ਕਾਂਗਰਸ' 14 ਤਾਰੀਖ਼ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਕਰੇਗੀ ਪ੍ਰਦਰਸ਼ਨ, ਕੀਤਾ ਜਾਵੇਗਾ ਵੱਡਾ ਐਲਾਨ
ਅਜੇ 25 ਡਾਕਿੰਗ ਸਟੇਸ਼ਨ
ਨਿਗਮ ਕਮਿਸ਼ਨਰ ਕੇ. ਕੇ. ਯਾਦਵ ਨੇ ਕਿਹਾ ਕਿ ਇਸ ਸਿਸਟਮ ਤਹਿਤ 25 ਡਾਕਿੰਗ ਸਟੇਸ਼ਨ ਬਣਾਏ ਗਏ ਹਨ, ਜੋ ਰਾਕ ਗਾਰਡਨ, ਹਾਈਕੋਰਟ ਅਤੇ ਸੁਖਨਾ, ਪੀ. ਜੀ. ਆਈ., ਸੈਕਟਰ-17, ਸੈਕਟਰ-22 ਅਤੇ ਸੈਕਟਰ-34 'ਚ ਫੈਲੇ ਹੋਏ ਹਨ।
ਇਹ ਵੀ ਪੜ੍ਹੋ : ਸਕੂਲੀ 'ਬੱਚਿਆਂ' ਨੂੰ ਜਲਦ ਮਿਲ ਸਕਦੀ ਹੈ ਵੱਡੀ ਰਾਹਤ, ਇਸ ਮੁਸ਼ਕਲ ਵੱਲ ਦਿੱਤਾ ਜਾ ਰਿਹੈ ਵਿਸ਼ੇਸ਼ ਧਿਆਨ
ਇਨ੍ਹਾਂ ਥਾਵਾਂ 'ਤੇ ਮਿਲਣਗੇ ਸਾਈਕਲ
ਪੰਜਾਬ ਅਤੇ ਹਰਿਆਣਾ ਹਾਈਕੋਰਟ ਸਕੂਟਰ ਪਾਰਕਿੰਗ ਨੇੜੇ, ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ, ਰਾਕ ਗਾਰਡਨ ਮੌਜੂਦਾ ਸਾਈਕਲ ਸਟੈਂਡ ਨੇੜੇ, ਸੁਖਨਾ ਝੀਲ ਬੱਸ ਕਿਊ ਸ਼ੈਲਟਰ ਦੇ ਨਾਲ, ਪੀ. ਜੀ. ਆਈ. ਬੱਸ ਕਿਊ ਸ਼ੈਲਟਰ ਦੇ ਨਾਲ, ਸ਼ਾਂਤੀਕੁੰਜ ਪਾਰਕਿੰਗ ਏਰੀਆ, ਸੈਕਟਰ-17 ਨੇੜੇ ਐਮ. ਸੀ., ਸੈਕਟਰ-17 ਨੇੜੇ ਆਹੂਜਾ, ਸੈਕਟਰ-17 ਨੇੜੇ ਐਚ. ਡੀ. ਐਫ. ਸੀ. ਬੈਂਕ, ਸੈਕਟਰ-17 ਨੇੜੇ ਟੀ. ਡੀ. ਆਈ. ਮਾਲ, ਸੈਕਟਰ-17 ਨੇੜੇ ਜਿੰਮਖਾਨਾ, ਸੈਕਟਰ-17 ਆਰ. ਬੀ. ਆਈ. ਦੇ ਸਾਹਮਣੇ, ਸੈਕਟਰ-17 ਬੱਸ ਸਟੈਂਡ ਦੇ ਬਾਹਰ, ਸੈਕਟਰ-17 ਨੀਲਮ ਸਿਨੇਮਾ ਦੇ ਪਿੱਛੇ, ਸੈਕਟਰ-22 ਏ ਬੱਸ ਕਿਊ ਸ਼ੈਲਟਰ ਨਾਲ, ਸੈਕਟਰ-22ਬੀ ਐਸ. ਸੀ. ਓ. 1085 ਦੇ ਸਾਹਮਣੇ ਹਿਮਾਲਿਆ ਮਾਰਗ ਪਾਰਕਿੰਗ, ਸੈਕਟਰ-22ਸੀ ਐਸ. ਸੀ. ਓ. 2422 ਦੇ ਸਾਹਮਣੇ ਬੱਸ ਕਿਊ ਸ਼ੈਲਟਰ ਦੇ ਨਾਲ, ਸੈਕਟਰ-34 ਗੁਰਦੁਆਰਾ ਪਾਰਕਿੰਗ ਦੇ ਨੇੜੇ, ਸੈਕਟਰ-35 ਇਨਰ ਮਾਰਕਿਟ ਐਸ. ਸੀ. ਓ. 12 ਨੇੜੇ ਬੱਸ ਕਿਊ ਸ਼ੈਲਟਰ, ਸੈਕਟਰ-35 ਕਮਰਸ਼ੀਅਲ ਪਾਰਕਿੰਗ ਹਿਮਾਲਿਆ ਮਾਰਗ, ਸੈਕਟਰ-35 ਐਸ. ਸੀ. ਓ. 139 ਦੇ ਸਾਹਮਣੇ ਪਾਰਕਿੰਗ ਏਰੀਆ, ਸੈਕਟਰ-43 ਆਈ. ਐਸ. ਬੀ. ਟੀ. ਬੱਸ ਐਂਟਰੀ ਨੇੜੇ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ 'ਚ 'ਨਵਜੋਤ ਸਿੱਧੂ' ਦੀ ਵਾਪਸੀ ਟਲੀ, ਕਰਨੀ ਪਵੇਗੀ ਹੋਰ ਉਡੀਕ
ਅੱਧੇ ਘੰਟੇ ਦੇ ਨਾਨ ਮੈਂਬਰ ਨੂੰ ਦੇਣੇ ਪੈਣਗੇ 10 ਰੁਪਏ
ਮੈਂਬਰ ਨੂੰ ਸਾਈਕਲ ਅੱਧਾ ਘੰਟਾ ਚਲਾਉਣ ਲਈ 5 ਰੁਪਏ ਅਤੇ ਨਾਨ ਮੈਂਬਰ ਨੂੰ 10 ਰੁਪਏ ਦੇਣੇ ਪੈਣਗੇ। ਇਸ ਦੇ ਲਈ ਸਮਾਰਟ ਬਾਈਕ ਮੋਬਿਲਿਟੀ ਐਪ ਡਾਊਨਲੋਡ ਕਰਨੀ ਪਵੇਗੀ। ਇਸ ਦੇ ਜ਼ਰੀਏ ਕੰਪਨੀ ਦੀ ਮੈਂਬਰਸ਼ਿਰਪ ਲੈਣੀ ਪਵੇਗੀ। ਇਸ ਐਪ ਨਾਲ ਈ-ਬਾਈਕ ਦਾ ਨੰਬਰ ਪਾਉਣ ਨਾਲ ਡਾਕਿੰਗ ਸਟੇਸ਼ਨ 'ਤੇ ਲੱਗਿਆ ਲਾਕ ਖੁੱਲ੍ਹ ਜਾਵੇਗਾ। ਆਪਣੀ ਤੈਅ ਮਜ਼ਿੰਲ 'ਤੇ ਜਾਣ ਤੋਂ ਪਹਿਲਾਂ ਉੱਥੇ ਨੇੜੇ ਬਣੇ ਡਾਕਿੰਗ ਸਟੇਸ਼ਨ 'ਤੇ ਐਪ ਰਾਹੀਂ ਈ ਬਾਈਸਾਈਕਲ ਜਾਂ ਸਾਈਕਲ ਲਾਕ ਕਰਕੇ ਖੜ੍ਹਾ ਕਰਨਾ ਪਵੇਗਾ। ਉੱਥੋਂ ਹੀ ਪੈਸਿਆਂ ਦੀ ਕਟੌਤੀ ਵੀ ਹੋ ਜਾਵੇਗੀ। ਜੇਕਰ ਨਾਨ ਮੈਂਬਰ ਹੋ ਤਾਂ ਬੈਂਕ ਅਕਾਊਂਟ ਰਾਹੀਂ ਰਾਈਡਿੰਗ ਦੇ ਪੈਸੇ ਕੱਟਣਗੇ। ਨਾਨ ਮੈਂਬਰ ਡਾਕਿੰਗ ਸਟੇਸ਼ਨ 'ਤੇ ਲਾਏ ਹਾਰਡਿੰਗ 'ਤੇ ਬਣਾਏ ਹੋਏ ਕਿਊ. ਆਰ. ਕੋਡ ਨੂੰ ਸਕੈਨ ਕਰਕੇ ਜਾਂ ਸਮਾਰਟ ਬਾਈਕ ਮੋਬਿਲਿਟੀ ਐਪ ਡਾਊਨਲੋਡ ਕਰਕੇ ਸਾਈਕਲ ਸ਼ੇਅਰ ਕਰ ਸਕਣਗੇ। ਇਸ ਦੇ ਲਈ ਉਨ੍ਹਾਂ ਨੂੰ ਆਪਣਾ ਆਧਾਰ ਨੰਬਰ ਲਿਖਣਾ ਪਵੇਗ ਤਾਂ ਹੀ ਐਪ ਅੱਗੇ ਚੱਲੇਗੀ।
ਨੋਟ : ਇਸ ਖ਼ਬਰ ਸਬੰਧੀ ਦਿਓ ਆਪਣੀ ਰਾਏ