ਫਗਵਾੜਾ ’ਚ ਸ਼ੱਕ ਦੇ ਚਲਦਿਆਂ ਪਤੀ ਵੱਲੋਂ ਪਤਨੀ ਦਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

Wednesday, Sep 29, 2021 - 06:01 PM (IST)

ਫਗਵਾੜਾ ’ਚ ਸ਼ੱਕ ਦੇ ਚਲਦਿਆਂ ਪਤੀ ਵੱਲੋਂ ਪਤਨੀ ਦਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਫਗਵਾੜਾ (ਜਲੋਟਾ)— ਫਗਵਾੜਾ ਦੇ ਪਿੰਡ ਨਾਨਕ ਨਗਰੀ ਚਹੇੜੂ ’ਚ ਇਕ ਪਤੀ ਵੱਲੋਂ ਵਿਆਹੁਤਾ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕਾ ਦੀ ਪਛਾਣ ਸੁਰਿੰਦਰ ਕੌਰ ਵਾਸੀ ਨਾਨਕ ਨਗਰੀ ਦੇ ਰੂਪ ’ਚ ਹੋਈ ਹੈ। 

ਮਿ੍ਰਤਕਾ ਦੇ ਬੇਟੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਹ ਸਕੂਲ ਤੋਂ ਵਾਪਸ ਪਰਤਿਆ ਤਾਂ ਉਸ ਨੇ ਵੇਖਿਆ ਕਿ ਉਸ ਦੀ ਮਾਂ ਖ਼ੂਨ ਨਾਲ ਲਥਪਥ ਪਈ ਹੋਈ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ’ਚ ਪਿਛਲੇ ਕੁਝ ਸਮੇਂ ਤੋਂ ਉਸ ਦੀ ਮਾਂ ਸੁਰਿੰਦਰ ਕੌਰ ਅਤੇ ਪਿਤਾ ਕਿਸ਼ਨ ਵਿਚਾਲੇ ਕਲੇਸ਼ ਚੱਲ ਰਿਹਾ ਸੀ। ਇਸੇ ਦੇ ਚਲਦਿਆਂ ਉਸ ਦੀ ਮਾਂ ਉਸ ਦੇ ਛੋਟੇ ਭਰਾ ਦੇ ਨਾਲ ਲੁਧਿਆਣਾ ’ਚ ਰਹਿ ਰਹੀ ਸੀ। ਕੁਝ ਦਿਨ ਪਹਿਲਾਂ ਹੀ ਪਿਤਾ ਅਤੇ ਮਾਂ ਵਿਚਾਲੇ ਸਮਝੌਤਾ ਹੋਣ ਦੇ ਬਾਅਦ ਉਸ ਦੀ ਮਾਂ ਇਥੇ ਨਾਨਕ ਨਗਰੀ ’ਚ ਵਾਪਸ ਆਈ ਸੀ।

ਇਹ ਵੀ ਪੜ੍ਹੋ :  ਰੂਪਨਗਰ ਵਿਖੇ ITBP ਦੇ ਜਵਾਨ ਦੀ ਪਤਨੀ ਨੇ ਕੀਤੀ ਖ਼ੁਦਕੁਸ਼ੀ, ਸਹੁਰੇ ਪਰਿਵਾਰ 'ਤੇ ਲੱਗੇ ਗੰਭੀਰ ਦੋਸ਼

ਘਟਨਾ ਦੀ ਸੂਚਨਾ ਪਾ ਕੇ ਐੱਸ. ਪੀ. ਫਗਵਾੜਾ ਸਰਬਜੀਤ ਸਿੰਘ ਬਾਹੀਆ, ਡੀ. ਐੱਸ. ਪੀ. ਪਲਵਿੰਦਰ ਸਿੰਘ ਪੁਲਸ ਪਾਰਟੀ ਦੇ ਨਾਲ ਪਹੁੰਚੇ। ਗੁਰਪ੍ਰੀਤ ਨੇ ਸ਼ੰਕਾ ਜਤਾਈ ਹੈ ਕਿ ਉਸ ਦੀ ਮਾਂ ਦਾ ਕਤਲ ਉਸ ਦੇ ਪਿਤਾ ਵੱਲੋਂ ਕੀਤਾ ਗਿਆ ਹੈ। ਮੌਕੇ ’ਤੇ ਪਹੁੰਚੀ ਫਗਵਾੜਾ ਦੀ ਪੁਲਸ ਨੇ ਮਿ੍ਰਤਕਾ ਦੀ ਲਾਸ਼ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਰਵੀਨ ਠੁਕਰਾਲ ਸਣੇ ਕੈਪਟਨ ਦੇ ਇਨ੍ਹਾਂ ਨਜ਼ਦੀਕੀਆਂ ਦੀ ਸਕਿਓਰਿਟੀ ਲਈ ਵਾਪਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News