ਫਗਵਾੜਾ ਵਿਖੇ ਦੇਰ ਸ਼ਾਮ ਗੋਲ ਚੌਕ ''ਤੇ ਹੋਇਆ ਹੰਗਾਮਾ
Wednesday, Jan 03, 2018 - 06:17 AM (IST)
ਫਗਵਾੜਾ, (ਜਲੋਟਾ)- ਫਗਵਾੜਾ ਵਿਖੇ ਅੱਜ ਦੇਰ ਸ਼ਾਮ ਸਥਾਨਕ ਗੋਲ ਚੌਕ 'ਤੇ ਉਦੋਂ ਭਾਰੀ ਹੰਗਾਮਾ ਹੋ ਗਿਆ, ਜਦੋਂ ਸਰਕਾਰੀ ਬੱਸ ਦੇ ਨਾਲ ਸੜਕ 'ਤੇ ਜਾ ਰਹੇ ਮੋਟਰਸਾਈਕਲ ਚਾਲਕ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਇਕ ਧਿਰ ਵੱਲੋਂ ਸੜਕ ਵਿਚਕਾਰ ਵਾਹਨ ਲਾ ਕੇ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ। ਜਾਰੀ ਘਟਨਾਕ੍ਰਮ ਕਾਰਨ ਬੱਸ ਵਿਚ ਸਵਾਰ ਯਾਤਰੀ ਬੱਸ ਤੋਂ ਉਤਰ ਕੇ ਸੜਕ 'ਤੇ ਆਏ ਅਤੇ ਦੋਵਾਂ ਧਿਰਾਂ ਵਿਚ ਜਾਰੀ ਝਗੜੇ ਦਰਮਿਆਨ ਇਲਾਕੇ ਵਿਚ ਟ੍ਰੈਫਿਕ ਵਿਵਸਥਾ ਗੰਭੀਰ ਰੂਪ ਧਾਰਨ ਕਰ ਗਈ। ਦਿਲਚਸਪ ਪਹਿਲੂ ਇਹ ਰਿਹਾ ਕਿ ਜਦੋਂ ਗੋਲ ਚੌਕ 'ਤੇ ਇਹ ਸਭ ਕੁਝ ਹੋ ਰਿਹਾ ਸੀ ਤਦ ਮੌਕੇ 'ਤੇ ਪੁਲਸ ਟੀਮ ਕਿਤੇ ਵੀ ਦਿਖਾਈ ਨਹੀਂ ਦਿੱਤੀ।
