ਪੰਜਾਬ ਦੇ ਅੱਜ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Powercut ! ਇੰਨੀ ਦੇਰ ਰਹੇਗੀ ਬੱਤੀ ਗੁੱਲ
Monday, Dec 29, 2025 - 11:13 AM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਲੰਬਾ ਪਾਵਰ ਕੱਟ ਲੱਗੇਗਾ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 1 ਜਨਵਰੀ ਵੱਡਾ ਅਲਰਟ, ਮੌਸਮ ਵਿਭਾਗ ਦੀ ਪੜ੍ਹੋ ਤਾਜ਼ਾ ਜਾਣਕਾਰੀ
ਤਰਨਤਾਰਨ(ਆਹਲੂਵਾਲੀਆ)- 132 ਕੇ. ਵੀ. ਏ. ਸਬ ਸਟੇਸ਼ਨ ਤਰਨ ਤਰਨ ਤੋਂ ਚਲਦੇ 11 ਕੇ.ਵੀ ਸਿਟੀ 1 ਅਤੇ ਸਿਟੀ 6 ਫੀਡਰ ਦੀ ਜਰੂਰੀ ਮੁਰੰਮਤ ਕਰਨ ਕਰ ਕੇ 29 ਦਸੰਬਰ ਸੋਮਵਾਰ ਤੇ 30 ਦਸੰਬਰ ਮੰਗਲਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਨ੍ਹਾਂ ਦੋਵਾਂ ਫੀਡਰਾਂ ਤੋਂ ਚਲਦੇ ਇਲਾਕੇ ਕਾਜ਼ੀਕੋਟ ਰੋਡ, ਚੰਦਰ ਕਲੋਨੀ ,ਸਰਹਾਲੀ ਰੋਡ, ਸੱਜਾ ਪਾਸਾ, ਗਲੀ ਜਾਮਾਰਾਏ ਵਾਲੀ , ਮੁਹੱਲਾ ਭਾਗ ਸ਼ਾਹ, ਤਹਿਸੀਲ ਬਾਜ਼ਾਰ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਲੋਨੀ ,ਸਰਦਾਰ ਇਨਕਲੇਵ, ਗੁਰਬਖਸ਼ ਕਲੋਨੀ, ਮੁਹੱਲਾ ਜਸਵੰਤ ਸਿੰਘ ,ਹੋਲੀ ਸਿਟੀ, ਕੋਹੜ ਅਹਾਤਾ, ਪਲਾਸੌਰ ਰੋਡ, ਛੋਟਾ ਕਾਜੀਕੋਟ ਅਤੇ ਜੈ ਦੀਪ ਕਲੋਨੀ ਤਰਨ ਤਾਰਨ ਆਦਿ ਦੇ ਏਰੀਏ ਬੰਦ ਰਹਿਣਗੇ । ਇਹ ਜਾਣਕਾਰੀ ਇੰਜੀ. ਨਰਿੰਦਰ ਸਿੰਘ ਉਪ ਮੰਡਲ ਅਫਸਰ ਸ਼ਹਿਰੀ ਤਰਨ ਤਾਰਨ , ਜੇ.ਈ. ਇੰਜੀਨੀਅਰ ਗੁਰਭੇਜ ਸਿੰਘ ਢਿੱਲੋਂ ਅਤੇ ਇੰਜੀਨੀਅਰ ਹਰਜਿੰਦਰ ਸਿੰਘ ਜੇ.ਈ. ਨੇ ਦਿੱਤੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਬਾਬਾ ਬਕਾਲਾ ਸਾਹਿਬ (ਅਠੌਲਾ)-ਮਲਕੀਤ ਸਿੰਘ ਜੇ. ਈ. ਦੀ ਜਾਣਕਾਰੀ ਅਨੁਸਾਰ ਅੱਜ 29 ਦਸੰਬਰ ਨੂੰ 66 ਕੇ. ਵੀ. ਸਬ ਸਟੇਸ਼ਨ ਸਠਿਆਲਾ ਦੀ ਜ਼ਰੂਰੀ ਮੈਂਟੀਨੇਸ ਕਰਨ ਕਾਰਣ ਉੱਚ ਅਧਿਕਾਰੀਆਂ ਵੱਲੋਂ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ 11 ਕੇ. ਵੀ. ਸਠਿਆਲਾ ਅਰਬਨ, ਠੱਠੀਆਂ ਅਰਬਨ ਅਤੇ ਮੋਟਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ ।
ਇਹ ਵੀ ਪੜ੍ਹੋ- ਤੋਤਾ-ਤੋਤੀ ਦੀ ਆਤਮਿਕ ਸ਼ਾਂਤੀ ਲਈ ਕਰਵਾਇਆ ਪਾਠ, ਭੋਗ 'ਤੇ 300 ਬੰਦਿਆਂ ਨੇ ਛਕਿਆ ਲੰਗਰ
ਜ਼ੀਰਕਪੁਰ (ਧੀਮਾਨ) : 11 ਕੇਵੀ ਫੀਡਰ ਲਾਈਨਾਂ ਦੀ ਜ਼ਰੂਰੀ ਮੁਰੰਮਤ ਲਈ 29 ਦਸੰਬਰ ਨੂੰ ਰਾਮਗੜ੍ਹ ਭੁੱਡਾ ਗ੍ਰਿਡ ਤੇ ਭਬਾਤ ਗਰਿਡ ਤੋਂ ਨਿਕਲਣ ਵਾਲੇ ਸਾਰੇ 11 ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਪਾਵਰਕਾਮ ਦੇ ਬੁਲਾਰੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਆਉਣ ਵਾਲੀਆਂ ਗਰਮੀਆਂ ਦੌਰਾਨ ਬੇਹਤਰ ਬਿਜਲੀ ਸਪਲਾਈ ਮੁਹਈਆ ਕਰਵਾਉਣ ਦੇ ਮਕਸਦ ਨਾਲ ਇਹ ਪਾਵਰ ਕੱਟ ਲਾਇਆ ਜਾ ਰਿਹਾ ਹੈ, ਜਿਸ ਦੌਰਾਨ ਪਿੰਡ ਰਾਮਗੜ੍ਹ ਭੁੱਡਾ, ਲੋਹਗੜ੍ਹ ਵੀ.ਆਈ.ਪੀ. ਰੋਡ ਪਿੰਡ ਭਬਾਤ, ਨਾਭਾ ਸਾਹਿਬ, ਸਿੰਘਪੁਰਾ, ਸ਼ਤਾਬਗੜ੍ਹ, ਪਿੰਡ ਛੱਤ, ਰਾਮਪੁਰ ਕਲਾਂ, ਦਿਆਲਪੁਰਾ ਨਗਲਾ ਰੋਡ, ਚੰਡੀਗੜ੍ਹ ਰੋਡ ਨੇੜੇ ਬਣੀਆਂ ਸੁਸਾਇਟੀਆਂ ਤੇ ਬਾਜ਼ਾਰਾਂ ਦੀ ਬਿਜਲੀ ਸਪਲਾਈ ਮੁਕੰਮਲ ਤੌਰ ’ਤੇ ਠੱਪ ਰਹੇਗੀ।
ਇਹ ਵੀ ਪੜ੍ਹੋ- SGPC ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲ ਦੇਣਾ ਬੰਦ ਕਰਨ ਸਰਕਾਰਾਂ, ਸਰਕਾਰੀ SIT ਨੂੰ ਅਸੀਂ ਨਹੀਂ ਮੰਨਦੇ: ਜਥੇ. ਗੜਗੱਜ
ਦੇਵੀਗੜ੍ਹ (ਨੌਗਾਵਾਂ)- ਉੱਪ ਮੰਡਲ ਰੋਹੜ ਜਗੀਰ ਪੀ. ਐੱਸ. ਪੀ. ਸੀ. ਐੱਲ. ਅਫਸਰ ਸਿਮਰਨਪ੍ਰੀਤ ਸਿੰਘ ਸਹਾਇਕ ਇੰਜੀਨੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਦਸੰਬਰ ਸੋਮਵਾਰ ਨੂੰ 66 ਕੇ. ਵੀ. ਗਰਿੱਡ ਰੋਹੜ ਜਗੀਰ, 66 ਕੇ. ਵੀ. ਗਰਿੱਡ ਮਗਰ ਸਾਹਿਬ, 66 ਕੇ. ਵੀ. ਗਰਿੱਡ ਭਸਮੜਾ ਅਤੇ 220 ਕੇ. ਵੀ. ਗਰਿੱਡ ਦੇਵੀਗੜ੍ਹ ਅਧੀਨ ਚਲਦੇ ਸਾਰੇ ਕੈਟਾਗਿਰੀ-1 ਫੀਡਰਜ਼, ਯੂ. ਪੀ. ਐੱਸ. ਫੀਡਰਜ਼ ਅਤੇ ਏ. ਪੀ. ਫੀਡਰਾਂ ਦੀ ਸਪਲਾਈ ਛਮਾਹੀ ਮੈਂਟੀਨੈੱਸ ਕਾਰਨ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
