ਸੁਖਵਿੰਦਰ ਸੁੱਖੀ ਦੇ ਵਿਧਾਨ ਸਭਾ 'ਚ ਬੋਲਣ 'ਤੇ ਹੰਗਾਮਾ, ਬਾਜਵਾ ਨੇ ਕਿਹਾ- 'ਪਹਿਲਾਂ ਦੱਸੋ ਕਿਹੜੀ ਪਾਰਟੀ ਦੇ ਹੋ'

Tuesday, Dec 30, 2025 - 02:20 PM (IST)

ਸੁਖਵਿੰਦਰ ਸੁੱਖੀ ਦੇ ਵਿਧਾਨ ਸਭਾ 'ਚ ਬੋਲਣ 'ਤੇ ਹੰਗਾਮਾ, ਬਾਜਵਾ ਨੇ ਕਿਹਾ- 'ਪਹਿਲਾਂ ਦੱਸੋ ਕਿਹੜੀ ਪਾਰਟੀ ਦੇ ਹੋ'

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਵੱਲੋਂ ਸੱਦੇ ਗਏ ਅੱਜ ਵਿਧਾਨ ਸਭਾ ਵਿਸ਼ੇਸ਼ ਇਜਲਾਸ ਵਿਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ  ਵਿਧਾਇਕ ਡਾ. ਸੁਖਵਿੰਦਰ ਕੁਮਰ ਸੁੱਖੀ ਬੋਲਣ ਲੱਗੇ ਤਾਂ ਵਿਰੋਧੀ ਪਾਰਟੀ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਮੰਗ ਕੀਤੀ ਕਿ ਉਹ ਸਪੱਸ਼ਟ ਕਰਨ ਕਿ ਉਹ ਕਿਸ ਪਾਰਟੀ ਨਾਲ ਸੰਬਧਤ ਹਨ। ਜਿਸ ਤੋਂ ਬਾਅਦ ਵਿਧਾਨ ਸਭਾ 'ਚ ਵਿਵਾਦ ਵੱਧ ਗਿਆ । ਇਸ ਦੌਰਾਨ ਸਪੀਕਰ ਨੇ ਬਾਜਵਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਸੁਖਵਿੰਦਰ ਕੁਮਾਰ ਸੁੱਖੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ ਦੂਜੀ ਵਾਰ ਬੰਗਾ ਤੋਂ ਵਿਧਾਇਕ ਹਨ।

ਇਹ ਵੀ ਪੜ੍ਹੋ- SGPC ਪ੍ਰਧਾਨ ਧਾਮੀ ਦਾ CM ਮਾਨ ਨੂੰ ਜਵਾਬ, ਕਿਹਾ– 'ਬਿਆਨ ਨੂੰ ਤੋੜ-ਮਰੋੜ ਕੇ ਕੀਤਾ ਜਾ ਰਿਹਾ ਹੈ ਪੇਸ਼'

ਸਪੀਕਰ ਨੇ ਕਿਹਾ ਤੁਸੀਂ ਆਪ ਗੱਲ ਕੀਤੀ ਕਿ ਅੱਜ ਦਾ ਮੁੱਦਾ ਬੜਾ ਗੰਭੀਰ ਹੈ, ਇਸ 'ਤੇ ਰਾਜਨੀਤੀ ਨਾ ਕਰੀਏ । ਜੇਕਰ ਮਜ਼ਦੂਰਾਂ ਦੀ ਗੱਲ ਹੋ ਰਹੀ ਹੈ ਤਾਂ ਤੁਸੀਂ ਮਜ਼ਦੂਰਾਂ ਦੀ ਗੱਲ ਕਰਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਜੇਕਰ ਗਰੀਬਾਂ ਦੀ ਗੱਲ ਕਰਨਾ ਚਾਹੁੰਦੇ ਹਨ ਤਾਂ ਤੁਸੀਂ ਉਸ ਨੂੰ ਰੋਕ ਕਿਉਂ ਰਹੇ ਹੋ। ਸਪੀਕਰ ਨੇ ਬਾਜਵਾ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਤੁਹਾਡੇ ਲਈ ਪਾਰਟੀ ਜ਼ਰੂਰੀ ਹੈ ਜਾਂ ਮੁੱਦਾ?

ਇਹ ਵੀ ਪੜ੍ਹੋ- ਪੰਜਾਬ ’ਚ ਕੈਂਸਰ ਨੂੂੰ ਲੈ ਕੇ ਡਰਾਉਣੀ ਰਿਪੋਰਟ, ਇਹ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ

ਇਸ ਵਿਵਾਦ 'ਤੇ ਬੋਲਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਜਿਹੜਾ ਮੈਂਬਰਸ਼ਿਪ ਦਾ ਸਟੇਟਸ ਸੰਦੀਪ ਜਾਖੜ ਦਾ ਹੈ, ਉਹੀ ਸਟੇਟਸ ਸੁਖਵਿੰਦਰ ਸੁੱਖੀ ਦਾ ਹੈ। ਹੁਣ ਤੁਸੀਂ ਕੀ ਭਾਲਦੇ ਹੋ? ਉਨ੍ਹਾਂ ਕਿਹਾ ਅੱਜ ਬਾਜਵਾ ਸਾਬ੍ਹ ਕਾਂਗਰਸ ਵੱਲੋਂ ਘੱਟ ਅਤੇ ਭਾਜਪਾ ਤੇ ਅਕਾਲੀ ਦਲ ਵੱਲੋਂ ਜ਼ਿਆਦਾ ਬੋਲ ਰਹੇ ਹਨ।

ਇਹ ਵੀ ਪੜ੍ਹੋ-  ਪੰਜਾਬ 'ਚ 1 ਜਨਵਰੀ ਵੱਡਾ ਅਲਰਟ, ਮੌਸਮ ਵਿਭਾਗ ਦੀ ਪੜ੍ਹੋ ਤਾਜ਼ਾ ਜਾਣਕਾਰੀ

ਇਸ ਤੋਂ ਬਾਅਦ ਮੁੱਦੇ 'ਤੇ ਹਰਪਾਲ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਜਦੋਂ ਵੀ ਕਈ ਗਰੀਬ ਘਰ 'ਚੋਂ ਨਿਕਲ ਕੇ ਵਿਧਾਇਕ ਬਣਦਾ ਹੈ ਤਾਂ ਬਾਜਵਾ ਸਾਬ੍ਹ ਨੂੰ ਤਕਲੀਫ ਹੁੰਦੀ ਹੈ। ਉਨ੍ਹਾਂ ਕਿਹਾ ਤੁਹਾਡੇ ਢਿੱਡ ਭੀੜ ਕਿਉਂ ਹੋ ਰਹੀ ਹੈ, ਸਭ ਨੂੰ ਪਤਾ ਹੈ ਕਾਂਗਰਸ ਪਾਰਟੀ ਦਲਿਤ, ਗਰੀਬਾਂ ਅਤੇ ਮਜ਼ਦੂਰਾਂ ਦੀ ਵਿਰੋਧੀ ਪਾਰਟੀ ਹੈ। ਜੋ ਇਸ 'ਤੇ ਚਰਚਾ ਨਹੀਂ ਹੋ ਦੇਣਾ ਚਾਹੁੰਦੀ। ਇਸ ਤੇ ਸਪੀਕਰ ਨੇ ਬਾਜਵਾ ਨੂੰ ਕਿਹਾ ਕਿ ਸੁਖਵਿੰਦਰ ਸੁੱਖੀ ਪਹਿਲੀ ਵਾਰ ਨਹੀਂ ਬੋਲ ਰਹੇ, ਜਿਸ 'ਤੇ ਤੁਹਾਨੂੰ ਇਤਰਾਜ਼ ਹੋ ਰਿਹਾ ਹੈ। ਅੱਜ ਗਰੀਬਾਂ ਦੀ ਗੱਲ ਹੋ ਰਹੀ ਹੈ ਤਾਂ ਤੁਹਾਨੂੰ ਇਤਰਾਜ਼ ਹੋ ਰਿਹਾ ਹੈ।

ਵਿਵਾਦ ਤੋਂ ਮਗਰੋਂ ਸੁਖਵਿੰਦਰ ਸੁੱਖੀ ਵਿਧਾਨ ਸਭਾ 'ਚ ਬੋਲੇ

ਵਿਧਾਇਕ ਸੁਖਵਿੰਦਰ ਸੁੱਖੀ ਨੇ ਬੋਲਦੇ ਹੋਏ ਕਿਹਾ ਕਿ ਭਾਜਪਾ ਨੇ ਮਨਰੇਗਾ ਸਕੀਮ ਨੂੰ ਛੱਡ ਕੇ ਇਸ ਯੋਜਨਾ ਦਾ ਨਾਮ “ਜੀ ਰਾਮ ਜੀ” ਰੱਖਿਆ ਹੈ। ਇਹ ਸਕੀਮ ਇਕੱਲੀ ਦਲਿਤਾਂ ਨੂੰ ਹੀ ਨਹੀਂ ਸਗੋਂ ਮਜ਼ਦੂਰ ਅਤੇ ਗਰੀਬਾਂ ਨੂੰ ਵੀ ਮਾਰੇਗੀ। ਹੁਣ ਉਹ ਰਾਮ ਜੀ ਦੀ ਮਦਦ ਨਾਲ ਲੋਕਾਂ ਤੱਕ ਪਹੁੰਚਣਾ ਚਾਹੁੰਦੇ ਹਨ ਅਤੇ ਲੱਖਾਂ ਲੋਕਾਂ ਨੂੰ ਬਰਬਾਦ ਕਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਮੈਂ ਆਪਣੇ ਹਲਕੇ ਦੇ ਦੋ ਹਜ਼ਾਰ ਲੋਕਾਂ ਦੇ ਦਸਤਖ਼ਤ ਲੈ ਕੇ ਆਇਆ ਹਾਂ। ਭਾਜਪਾ ਵਿਧਾਇਕ ਅਸ਼ਵਨੀ ਜੀ ਮੈਨੂੰ ਇਸ ਬਾਰੇ ਪੁੱਛ ਰਹੇ ਹਨ ਕਿ , “ਤੁਸੀਂ ਪੰਚਾਇਤ ਸਕੱਤਰ ਦੁਆਰਾ ਫਾਰਮ ਭਰਿਆ ਹੈ। ਉਨ੍ਹਾਂ ਕਿਹਾ ਮੈਂ ਵਿਧਾਨ ਸਭਾ 'ਚ ਅਸ਼ਵਨੀ ਜੀ ਨੂੰ ਚੈਲੇਂਜ ਕਰਦਾ ਹਾਂ ਕਿ ਉਹ ਪੁਸ਼ਟੀ ਕਰਦੇ ਹਨ ਕਿ ਇਹ ਇਹ ਫਾਰਮ ਮੈਂ ਆਪਣੇ ਕਿਸੇ ਸਕੱਤਰ ਤੋਂ ਭਰਵਾਏ ਹਨ ਤਾਂ ਮੈਂ ਅੱਜ ਹੀ ਸਿਆਸਤ ਛੱਡ ਦਵਾਂਗਾ। ਉਨ੍ਹਾਂ ਕਿਹਾ ਇਹ ਫਾਰਮਾਂ 'ਚ ਲੱਖਾਂ ਲੋਕਾਂ ਦੇ ਵਿਚਾਰ ਹਨ ਜੋ ਇਸ ਸਕੀਮ ਤੋਂ ਫਾਇਦਾ ਲੈਂਦੇ ਸੀ। ਉਨ੍ਹਾਂ ਕਿਹਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇਸ ਸਕੀਮ 'ਤੇ ਬੋਲਣ ਦਾ ਮੌਕਾ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shivani Bassan

Content Editor

Related News