ਫਗਵਾੜਾ ''ਚ ਕੋਰੋਨਾ ਧਮਾਕਾ, 20 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
Saturday, Aug 01, 2020 - 09:42 PM (IST)
ਫਗਵਾੜਾ,(ਜਲੋਟਾ) : ਦੇਸ਼ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਬਣੇ ਹੋਏ ਗੰਭੀਰ ਹਾਲਾਤ ਵਿਚਾਲੇ ਫਗਵਾੜਾ 'ਚ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ ਹੋਇਆ ਹੈ। ਜਾਣਕਾਰੀ ਮੁਤਾਬਕ ਫਗਵਾੜਾ 'ਚ ਅੱਜ ਇਕ ਦੇ ਬਾਅਦ ਇਕ ਇਕ ਕਰ ਕੇ 20 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਨ੍ਹਾਂ 'ਚ ਪੁਲਸ ਥਾਣਾ ਰਾਵਲਪਿੰਡੀ ਦੇ ਐਸ. ਐਚ. ਓ. ਕਰਨੈਲ ਸਿੰਘ ਸਮੇਤ ਉਕਤ ਪੁਲਸ ਥਾਣੇ 'ਚ ਤਾਇਨਾਤ 6 ਪੁਲਸ ਕਰਮਚਾਰੀ ਸ਼ਾਮਲ ਹਨ। ਇਸ ਤੋਂ ਇਲਾਵਾ ਸਥਾਨਕ ਮਾਨਵ ਨਗਰ 'ਚ ਸਮਾਜਸੇਵੀ ਪਾਸੀ ਪਰਿਵਾਰ ਦੇ 4 ਹੋਰ ਪਰਿਵਾਰਕ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸੇ ਤਰ੍ਹਾਂ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਭਗਤਪੁਰਾ ਇਲਾਕੇ ਦੀ ਗਲੀ ਨੰਬਰ 4 'ਚ 5 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਐਸ. ਐਮ. ਓ. ਫਗਵਾੜਾ ਡਾ. ਕਮਲ ਕਿਸ਼ੋਰ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ 20 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਦੀ ਪਛਾਣ ਪੁਲਸ ਥਾਣਾ ਰਾਵਲਪਿੰਡੀ ਦੇ ਐਸ. ਐਚ. ਓ. ਕਰਨੈਲ ਸਿੰਘ(46), ਸਹਾਇਕ ਸਬ ਇੰਸਪੈਕਟਰ ਰਸ਼ਪਾਲ ਸਿੰਘ (47), ਸਹਾਇਕ ਸਬ ਇੰਸਪੈਕਟਰ ਸੁਰਜੀਤ ਕੁਮਾਰ (49), ਸਹਾਇਕ ਸਬ ਇੰਸਪੈਕਟਰ ਚਮਕੌਰ ਸਿੰਘ(51), ਪੁਲਸ ਕਾਂਸਟੇਬਲ ਅਸ਼ੋਕ ਕੁਮਾਰ(46), ਹੈਡ ਕਾਂਸਟੇਬਲ ਬਲਵਿੰਦਰ ਸਿੰਘ (55) (ਸਾਰੇ ਪੁਲਸ ਅਧਿਕਾਰੀ ਥਾਣਾ ਰਾਵਲਪਿੰਡੀ) ਫਗਵਾੜਾ, ਹਰਭਜਨ ਸਿੰਘ ਨਿੱਜਰ (75), ਹਾਲ ਵਾਸੀ ਪਿੰਡ ਡੁਮੇਲੀ, ਨਰੇਸ਼ ਕੁਮਾਰ (28) ਵਾਸੀ ਪਿੰਡ ਜਗਤਪੁਰ ਜੱਟਾਂ, ਫਗਵਾੜਾ, ਮੁਸਕਾਨ (21) ਵਾਸੀ ਮਨਸਾ ਦੇਵੀ ਨਗਰ ਫਗਵਾੜਾ, ਸੁਸ਼ੀਲ ਕੁਮਾਰ (55), ਕੰਚਨ (51), ਰੋਮਾਂਚਿਤ(15), ਰੁਚਿਕਾ(28), ਜਸਰੀਨ (7) ਸਾਰੇ ਵਾਸੀ ਗਲੀ ਨੰਬਰ 4 ਭਗਤਪੁਰਾ ਫਗਵਾੜਾ, ਪੁਰਸ਼ੋਤਮ ਲਾਲ ਪਾਸੀ (68), ਗੌਰਵ ਪਾਸੀ (38), ਸ਼ੈਰੀ ਪਾਸੀ(34), ਜੋਤੀ ਪਾਸੀ(38) ਸਾਰੇ ਮਾਨਵੀ ਨਗਰ ਫਗਵਾੜਾ, ਆਭਾ ਮਿਸ਼ਰਾ(41) ਵਾਸੀ ਮਨਸਾ ਦੇਵੀ ਨਗਰ ਫਗਵਾੜਾ ਤੇ ਹਰਬੰਸ ਸਿੰਘ(59) ਵਾਸੀ ਪਿੰਡ ਬੋਹਾਨੀ ਦੇ ਰੂਪ 'ਚ ਹੈ।