ਹੁਣ ਪੀ. ਜੀ. ਆਈ. ''ਚ ਇਲਾਜ ''ਚ ਦੇਰੀ ਕਾਰਨ ਨਹੀਂ ਹੋਵੇਗੀ ਮਰੀਜ਼ ਦੀ ਮੌਤ

Monday, Oct 30, 2017 - 03:20 PM (IST)

ਹੁਣ ਪੀ. ਜੀ. ਆਈ. ''ਚ ਇਲਾਜ ''ਚ ਦੇਰੀ ਕਾਰਨ ਨਹੀਂ ਹੋਵੇਗੀ ਮਰੀਜ਼ ਦੀ ਮੌਤ

ਚੰਡੀਗੜ੍ਹ : ਦੂਰ-ਦੁਰਾਡੇ ਦੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ 'ਚੋਂ ਰੈਫਰ ਹੋਏ ਹਰ ਮਰੀਜ਼ ਨੂੰ ਪੀ. ਜੀ. ਆਈ. 'ਚ ਸਮੇਂ 'ਤੇ ਇਲਾਜ ਮਿਲਣਾ ਮੁਸ਼ਕਲ ਹੈ। ਕਈ ਵਾਰ ਮਰੀਜ਼ਾਂ ਦੀ ਜ਼ਿਆਦਾ ਭੀੜ ਹੋਣ ਕਾਰਨ ਸਮੇਂ 'ਤੇ ਇਲਾਜ ਨਹੀਂ ਹੁੰਦਾ ਅਤੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਪੀ. ਜੀ. ਆਈ. ਨੂੰ ਦੂਰ-ਦੁਰਾਡੇ ਦੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨਾਲ ਇਕ ਸਟਾਰਟ ਅਪ ਸਾਫਟਵੇਅਰ ਰਾਹੀਂ ਜੋੜਿਆ ਜਾ ਰਿਹਾ ਹੈ, ਇਸ ਰਾਹੀਂ ਪੀ. ਜੀ. ਆਈ. ਨੂੰ ਮਰੀਜ਼ ਦੇ ਆਉਣ ਦੀ ਸੂਚਨਾ ਪਹਿਲਾਂ ਹੀ ਮੁਹੱਈਆ ਹੋਵੇਗੀ ਅਤੇ ਮਰੀਜ਼ ਨੂੰ ਰੈਫਰ ਕਰਨ ਵਾਲੇ ਹਸਪਤਾਲ ਕੋਲ ਪੀ. ਜੀ. ਆਈ. 'ਚ ਮੁਹੱਈਆ ਡਾਕਟਰਾਂ ਅਤੇ ਸਹੂਲਤਾਵਾਂ ਦੀ ਜਾਣਕਾਰੀ ਮਿਲ ਜਾਵੇਗੀ। ਇਸ ਤਰ੍ਹਾਂ ਇਕ ਪਾਸੇ ਜਿੱਥੇ ਪੀ. ਜੀ. ਆਈ. ਪੁੱਜਦੇ ਹੀ ਮਰੀਜ਼ ਨੂੰ ਇਲਾਜ ਮਿਲੇਗਾ, ਉੱਥੇ ਹੀ ਦੂਜੇ ਪਾਸੇ ਮਰੀਜ਼ ਦੇ ਪੁੱਜਣ ਤੋਂ ਪਹਿਲਾਂ ਹੀ ਸਾਰੀ ਜਾਣਕਾਰੀ ਡਾਕਟਰ ਕੋਲ ਹੋਵੇਗੀ। ਬਕਾਇਦਾ ਪੀ. ਜੀ. ਆਈ. ਦੇ ਅਡੈਵਾਂਸ ਪੀਡੀਆਟ੍ਰਿਕ ਸੈਂਟਰ ਨਾਲ ਇਸ ਨੂੰ ਜੋੜਿਆ ਜਾ ਚੁੱਕਾ ਹੈ। ਇੱਥੇ ਰੈਫਰ ਕੀਤੇ ਹਰ ਮਰੀਜ਼ ਨੂੰ ਸਮੇਂ 'ਤੇ ਇਲਾਜ ਮਿਲੇਗਾ। ਸ਼ਹਿਰ ਦੇ 10 ਤੋਂ 15 ਪ੍ਰਾਈਵੇਟ ਹਸਪਤਾਲ ਇਸ ਨਾਲ ਜੁੜ ਚੁੱਕੇ ਹਨ। 


Related News