ਸਲਿਊਟ ਹੈ ਇਨ੍ਹਾਂ ਧੀਆਂ ਦੀ ਮਿਹਨਤ ਨੂੰ, ਉੱਚ ਵਿੱਦਿਆ ਹੋਣ ਦੇ ਬਾਵਜੂਦ ਕਰ ਰਹੀਆਂ ਨੇ ਇਹ ਕੰਮ !

11/03/2018 4:34:10 PM

ਸ੍ਰੀ ਮੁਕਤਸਰ ਸਾਹਿਬ—ਇਨ੍ਹਾਂ ਧੀਆਂ ਦਾ ਦਰਦ ਸਾਨੂੰ ਝਿੰਜੋੜ ਕੇ ਰੱਖ ਦਿੰਦਾ ਹੈ ਅਤੇ ਇਸ ਦਰਦ ਨੂੰ ਦੇਖ ਕੇ ਕਈ ਸਵਾਲ ਖੜੇ ਹੁੰਦੇ ਹਨ। ਪੈਟਰੋਲ ਪੰਪ 'ਤੇ ਕੰਮ ਕਰਨ ਵਾਲੀਆਂ ਲੜਕੀਆਂ ਦਾ ਕਹਿਣਾ ਹੈ ਕਿ ਜੇਕਰ ਪਤਾ ਹੁੰਦਾ ਤਾਂ ਪੜ੍ਹਾਈ ਕਰਨ ਦੇ ਬਾਅਦ ਵੀ ਇਹ ਕੰਮ ਕਰਨ ਨੂੰ ਮਜਬੂਰ ਹੋਣਾ ਪਵੇਗਾ ਤਾਂ ਕਦੀ ਵੀ ਪੜ੍ਹਦੀ-ਲਿਖਦੀ ਨਹੀਂ। ਨਾਲ ਹੀ ਇਹ ਵੀ ਕਹਿੰਦੀ ਹੈ ਕਿ ਇਹ ਕੰਮ ਕਰਨ 'ਚ ਉਨ੍ਹਾਂ ਨੂੰ ਕੋਈ ਸ਼ਰਮ ਜਾਂ ਝਿਜਕ ਨਹੀਂ ਹੈ।

ਬੀ.ਬੀ.ਏ. ਪਾਸ ਅਤੇ ਰਾਸ਼ਟਰੀ ਪੱਧਰ ਦੀ ਬਾਸਕਟਬਾਲ ਖਿਡਾਰਣ ਸੁਖਪ੍ਰੀਤ ਕੌਰ ਨੂੰ ਪੈਟਰੋਲ ਪੰਪ 'ਤੇ ਵਾਹਨਾਂ 'ਚ ਤੇਲ ਭਰਨਾ ਪੈ ਰਿਹਾ ਹੈ। ਹਾਲਾਂਕਿ ਇਹ ਵੀ ਰੋਜ਼ਗਾਰ ਹੈ ਪਰ ਉਹ ਇਸ ਨਾਲ ਸੰਤੁਸ਼ਟ ਨਹੀਂ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਗਿੱਦੜਬਾਹਾ ਪਿੰਡ ਦੀ ਸੁਖਪ੍ਰੀਤ ਕੌਰ ਦੇ ਇਲਾਵਾ 12ਵੀਂ ਪਾਸ ਪਰਮਜੀਤ ਕੌਰ ਵੀ ਪੈਟਰੋਲ ਪੰਪ 'ਤੇ ਕੰਮ ਕਰ ਰਹੀ ਹੈ। ਦੋਵੇਂ ਹੀ ਆਪਣੇ ਪਰਿਵਾਰ 'ਤੇ ਬੋਝ ਬਣਨ ਦੀ ਬਜਾਏ ਪੈਟਰੋਲ ਪੰਪ 'ਤੇ ਗੱਡੀਆਂ 'ਚ ਡੀਜ਼ਲ ਅਤੇ ਪੈਟਰੋਲ ਭਰਨ ਦੇ ਕੰਮ 'ਚ ਪੂਰੀ ਸ਼ਿੱਦਤ ਨਾਲ ਲੱਗੀਆਂ ਹੋਈਆਂ ਹਨ।

ਸੁਖਪ੍ਰੀਤ ਦੱਸਦੀ ਹੈ ਕਿ ਮਜ਼ਦੂਰੀ ਕਰਨ ਵਾਲੇ ਮਾਤਾ-ਪਿਤਾ ਨੇ ਆਰਥਿਕ ਸਥਿਤੀ ਖਰਾਬ ਹੋਣ ਦੇ ਬਾਵਜੂਦ ਮੈਨੂੰ ਬੜੀ ਮੁਸ਼ਕਲ ਨਾਲ ਪੜ੍ਹਾਇਆ। ਇਸ ਦੇ ਇਲਾਵਾ ਖੇਡਾਂ 'ਚ ਵੀ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਮੈਂ ਪੰਜਵੀਂ ਕਲਾਸ ਤੋਂ ਬਾਸਕਬਾਲ ਖੇਡਣਾ ਸ਼ੁਰੂ ਕੀਤਾ। ਬੀ.ਬੀ.ਏ. (ਬੈਚਲਰ ਆਫ ਬਿਜਨੈੱਸ ਐਡਮਿਸਟਰੇਸ਼ਨ) ਤੱਕ ਬਾਸਕਟਬਾਲ 'ਚ ਜ਼ਿਲਾ, ਪ੍ਰਦੇਸ਼ ਅਤੇ ਰਾਸ਼ਟਰੀ ਪੱਧਰ 'ਤੇ ਕਈ ਉਪਲੱਬਧੀਆਂ ਹਾਸਲ ਕੀਤੀਆਂ। ਉਸ ਦਾ ਕਹਿਣਾ ਹੈ ਕਿ ਅਸੀਂ ਪੰਜ ਭੈਣਾਂ ਅਤੇ ਇਕ ਭਰਾ ਹੈ। ਭਰਾ ਅਤੇ ਤਿੰਨ ਵੱਡੀਆਂ ਭੈਣਾਂ ਦਾ ਵਿਆਹ ਹੋ ਚੁੱਕਾ ਹੈ। ਛੋਟੀ ਭੈਣ ਦੀ ਪੜ੍ਹਾਈ ਦਾ ਖਰਚਾ ਅਤੇ ਮਾਤਾ-ਪਿਤਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮੈਂ ਪੈਟਰੋਲ ਪੰਪ 'ਤੇ ਕੰਮ ਕਰਦੀ ਹਾਂ। ਮੈਂ ਇਸ ਕੰਮ ਲਈ ਤਨਖਾਹ ਦੇ ਰੂਪ 'ਚ ਪ੍ਰਤੀ ਮਹੀਨੇ ਛੇ ਹਜ਼ਾਰ ਰੁਪਏ ਮਿਲਦੇ ਹਨ। ਸੁਖਪ੍ਰੀਤ ਕੌਰ ਕਹਿੰਦੀ ਹੈ ਕਿ ਮੈਂ ਬੀ.ਬੀ.ਏ. ਦੀ ਪੜ੍ਹਾਈ ਅਤੇ ਬਾਸਕਟਬਾਲ 'ਚ ਰਾਸ਼ਟਰੀ ਪੱਧਰ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੰਨਾ ਕੁਝ ਕਰਨ ਦੇ ਬਾਅਦ ਵੀ ਪੈਟਰੋਲ ਪੰਪ 'ਤੇ ਕੰਮ ਕਰਨਾ ਪਵੇਗਾ ਇਹ ਪਤਾ ਹੁੰਦਾ ਤਾਂ ਮੈਂ ਪੜ੍ਹਦੀ ਹੀ ਨਹੀਂ। ਖੇਡਾਂ 'ਚ ਇੰਨੀਂ ਮਿਹਨਤ ਨਹੀਂ ਕਰਦੀ। ਉਸ ਨੂੰ ਇਸ ਗੱਲ ਦਾ ਦੁੱਖ ਹੈ ਕਿ ਇਨ੍ਹਾਂ ਮਿਹਨਤ ਦੇ ਬਾਵਜੂਦ ਪੜ੍ਹਾਈ ਅਤੇ ਖੇਡ 'ਚ ਮਿਲੀਆਂ ਸਫਲਤਾਵਾਂ ਮੈਨੂੰ ਇਸ ਸੰਤੋਖਜਨਕ ਕਰੀਅਰ ਤੱਕ ਨਹੀਂ ਦੇ ਸਕੀਆਂ।

PunjabKesari

ਦੂਜੇ ਪਾਸੇ ਪਰਮਜੀਤ ਕੌਰ ਦਾ ਕਹਿਣਾ ਹੈ ਕਿ 12ਵੀਂ ਦੇ ਬਾਅਦ ਪ੍ਰਾਈਵੇਟ ਤੌਰ 'ਤੇ ਬੀ.ਏ. ਕਰ ਰਹੀ ਹੈ। ਪਰਿਵਾਰ ਵਾਲਿਆਂ 'ਤੇ ਬੋਝ ਨਹੀਂ ਬਣਨਾ ਚਾਹੁੰਦੀ। ਇਸ ਲਈ ਪੈਟਰੋਲ ਪੰਪ 'ਤੇ ਕੰਮ ਕਰ ਰਹੀ ਹੈ। ਦੱਸਣਯੋਗ ਹੈ ਕਿ ਅਬੋਹਰ ਦੀ 19 ਸਾਲਾ ਤਰਨਪ੍ਰੀਤ ਕੌਰ ਵੀ ਘਰ ਦਾ ਖਰਚਾ ਚਲਾਉਣ ਲਈ ਪੈਟਰੋਲ ਪੰਪ 'ਤੇ ਕੰਮ ਕਰਦੀ ਹੈ। ਉਹ 10ਵੀਂ ਤੱਕ ਪੜ੍ਹੀ ਹੈ। ਇਸ ਦੇ ਪਿਤਾ ਰਿਕਸ਼ਾ ਚਲਾਉਂਦੇ ਹਨ।


Related News