13 ਮਹੀਨੇ ਦੇ ਉੱਚ ਪੱਧਰ ''ਤੇ ਪੁੱਜੀ ਥੋਕ ਮਹਿੰਗਾਈ ਦਰ, ਅਪ੍ਰੈਲ ''ਚ ਵਧ ਕੇ 1.26 ਫ਼ੀਸਦੀ ''ਤੇ ਪਹੁੰਚੀ

Tuesday, May 14, 2024 - 02:24 PM (IST)

13 ਮਹੀਨੇ ਦੇ ਉੱਚ ਪੱਧਰ ''ਤੇ ਪੁੱਜੀ ਥੋਕ ਮਹਿੰਗਾਈ ਦਰ, ਅਪ੍ਰੈਲ ''ਚ ਵਧ ਕੇ 1.26 ਫ਼ੀਸਦੀ ''ਤੇ ਪਹੁੰਚੀ

ਨਵੀਂ ਦਿੱਲੀ (ਭਾਸ਼ਾ) - ਈਂਧਨ ਅਤੇ ਬਿਜਲੀ ਦੇ ਨਾਲ-ਨਾਲ ਖਾਣ-ਪੀਣ ਦੀਆਂ ਵਸਤੂਆਂ ਖ਼ਾਸ ਕਰਕੇ ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਅਪ੍ਰੈਲ ਦੇ ਮਹੀਨੇ ਥੋਕ ਮਹਿੰਗਾਈ ਦਰ ਲਗਾਤਾਰ ਦੂਜੇ ਮਹੀਨੇ ਵਧ ਕੇ  1.26 ਫ਼ੀਸਦੀ ਹੋ ਗਈ ਹੈ। ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਅਪ੍ਰੈਲ 2023 ਵਿਚ 0.79 ਫ਼ੀਸਦੀ ਅਤੇ ਮਾਰਚ 2024 ਵਿਚ 0.53 ਫ਼ੀਸਦੀ ਸੀ। 

ਇਹ ਵੀ ਪੜ੍ਹੋ - ਦਿੱਲੀ-ਲਖਨਊ ਹਾਈਵੇ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, 6 ਲੋਕਾਂ ਦੀ ਮੌਤ, ਖੂਨ ਨਾਲ ਲਾਲ ਹੋਈ ਸੜਕ

ਵਣਜ ਅਤੇ ਉਦਯੋਗ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਅਪ੍ਰੈਲ 2024 ਵਿਚ ਮਹਿੰਗਾਈ ਵੱਧਣ ਦਾ ਮੁੱਖ ਕਾਰਨ ਖਾਣ-ਪੀਣ ਦੀਆਂ ਵਸਤੂਆਂ, ਬਿਜਲੀ, ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ, ਖਾਣ-ਪੀਣ ਦੀਆਂ ਵਸਤੂਆਂ ਦੇ ਨਿਰਮਾਣ, ਹੋ ਨਿਰਮਾਣ ਆਦਿ ਦੀਆਂ ਕੀਮਤਾਂ ਵਿਚ ਵਾਧਾ ਸੀ। ਅੰਕੜਿਆਂ ਅਨੁਸਾਰ ਅਪ੍ਰੈਲ ਦੇ ਮਹੀਨੇ ਖਾਣ-ਪੀਣ ਦੀਆਂ ਵਸਤੂਆਂ ਦੀ ਮਹਿੰਗਾਈ ਦਰ ਵੱਧ ਕੇ 7.74 ਫ਼ੀਸਦੀ ਹੋ ਗਈ, ਜੋ ਮਾਰਚ ਵਿਚ 6.88 ਫ਼ੀਸਦੀ ਸੀ। ਸਬਜ਼ੀਆਂ ਦੀ ਮਹਿੰਗਾਈ ਦਰ 23.60 ਫ਼ੀਸਦੀ ਸੀ, ਜੋ ਮਾਰਚ ਵਿਚ 19.52 ਫ਼ੀਸਦੀ ਸੀ।

ਇਹ ਵੀ ਪੜ੍ਹੋ - ਦਿੱਲੀ ਦੇ IGI ਏਅਰਪੋਰਟ ਕੋਲ ਬਣ ਰਿਹਾ ਦੇਸ਼ ਦਾ ਸਭ ਤੋਂ ਵੱਡਾ ਮਾਲ, ਕਰੋੜਾਂ ਦੇ ਹਿਸਾਬ ਨਾਲ ਆਉਣਗੇ ਸੈਲਾਨੀ

ਈਂਧਨ ਅਤੇ ਬਿਜਲੀ ਦੀ ਮਹਿੰਗਾਈ ਦਰ ਅਪ੍ਰੈਲ ਦੇ ਮਹੀਨੇ 1.38 ਫ਼ੀਸਦੀ ਰਹੀ, ਜੋ ਮਾਰਚ ਵਿਚ (-) 0.77 ਫ਼ੀਸਦੀ ਸੀ। ਅਪ੍ਰੈਲ WPI ਵਿਚ ਵਾਧਾ ਇਸ ਮਹੀਨੇ ਦੇ ਪ੍ਰਚੂਨ ਮਹਿੰਗਾਈ ਅੰਕੜਿਆਂ ਦੇ ਉਲਟ ਹੈ। ਭਾਰਤੀ ਰਿਜ਼ਰਵ ਬੈਂਕ ਮੌਦਰਿਕ ਨੀਤੀ ਬਣਾਉਂਦੇ ਸਮੇਂ ਮੁੱਖ ਤੌਰ 'ਤੇ ਪ੍ਰਚੂਨ ਮਹਿੰਗਾਈ ਨੂੰ ਧਿਆਨ ਵਿਚ ਰੱਖਦਾ ਹੈ। ਅਪ੍ਰੈਲ ਦੇ ਮਹੀਨੇ ਪ੍ਰਚੂਨ ਮਹਿੰਗਾਈ ਦਰ ਘੱਟ ਕੇ 11 ਮਹੀਨਿਆਂ ਦੇ ਹੇਠਲੇ ਪੱਧਰ 4.83 ਫ਼ੀਸਦੀ 'ਤੇ ਪਹੁੰਚ ਗਈ। ਆਰਬੀਆਈ ਨੇ ਪਿਛਲੇ ਮਹੀਨੇ ਲਗਾਤਾਰ 7ਵੀਂ ਵਾਰ ਵਿਆਜ਼ ਦਰਾਂ ਵਿਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ। ਉਹਨਾਂ ਨੇ ਇਸ ਸਬੰਧ ਵਿਚ ਕਿਹਾ ਕਿ ਉਹ ਖੁਰਾਕੀ ਮਹਿੰਗਾਈ ਵੱਧਣ ਦੇ ਜੋਖਮ ਨੂੰ ਲੈ ਕੇ ਸਾਵਧਾਨ ਹਨ।

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News