ਅਣਜਾਣ ਵਿਅਕਤੀ ਨੂੰ ਲਿਫਟ ਦੇਣੀ ਪਈ ਮਹਿੰਗੀ, ਕਤਲ ਕਰ ਬਿਆਸ ਦਰਿਆ ’ਚ ਸੁੱਟੀ ਲਾਸ਼, ਕਾਬੂ

Thursday, Jun 17, 2021 - 09:40 AM (IST)

ਅਣਜਾਣ ਵਿਅਕਤੀ ਨੂੰ ਲਿਫਟ ਦੇਣੀ ਪਈ ਮਹਿੰਗੀ, ਕਤਲ ਕਰ ਬਿਆਸ ਦਰਿਆ ’ਚ ਸੁੱਟੀ ਲਾਸ਼, ਕਾਬੂ

ਅੰਮ੍ਰਿਤਸਰ (ਸੰਜੀਵ) - ਛੋਟੇ ਹਾਥੀ ਦੇ ਡਰਾਈਵਰ ਨੂੰ ਉਸ ਸਮੇਂ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਜਦੋਂ ਉਸ ਨੇ ਕਿਸੇ ਅਣਜਾਣ ਵਿਅਕਤੀ ਨੂੰ ਲਿਫਟ ਦੇ ਕੇ ਆਪਣੀ ਗੱਡੀ ’ਚ ਬਿਠਾਇਆ ਅਤੇ ਉਸ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੂਰਾ ਘਟਨਾਕ੍ਰਮ ਉਸ ਸਮੇਂ ਸਾਹਮਣੇ ਆਇਆ ਜਦੋਂ ਕਾਤਲ ਲਾਸ਼ ਨੂੰ ਬਿਆਸ ਦਰਿਆ ’ਚ ਸੁੱਟ ਰਿਹਾ ਸੀ ਅਤੇ ਪੁਲਸ ਨੇ ਉਸ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਧਮਿੰਦਰ ਸਿੰਘ ਵਾਸੀ ਭਲਾਈਪੁਰ ਪੁਰਬਾ ਵਜੋਂ ਹੋਈ, ਜਦੋਂਕਿ ਮਰਨ ਵਾਲਾ ਛੋਟੇ ਹਾਥੀ ਦਾ ਡਰਾਈਵਰ ਲੁਧਿਆਣਾ ਦਾ ਰਹਿਣ ਵਾਲਾ ਵਿਨੋਦ ਕੁਮਾਰ ਸੀ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ! ਪੁੱਤਾਂ ਨੂੰ ਮਾਂ ਨਾਲੋਂ ਪਿਆਰੀ ਹੋਈ ਜ਼ਮੀਨ, ਬਜ਼ੁਰਗ ਮਾਤਾ ਨੇ ਸੋਸ਼ਲ ਮੀਡੀਆ 'ਤੇ ਸੁਣਾਏ ਦੁਖੜੇ (ਵੀਡੀਓ)

ਕਿਵੇਂ ਦਿੱਤਾ ਵਾਰਦਾਤ ਨੂੰ ਅੰਜ਼ਾਮ?
ਧਮਿੰਦਰ ਸਿੰਘ ਨੌਕਰੀ ਦੀ ਤਾਲਾਸ਼ ’ਚ ਜਲੰਧਰ ਵੱਲ ਜਾ ਰਿਹਾ ਸੀ। ਰਸਤੇ ’ਚ ਉਸ ਨੂੰ ਛੋਟਾ ਹਾਥੀ ਆਉਂਦਾ ਹੋਇਆ ਵਿਖਾਈ ਦਿੱਤਾ, ਜਿਸ ਦੌਰਾਨ ਧਮਿੰਦਰ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਵੇਂ ਛੋਟੇ ਹਾਥੀ ਦਾ ਚਾਲਕ ਰਮਨ ਕੁਮਾਰ ਰੁਕਿਆ ਤਾਂ ਕਾਤਲ ਨੇ ਉਸ ਨੂੰ ਲਿਫਟ ਦੇ ਕੇ ਆਪਣੇ ਨਾਲ ਲੈ ਜਾਣ ਨੂੰ ਕਿਹਾ। ਜਦੋਂ ਰਮਨ ਕੁਮਾਰ ਉਸ ਨੂੰ ਆਪਣੇ ਨਾਲ ਬਿਠਾਉਣ ਨੂੰ ਤਿਆਰ ਹੋਇਆ ਤਾਂ ਤੁਰੰਤ ਹੀ ਧਮਿੰਦਰ ਛੋਟੇ ਹਾਥੀ ’ਚ ਸਵਾਰ ਹੋ ਗਿਆ । 

ਪੜ੍ਹੋ ਇਹ ਵੀ ਖ਼ਬਰ - ਬੱਲੇ ਓ ਕੁੜੀਏ ਤੇਰੇ! ਸੁਪਰੀਮ ਕੋਰਟ ਦੀ ਵਕੀਲ ਗੁਆਂਢੀਆਂ ਦੇ ਖੇਤਾਂ ’ਚ ਲੱਗਾ ਰਹੀ ਹੈ ‘ਝੋਨਾ’, ਵੇਖੋ ਵੀਡੀਓ

ਰਸਤੇ ’ਚ ਧਮਿੰਦਰ ਸਿੰਘ ਦੀ ਨੀਅਤ ਖ਼ਰਾਬ ਹੋ ਗਈ ਅਤੇ ਉਸ ਨੇ ਆਪਣੇ ਮਨ ਹੀ ਮਨ ’ਚ ਛੋਟੇ ਹਾਥੀ ਲੁੱਟਣ ਦੀ ਯੋਜਨਾ ਬਣਾ ਲਈ। ਜਦੋਂ ਬਿਆਸ ਦਰਿਆ ਦਾ ਪੁੱਲ ਨਜ਼ਦੀਕ ਆਇਆ ਤਾਂ ਧਮਿੰਦਰ ਸਿੰਘ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਖ਼ੁਦ ਨੂੰ ਤਿਆਰ ਕਰ ਲਿਆ। ਛੋਟੇ ਹਾਥੀ ਦੇ ਦਰਿਆ ’ਤੇ ਪੁੱਜਦੇ ਹੀ ਉਸ ਨੇ ਗੱਡੀ ’ਚ ਪਏ ਇਕ ਟਾਈਰ ਬਦਲਣ ਵਾਲੇ ਚੇਂਜ਼ਰ ਨੂੰ ਫੜਿਆ ਅਤੇ ਉਸ ਨਾਲ ਰਮਨ ਕੁਮਾਰ ਦਾ ਕਤਲ ਕਰ ਦਿੱਤਾ, ਜਿਸ ਮਗਰੋਂ ਗੱਡੀ ਪੁੱਲ ’ਤੇ ਰੁਕ ਗਈ। ਉਹ ਉਸ ਨੂੰ ਘਸੀਟ ਕੇ ਦਰਿਆ ’ਚ ਸੁੱਟਣ ਲਗਾ ਕਿ ਇੰਨ੍ਹੇ ’ਚ ਏ . ਐੱਸ. ਆਈ. ਮਹਿੰਦਰ ਸਿੰਘ ਨੇ ਉਸ ਨੂੰ ਵੇਖ ਲਿਆ ਅਤੇ ਉਹ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਿਆ।

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੇ ਦੈਂਤ ਨੇ ਖੋਹ ਲਈਆਂ ਇਕ ਹੋਰ ਪਰਿਵਾਰ ਦੀਆਂ ਖ਼ੁਸ਼ੀਆਂ, ਕੁਝ ਸਮਾਂ ਪਹਿਲਾਂ ਹੋਇਆ ਸੀ ਨੌਜਵਾਨ ਦਾ ਵਿਆਹ

ਪੁਲਸ ਨੇ ਮੌਕੇ ’ਤੇ ਕਾਤਲ ਧਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ਦੇ ਸਬੰਧੀ ਐੱਸ. ਆਈ. ਪਰਮਿੰਦਰ ਕੌਰ ਦਾ ਕਹਿਣਾ ਹੈ ਕਿ ਕਾਤਲ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਸ ਮਗਰੋਂ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 


author

rajwinder kaur

Content Editor

Related News