ਤਿੰਨ ਸਾਲ ਪਹਿਲਾਂ ਵਿਧਵਾ ਔਰਤ ਨਾਲ ਹੋਏ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਇਕ ਦੋਸ਼ੀ ਨੂੰ ਸਜ਼ਾ ਤੇ ਜੁਰਮਾਨਾ

Thursday, Nov 09, 2017 - 05:53 PM (IST)

ਤਿੰਨ ਸਾਲ ਪਹਿਲਾਂ ਵਿਧਵਾ ਔਰਤ ਨਾਲ ਹੋਏ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਇਕ ਦੋਸ਼ੀ ਨੂੰ ਸਜ਼ਾ ਤੇ ਜੁਰਮਾਨਾ

ਮੋਗਾ (ਸੰਦੀਪ) - ਜ਼ਿਲਾ ਅਤੇ ਵਧੀਕ ਸੈਸ਼ਨ ਜੱਜ ਮੈਡਮ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਤਿੰਨ ਸਾਲ ਪਹਿਲਾਂ ਇਕ ਵਿਧਵਾ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਸ਼ਾਮਲ ਇਕ ਦੋਸ਼ੀ ਨੂੰ 7 ਸਾਲ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ।  ਇਸ ਮਾਮਲੇ 'ਚ ਸ਼ਿਕਾਇਤਕਰਤਾ ਪਿੰਡ ਖੋਟੇ ਨਿਵਾਸੀ ਪੀੜਤਾ ਨੇ 23 ਅਗਸਤ, 2014 ਨੂੰ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੇਰੇ ਪਤੀ ਜਗਦੀਸ਼ ਦੀ 5-6 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਸ ਦੇ ਪਤੀ ਦੋਸਤ ਇਕਬਾਲ ਸਿੰਘ ਆਮ ਤੌਰ 'ਤੇ ਉਨ੍ਹਾਂ ਦੇ ਘਰ ਆਉਂਦਾ ਸੀ, ਜੋ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਵੀ ਆਉਂਦਾ ਰਿਹਾ। ਉਸ ਨੇ ਦੋਸ਼ ਲਾਇਆ ਕਿ 20 ਅਗਸਤ, 2014 ਨੂੰ ਮੇਰੇ ਦੋਵੇਂ ਬੱਚੇ ਘਰੋਂ ਬਾਹਰ ਗਏ ਹੋਏ ਸਨ ਅਤੇ ਮੇਰੀ ਮਾਂ ਘਰ 'ਚ ਹੀ ਸੁੱਤੀ ਪਈ ਸੀ। 
ਇਸ ਦੌਰਾਨ ਇਕਬਾਲ ਸਿੰਘ ਘਰ ਆਇਆ ਤੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਪੀੜਤਾ ਦੀ ਸ਼ਿਕਾਇਤ 'ਤੇ ਥਾਣਾ ਨਿਹਾਲ ਸਿੰਘ ਵਾਲਾ ਪੁਲਸ ਵੱਲੋਂ ਦੋਸ਼ੀ ਇਕਬਾਲ ਸਿੰਘ ਵਾਸੀ ਪੱਤੋ ਹੀਰਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਸਬੰਧੀ ਅਦਾਲਤ ਨੇ ਅੱਜ ਆਪਣਾ ਉਕਤ ਫੈਸਲਾ ਸੁਣਾਇਆ ਹੈ।


Related News