17 ਲੱਖ ਵੋਟਰ ਕਰਨਗੇ ਪਟਿਆਲਾ ਦੇ 25 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

05/18/2019 1:23:21 PM

ਪਟਿਆਲਾ (ਜੋਸਨ)—ਲੋਕ ਸਭਾ ਹਲਕਾ ਪਟਿਆਲਾ ਵਿਚ ਚੋਣ ਘੜਮੱਸ ਦੇ ਚਲਦੇ ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਥੰਮ ਗਿਆ। ਜ਼ਿਲਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਹੁਣ 19 ਮਈ ਨੂੰ 17 ਲੱਖ 34 ਹਜ਼ਾਰ 245 ਵੋਟਰ ਇਸ ਹਲਕੇ ਦੇ 25 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਉਨ੍ਹਾਂ ਸਮੁੱਚੇ ਉਮੀਦਵਾਰਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਚੋਣ ਜ਼ਾਬਤੇ ਵਿਚ ਰਹਿਣ, ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਪਟਿਆਲਾ ਲੋਕ ਸਭਾ ਹਲਕੇ ਵਿਚ 8 ਲੱਖ 24 ਹਜ਼ਾਰ 764 ਇਸਤਰੀ, 9 ਲੱਖ 9 ਹਜ਼ਾਰ 407 ਮਰਦ ਅਤੇ ਤੀਜੇ ਲਿੰਗ ਵਾਲੇ 74 ਵੋਟਰ ਹਨ। ਇਨ੍ਹਾਂ ਵਿਚ 7250 ਦਿਵਿਆਂਗ ਵੋਟਰ ਹਨ।

ਚੋਣਾਂ ਲਈ ਸਭ ਪ੍ਰਬੰਧ ਪੁਖਤਾ
ਜ਼ਿਲਾ ਚੋਣ ਅਫ਼ਸਰ ਕੁਮਾਰ ਅਮਿਤ ਨੇ ਦੱਸਿਆ ਕਿ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ 2019 ਲਈ ਲੋਕ ਸਭਾ ਹਲਕਾ ਪਟਿਆਲਾ ਲਈ ਸਭ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ। 18 ਮਈ ਨੂੰ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਜਾਵੇਗਾ।

ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਵੋਟਿੰਗ
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ 19 ਮਈ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਵੋਟਰ ਆਪਣੇ ਸੰਵਿਧਾਨਕ ਹੱਕ ਦਾ ਇਸਤੇਮਾਲ ਕਰ ਸਕਦੇ ਹਨ। ਉਨ੍ਹਾਂ ਵੋਟਰਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਵੋਟ ਦੀ ਵਰਤੋਂ ਬਿਨਾਂ ਕਿਸੇ ਲਾਲਚ, ਡਰ ਅਤੇ ਭੈਅ ਤੋਂ ਕਰ ਕੇ ਆਪਣੇ ਮਨਮਰਜ਼ੀ ਦੇ ਉਮੀਦਵਾਰ ਨੂੰ ਪਾਉਣ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਿਵਲ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਸਮਾਪਤ ਕਰਵਾਉਣ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਵੋਟਰ ਆਪਣੀ ਵੋਟ ਦੀ ਵਰਤੋਂ ਬਿਨਾਂ ਕਿਸੇ ਡਰ-ਭੈਅ ਤੋਂ ਕਰ ਸਕਣ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਪੋਲਿੰਗ ਬੂਥਾਂ 'ਤੇ ਬਜ਼ੁਰਗਾਂ ਅਤੇ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ। ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਆਉਣ-ਜਾਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ 18 ਸਾਲ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਨੂੰ ਆਪਣੇ ਵੋਟ ਦੇ ਸੰਵਿਧਾਨਕ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ।

1169 ਇਮਾਰਤਾਂ 'ਚ ਬਣਾਏ 1922 ਪੋਲਿੰਗ ਬੂਥ
ਉਨ੍ਹਾਂ ਦੱਸਿਆ ਕਿ ਵੋਟਾਂ ਲਈ ਲੋਕ ਸਭਾ ਹਲਕੇ 'ਚ 1169 ਇਮਾਰਤਾਂ ਵਿਚ 1922 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ 'ਚੋਂ 50 ਫੀਸਦੀ ਬੂਥਾਂ 'ਤੇ ਵੈੱਬ-ਕਾਸਟਿੰਗ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕੇ 'ਚ ਚੋਣ ਅਮਲ ਨੂੰ ਨੇਪਰੇ ਚੜ੍ਹਾਉਣ ਲਈ ਲਗਭਗ 10 ਹਜ਼ਾਰ ਕਰਮਚਾਰੀ ਤੇ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ। ਇਸ ਤੋਂ ਬਿਨਾਂ 25 ਉਮੀਦਵਾਰਾਂ ਅਤੇ 1 ਬਟਨ 'ਨੋਟਾ' ਦਾ ਹੋਣ ਕਰ ਕੇ ਇਸ ਵਾਰ ਈ. ਵੀ. ਐੈੱਮ. ਦਾ ਇਕ-ਇਕ ਵਾਧੂ ਯੂਨਿਟ ਲਾਇਆ ਜਾ ਰਿਹਾ ਹੈ।

ਪਟਿਆਲਾ ਦਿਹਾਤੀ 'ਚ ਕੁੱਲ 2 ਲੱਖ 17 ਹਜ਼ਾਰ 841 ਵੋਟਰ
ਉਨ੍ਹਾਂ ਦੱਸਿਆ ਕਿ 110-ਪਟਿਆਲਾ ਦਿਹਾਤੀ 'ਚ ਕੁੱਲ 2 ਲੱਖ 17 ਹਜ਼ਾਰ 841 ਵੋਟਰ ਹਨ। ਇਨ੍ਹਾਂ 'ਚੋਂ 1 ਲੱਖ 12 ਹਜ਼ਾਰ 863 ਮਰਦ, 1 ਲੱਖ 4 ਹਜ਼ਾਰ 970 ਇਸਤਰੀ ਤੇ ਇੱਥੇ ਤੀਜੇ ਲਿੰਗ ਵਾਲੇ 8 ਵੋਟਰ ਹਨ। ਉਨ੍ਹਾਂ ਦੱਸਿਆ ਕਿ 109-ਨਾਭਾ ਹਲਕੇ ਵਿਚ ਕੁੱਲ 1 ਲੱਖ 81 ਹਜ਼ਾਰ 340 ਵੋਟਰ ਹਨ। ਇਨ੍ਹਾਂ 'ਚ 95 ਹਜ਼ਾਰ 270 ਮਰਦ, 86 ਹਜ਼ਾਰ 65 ਇਸਤਰੀ ਤੇ ਤੀਜੇ ਲਿੰਗ ਦੇ 5 ਵੋਟਰ ਹਨ। 111-ਰਾਜਪੁਰਾ ਹਲਕੇ ਵਿਚ ਕੁੱਲ 1 ਲੱਖ 73 ਹਜ਼ਾਰ 947 ਵੋਟਰ ਹਨ। ਇਨ੍ਹਾਂ 'ਚ 91 ਹਜ਼ਾਰ 893 ਮਰਦ, 82 ਹਜ਼ਾਰ 46 ਇਸਤਰੀ ਤੇ ਇੱਥੇ ਵੀ ਤੀਜੇ ਲਿੰਗ ਵਾਲੇ 8 ਵੋਟਰ ਹਨ।

ਡੇਰਾਬਸੀ ਹਲਕੇ 'ਚ ਕੁੱਲ 2 ਲੱਖ 58 ਹਜ਼ਾਰ 622 ਵੋਟਰ
ਇਸੇ ਤਰ੍ਹਾਂ 112-ਡੇਰਾਬਸੀ ਹਲਕੇ ਵਿਚ ਕੁੱਲ 2 ਲੱਖ 58 ਹਜ਼ਾਰ 622 ਵੋਟਰ ਹਨ। 1 ਲੱਖ 36 ਹਜ਼ਾਰ 38 ਮਰਦ, 1 ਲੱਖ 22 ਹਜ਼ਾਰ 566 ਇਸਤਰੀ ਵੋਟਰ ਅਤੇ ਤੀਜੇ ਲਿੰਗ ਵਾਲੇ 18 ਵੋਟਰ ਹਨ। 113-ਘਨੌਰ ਹਲਕਾ 'ਚ ਕੁੱਲ 1 ਲੱਖ 63 ਹਜ਼ਾਰ 173 ਵੋਟਰ ਹਨ। 87 ਹਜ਼ਾਰ 617 ਮਰਦ, 75 ਹਜ਼ਾਰ 556 ਇਸਤਰੀ ਵੋਟਰ ਅਤੇ ਤੀਜੇ ਲਿੰਗ ਵਾਲਾ ਕੋਈ ਵੋਟਰ ਨਹੀਂ ਹੈ। ਹਲਕਾ 114-ਸਨੌਰ ਵਿਖੇ ਕੁੱਲ 2 ਲੱਖ 15 ਹਜ਼ਾਰ 131 ਵੋਟਰ ਹਨ। ਇਨ੍ਹਾਂ ਵਿਚ 1 ਲੱਖ 13 ਹਜ਼ਾਰ 391 ਮਰਦ, 1 ਲੱਖ 1 ਹਜ਼ਾਰ 735 ਇਸਤਰੀ ਅਤੇ ਤੀਜੇ ਲਿੰਗ ਵਾਲੇ 5 ਵੋਟਰ ਹਨ।

ਸ਼ਹਿਰੀ 'ਚ ਕੁੱਲ 1 ਲੱਖ 61 ਹਜ਼ਾਰ 178 ਵੋਟਰ
ਹਲਕਾ 115-ਪਟਿਆਲਾ ਸ਼ਹਿਰੀ ਵਿਖੇ ਕੁੱਲ 1 ਲੱਖ 61 ਹਜ਼ਾਰ 178 ਵੋਟਰ ਹਨ। ਇਨ੍ਹਾਂ 'ਚ 83 ਹਜ਼ਾਰ 247 ਮਰਦ, 77 ਹਜ਼ਾਰ 918 ਇਸਤਰੀ ਵੋਟਰ ਹਨ। ਇੱਥੇ ਤੀਜੇ ਲਿੰਗ ਵਾਲੇ 13 ਵੋਟਰ ਹਨ। 116-ਸਮਾਣਾ ਹਲਕੇ ਵਿਖੇ ਕੁੱਲ 1 ਲੱਖ 87 ਹਜ਼ਾਰ 658 ਵੋਟਰ ਹਨ। ਇਨ੍ਹਾਂ ਵਿਚ 97 ਹਜ਼ਾਰ 468 ਮਰਦ, 90 ਹਜ਼ਾਰ 174 ਇਸਤਰੀ ਤੇ ਤੀਜੇ ਲਿੰਗ ਵਾਲੇ 16 ਵੋਟਰ ਹਨ। ਇਸੇ ਤਰ੍ਹਾਂ 117-ਸ਼ੁਤਰਾਣਾ ਹਲਕੇ ਵਿਖੇ ਕੁੱਲ 1 ਲੱਖ 75 ਹਜ਼ਾਰ 355 ਵੋਟਰ ਹਨ। ਇਨ੍ਹਾਂ 'ਚ 91 ਹਜ਼ਾਰ 620 ਮਰਦ, 83 ਹਜ਼ਾਰ 734 ਇਸਤਰੀ ਅਤੇ ਇੱਥੇ ਤੀਜੇ ਲਿੰਗ ਵਾਲਾ 1 ਵੋਟਰ ਹੈ।

162 ਟੀਮਾਂ ਫਲਾਇੰਗ ਸਕੁਐਡ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਤਾਇਨਾਤ
ਕੁਮਾਰ ਅਮਿਤ ਨੇ ਕਿਹਾ ਕਿ ਜ਼ਿਲੇ 'ਚ ਵੋਟਾਂ ਪੈਣ ਦਾ ਅਮਲ ਅਮਨ-ਅਮਾਨ, ਨਿਰਪੱਖ ਅਤੇ ਨਿਰਵਿਘਨਤਾ ਨਾਲ ਨੇਪਰੇ ਚਾੜ੍ਹਨ ਲਈ ਜ਼ਿਲਾ ਪ੍ਰਸ਼ਾਸਨ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ। ਸੁਰੱਖਿਆ ਦੇ ਲਿਹਾਜ ਨਾਲ ਪੋਲਿੰਗ ਬੂਥਾਂ 'ਤੇ ਮਾਈਕਰੋ ਆਬਜ਼ਰਵਰ, ਵੈੱਬ ਕਾਸਟਿੰਗ ਤੇ ਵਿਸ਼ੇਸ਼ ਵੀਡੀਓਗ੍ਰਾਫ਼ੀ ਕਰਵਾਉਣ ਲਈ ਕੈਮਰੇ ਵੀ ਲਾਏ ਜਾਣਗੇ ਤਾਂ ਜੋ ਵੋਟਰ ਨਿਰਭੈਅ ਹੋ ਕੇ ਵੋਟਾਂ ਪਾ ਸਕਣ। ਲੋਕ ਸਭਾ ਪਟਿਆਲਾ ਹਲਕੇ ਅੰਦਰ ਪੈਂਦੇ ਸਾਰੇ ਹਲਕਿਆਂ ਵਿਖੇ 162 ਟੀਮਾਂ ਫਲਾਇੰਗ ਸਕੁਐਡ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਨੂੰ 162 ਹੀ ਜੀ. ਪੀ. ਐੈੱਸ. ਤੇ ਕੈਮਰਿਆਂ ਨਾਲ ਲੈਸ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਨਕਦੀ ਦੀ ਜ਼ਿਲੇ ਅੰਦਰ ਸਭ ਤੋਂ ਵੱਧ ਬਰਾਮਦਗੀ ਹੋਈ ਹੈ। ਪ੍ਰਸ਼ਾਸਨ ਨਿਰਪੱਖ, ਸੁਤੰਤਰ ਤੇ ਅਮਨ-ਅਮਾਨ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ ਹੈ


Shyna

Content Editor

Related News