ਸਕੇ ਪਿਓ ਨਾਲ ਰਹਿਣ ਤੋਂ ਕੀਤਾ ਇਨਕਾਰ, 9 ਸਾਲਾ ਬੱਚੀ ਨੇ ਰੋ-ਰੋ ਸੁਣਾਇਆ ਦੁਖੜਾ (ਵੀਡੀਓ)

08/07/2020 12:06:15 PM

ਪਟਿਆਲਾ (ਇੰਦਰਜੀਤ ਬਕਸ਼ੀ) : ਕਹਿੰਦੇ ਨੇ ਜਨਮ ਦੇਣ ਵਾਲੇ ਮਾਪਿਆਂ ਨਾਲੋਂ ਪਾਲਣ ਪੋਸ਼ਣ ਕਰਨ ਵਾਲੇ ਮਾਪਿਆਂ ਨਾਲ ਬੱਚੇ ਦਾ ਰਿਸ਼ਤਾ ਵੱਧ ਗਹਿਰਾ ਹੁੰਦਾ ਹੈ। ਪਟਿਆਲਾ ਦੇ ਪਿੰਡ ਜਲਾਲਪੁਰ 'ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ, ਜਿਥੇ 9 ਸਾਲ ਦੀ ਬੱਚੀ ਨੂੰ ਜਦੋਂ ਉਸ ਦਾ ਪਾਲਣ ਪੋਸ਼ਣ ਕਰਨ ਵਾਲੇ ਮਾਪਿਆਂ ਤੋਂ ਦੂਰ ਹੋਣਾ ਪਿਆ ਤਾਂ ਬੱਚੀ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਇੰਨ੍ਹਾਂ ਹੀ ਨਹੀਂ ਬੱਚੀ ਨੂੰ ਜਾਂਦਾ ਵੇਖ  ਪਾਲਣ ਪੋਸ਼ਣ ਕਰਨ ਵਾਲੇ ਮਾਪਿਆਂ ਦਾ ਕਾਲਜਾ ਵੀ ਮੂੰਹ ਨੂੰ ਆ ਰਿਹਾ ਸੀ। 

ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ

ਦਰਅਸਲ, ਇਸ ਬੱਚੀ ਨੂੰ ਜਨਮ ਦੇਣ ਵਾਲੇ ਮਾਂ-ਬਾਪ ਨੇ ਬੱਚੀ ਦੇ ਜਨਮ ਦੇ ਕੁਝ ਮਹੀਨੇ ਬਾਅਦ ਤਲਾਕ ਲੈ ਲਿਆ ਸੀ। ਬੱਚੀ ਦਾ ਪਿਤਾ ਫੌਜ 'ਚ ਸੀ ਤਾਂ 8-9 ਮਹੀਨੇ ਦੀ ਬੱਚੀ ਨੂੰ ਰਿਸ਼ਤੇਦਾਰਾਂ ਕੋਲ ਛੱਡ ਕੇ ਉਹ ਫੌਜ 'ਚ ਚਲਾ ਗਿਆ ਜਦੋਂ ਪਿਤਾ ਛੁੱਟੀ 'ਤੇ ਆਉਂਦਾ ਤਾਂ ਬੱਚੀ ਦੇ ਨਾਲ ਸਮਾਂ ਬਿਤਾਉਂਦਾ ਸੀ ਪਰ ਹੁਣ ਬੱਚੀ ਦੇ ਪਿਤਾ ਨੇ ਅਦਾਲਤ 'ਚ ਕੇਸ ਕਰਕੇ ਬੱਚੀ ਦੀ ਕਸਟਡੀ ਆਪਣੇ ਕੋਲ ਲੈ ਲਈ। ਪਿਤਾ ਦੇ ਇਸ ਫੈਸਲੇ ਨਾਲ ਜਿੱਥੇ ਬੱਚੀ ਨੂੰ ਬੇਹੱਦ ਧੱਕਾ ਲੱਗਾ ਉਥੇ ਹੀ ਉਸ ਦੀ ਪਰਵਰਿਸ਼ ਕਰਨ ਵਾਲੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਫਿਲਹਾਲ ਬੱਚੀ ਨੇ ਪੱਤਰਕਾਰਾਂ ਸਾਹਮਣੇ ਆ ਕੇ ਬੜੀ ਬੇਬਾਕੀ ਨਾਲ ਸਾਰੀ ਗੱਲ ਦੱਸੀ ਤੇ ਹੱਥ ਜੋੜ ਕੇ ਅਦਾਲਤ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਫਰਿਆਦ ਕੀਤੀ ਹੈ। 

ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਕਾਰਣ ਵਿਧਵਾ ਹੋਈਆਂ ਜਨਾਨੀਆਂ ਲਈ ਡਾ. ਓਬਰਾਏ ਦਾ ਵੱਡਾ ਐਲਾਨ


Baljeet Kaur

Content Editor

Related News