ਕਾਂਗਰਸੀ ਵਿਧਾਇਕ ਵੇਚ ਰਹੇ ਹਨ ਰੇਤਾ ਅਤੇ ਸ਼ਰਾਬ :ਢੀਂਡਸਾ (ਵੀਡੀਓ)

08/11/2019 10:38:51 AM

ਪਟਿਆਲਾ ( ਜੋਸਨ, ਬਖਸ਼ੀ) – ਸ਼੍ਰੋਮਣੀ ਅਕਾਲੀ ਦਲ ਦੇਸ਼ ਦੇ ਸਮੁੱਚੇ ਸੂਬਿਆਂ ਨੂੰ ਹਮੇਸ਼ਾ ਬਰਾਬਰ ਦੇ ਹੱਕ ਦੇਣ ਦਾ ਮੁਦਈ ਹੈ। ਇਹ ਮੰਗ ਹਮੇਸ਼ਾ ਹੀ ਅਕਾਲੀ ਦਲ ਕੇਂਦਰ ਸਰਕਾਰ ਕੋਲ ਉਠਾਉਂਦਾ ਸੀ ਅਤੇ ਉਠਾਉਂਦਾ ਰਹੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਅ ਕੀਤਾ ਗਿਆ ਹੈ। ਢੀਂਡਸਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਧਾਰਾ 370 ਅਤੇ 35-ਏ ਹਟਾਉਣ ਦੇ ਹੱਕ 'ਚ ਹੈ। ਅਸੀਂ ਹਮੇਸ਼ਾ ਬਰਾਬਰਤਾ ਦਾ ਅਧਿਕਾਰ ਮੰਗਿਆ ਹੈ। ਉਨ੍ਹਾਂ ਕਾਂਗਰਸ 'ਤੇ ਤੰਜ ਕਸਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਲੋਕ ਮੁੱਦਿਆਂ 'ਤੇ ਧਿਆਨ ਨਹੀਂ ਦਿੱਤਾ। ਵਿਧਾਨ ਸਭਾ 'ਚ ਥੋੜ੍ਹਾ ਜਿਹਾ ਸੈਸ਼ਨ ਰੱਖ ਕੇ ਕਾਂਗਰਸ ਅਕਾਲੀ ਦਲ ਦੇ ਉਠਾਉਣ ਵਾਲੇ ਮੁੱਦਿਆਂ ਤੋਂ ਡਰ ਗਈ। 

ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਮਾਲੀ ਹਾਲਾਤ ਖਰਾਬ ਹੋ ਗਏ ਹਨ। ਕਾਂਗਰਸੀ ਵਿਧਾਇਕ ਰੇਤਾ ਅਤੇ ਸ਼ਰਾਬ ਦੇ ਕਾਰੋਬਾਰ 'ਚ ਗੈਰ ਕਾਨੂੰਨੀ ਕੰਮ ਕਰ ਰਹੇ ਹਨ, ਜਿਸਦੇ ਚਲਦਿਆਂ ਖਜ਼ਾਨਾ ਖਾਲੀ ਹੋ ਰਿਹਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕੀ ਨਾਜਾਇਜ਼ ਮਾਈਨਿੰਗ ਅਤੇ ਸ਼ਰਾਬ 'ਚ ਸੱਤਾਧਾਰੀ ਪਾਰਟੀ ਦੀ ਹਿੱਸੇਦਾਰੀ ਵੱਧਣ ਨਾਲ ਸੂਬੇ ਨੂੰ ਘਾਟਾ ਪਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਦੇ ਮੁੱਖ ਮੰਤਰੀ ਨੂੰ ਬਹਿਸ ਤੋਂ ਬਹੁਤ ਡਰ ਲਗਦਾ ਹੈ। ਅਕਾਲੀ ਦਲ ਨੇ ਵਿਧਾਨ ਸਭਾ 'ਚ ਹਮੇਸ਼ਾ ਲੋਕਾਂ ਦੇ ਮੁੱਦਿਆਂ ਦੀ ਲੜਾਈ ਲੜੀ ਹੈ। ਕਾਂਗਰਸ ਨੇ ਆਪਣੇ ਪੌਣੇ ਤਿੰਨ ਸਾਲਾਂ 'ਚ ਪੰਜਾਬ ਦੇ ਲੋਕਾਂ ਨੂੰ ਠੱਗਿਆ ਤੇ ਲੁੱਟਿਆ ਹੈ। ਢੀਂਡਸਾ ਨੇ ਆਖਿਆ ਕਿ ਕਾਂਗਰਸ ਸਰਕਾਰ ਦੇ ਸਮੇਂ 'ਚ ਸੂਬੇ ਦੀ ਵਿੱਤੀ ਹਾਲਤ ਬੇਹੱਦ ਕਮਜ਼ੋਰ ਹੋਈ ਹੈ। ਮੈਂ 5 ਸਾਲ ਸੂਬੇ ਦਾ ਵਿੱਤ ਮੰਤਰੀ ਰਿਹਾ ਹਾਂ। ਮੈਂ ਆਪਣੇ 5 ਸਾਲਾਂ 'ਚ ਸੂਬੇ ਦੀ ਇਨਕਮ 'ਚ ਵਾਧਾ ਕੀਤਾ ਹੈ ਤਾਂ ਜੋ ਲੋਕਾਂ ਦੀਆਂ ਮੰਗਾਂ ਤੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਸਕੇ।


rajwinder kaur

Content Editor

Related News