ਪਟਿਆਲਾ ਜ਼ਿਲ੍ਹੇ ''ਚ ਮੰਗਲਵਾਰ ਨੂੰ 105 ਦੀ ਰਿਪੋਰਟ ਪਾਜ਼ੇਟਿਵ, 168 ਮਰੀਜ਼ ਹੋਏ ਤੰਦਰੁਸਤ
Tuesday, Sep 01, 2020 - 10:02 PM (IST)
ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਦੋ ਦਿਨਾਂ ਤੋਂ ਰਾਹਤ ਵਾਲੀ ਖਬਰ ਆ ਰਹੀ ਹੈ ਕਿ ਕੋਰੋਨਾ ਪੀੜ੍ਹਤ ਮਰੀਜ਼ਾਂ ਦੀ ਹਾਲਤ ਵਿਚ ਲਗਾਤਾਰ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ। ਮੰਗਲਵਾਰ ਨੂੰ ਜਿਥੇ ਜ਼ਿਲ੍ਹੇ ’ਚ 2 ਹੋਰ ਮਰੀਜ਼ਾਂ ਦੀ ਮੌਤ ਹੋਈ ਅਤੇ 105 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆਏ, ਉਸ ਦੇ ਮੁਕਾਬਲੇ 168 ਮਰੀਜ਼ ਕੋਰੋਨਾ ਬੀਮਾਰੀ ਤੋਂ ਤੰਦਰੁਸਤ ਹੋ ਗਏ। ਇਸ ਨਾਲ ਜ਼ਿਲ੍ਹੇ ’ਚ ਹੁਣ ਤੱਕ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 4796 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਦਰ ਤਕਰੀਬਨ 75 ਫੀਸਦੀ ’ਤੇ ਪਹੁੰਚ ਗਈ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ 2 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 168 ਹੋ ਗਈ ਹੈ। ਹੁਣ ਤੱਕ ਕੁੱਲ 6438 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ, ਜਿਨ੍ਹਾਂ ’ਚੋਂ ਐਕਟਿਵ ਕੇਸਾਂ ਦੀ ਗਿਣਤੀ 1474 ਹੈ।
ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲ੍ਹੇ ’ਚ 2 ਹੋਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੋਨੋਂ ਹੀ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ। ਪਹਿਲਾ ਪ੍ਰੀਤ ਨਗਰ ਦਾ ਰਹਿਣ ਵਾਲਾ 70 ਸਾਲਾ ਬਜ਼ੁਰਗ ਜੋ ਕਿ ਹਾਈਪਰਟੈਂਸ਼ਨ ਦਾ ਮਰੀਜ਼ ਸੀ ਅਤੇ 2 ਦਿਨ ਪਹਿਲਾਂ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ, ਦੂਸਰਾ ਵਿਕਾਸ ਕਾਲੋਨੀ ਦਾ ਰਹਿਣ ਵਾਲਾ 80 ਸਾਲਾ ਬਜ਼ੁਰਗ ਜੋ ਕਿ ਹਾਈਪਰਟੈਂਸ਼ਨ, ਕਿਡਨੀ ਫੇਲੀਅਰ ਦਾ ਮਰੀਜ਼ ਸੀ ਅਤੇ ਪਹਿਲਾਂ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਹਇਆ ਸੀ। ਬਾਅਦ ’ਚ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ।
ਇਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਮਰੀਜ਼
ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਨਵੇਂ 105 ਮਰੀਜ਼ਾਂ ’ਚੋਂ 53 ਪਟਿਆਲਾ ਸ਼ਹਿਰ, 3 ਸਮਾਣਾ, 17 ਰਾਜਪੁਰਾ, 10 ਨਾਭਾ, 7 ਪਾਤਡ਼ਾਂ, 1 ਸਨੌਰ ਅਤੇ 14 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 22 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ, 83 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਟਿਆਲਾ ਤੋਂ ਗੋਬਿੰਦ ਬਾਗ ਤੋਂ 4, ਸੁਈ ਗਰਾਂ ਮੁਹੱਲਾ, ਅਨੰਦ ਨਗਰ ਬੀ, ਏਕਤਾ ਨਗਰ ਤੋਂ 3-3, ਸੰਤ ਨਗਰ, ਗੁਰਦਰਸ਼ਨ ਨਗਰ, ਮਜੀਠੀਆ ਐਨਕਲੇਵ, ਫੁਲਕੀਆਂ ਐਨਕਲੇਵ, ਸਵਰਨ ਵਿਹਾਰ, ਗੁਰੂ ਨਾਨਕ ਨਗਰ ਤੋਂ 2-2, ਰਾਮ ਬਾਗ ਕਾਲੋਨੀ, ਸ਼ਹੀਦ ਊਧਮ ਸਿੰਘ ਨਗਰ, ਢਿੱਲੋਂ ਕਾਲੋਨੀ, ਬਾਬਾ ਦੀਪ ਸਿੰਘ ਨਗਰ, ਅਨੰਦ ਨਗਰ ਏ, ਪੁਰਾਨਾ ਲਾਲ ਬਾਗ, ਤ੍ਰਿਪਡ਼ੀ, ਵਿਕਾਸ ਵਿਹਾਰ, ਨਾਰਥ ਅੈਵੀਨਿਉ, ਲੱਕਡ਼ ਮੰਡੀ, ਤੇਜ ਬਾਗ ਕਾਲੋਨੀ, ਛੱਤਾ ਨੰਨੂੰ ਮੱਲ, ਆਰਿਆ ਸਮਾਜ, ਰਾਘੋਮਾਜਰਾ, ਗੋਬਿੰਦ ਨਗਰ, ਤਵੱਕਲੀ ਮੋਡ਼, ਚਰਨ ਬਾਗ, ਕਿਸ਼ੋਰ ਕਾਲੋਨੀ, ਮਾਈ ਜੀ ਦੀ ਸਰਾਂ, ਖਾਲਸਾ ਕਾਲੋਨੀ ਆਦਿ ਥਾਵਾਂ ਤੋਂ 1-1, ਰਾਜਪੁਰਾ ਦੇ ਗਾਂਧੀ ਕਾਲੋਨੀ ਅਤੇ ਨੇਡ਼ੇ ਸਿੰਘ ਸਭਾ ਗੁਰਦੁਆਰਾ ਤੋਂ 2-2, ਗੋਬਿੰਦ ਕਾਲੋਨੀ, ਅਰਜੁਨ ਨਗਰ, ਦੁਪੱਟਾ ਮਾਰਕੀਟ, ਵਰਕ ਸੈਂਟਰ ਕਾਲੋਨੀ, ਵਿਕਾਸ ਨਗਰ, ਇੰਦਰਾ ਮਾਰਕੀਟ, ਨੇਡ਼ੇ ਮਿਰਚ ਮੰਡੀ, ਨੇਡ਼ੇ ਐੱਨ. ਟੀ. ਸੀ. ਸਕੂਲ, ਹਿੰਦ ਐਨਕਲੇਵ, ਬਠੇਜਾ ਕਾਲੋਨੀ, ਸ਼ੀਤਲ ਕਾਲੋਨੀ, ਗੁਰੂ ਨਾਨਕ ਕਾਲੋਨੀ ਆਦਿ ਥਾਵਾਂ ਤੋਂ 1-1, ਨਾਭਾ ਦੇ ਕਰਤਾਰਪੁਰਾ ਮੁਹੱਲਾ ਤੋਂ 4, ਕਮਲਾ ਕਾਲੋਨੀ, ਹਰੀਦਾਸ ਕਾਲੋਨੀ, ਵਿਕਾਸ ਕਾਲੋਨੀ, ਆਪੋ-ਆਪ ਮੁਹੱਲਾ, ਭੱਠਾ ਸਟਰੀਟ, ਮੈਹਸ ਗੇਟ ਆਦਿ ਥਾਵਾਂ ਤੋਂ 1-1, ਸਮਾਣਾ ਤੋਂ 3, ਪਾਤਡ਼ਾਂ ਤੋਂ 7, ਸਨੌਰ ਤੋਂ ਇਕ ਅਤੇ 14 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ। ਜਿਨ੍ਹਾਂ ’ਚ 2 ਸਿਹਤ ਕਰਮੀ ਵੀ ਸ਼ਾਮਲ ਹੈ।
ਹੁਣ ਤੱਕ ਲਏ ਸੈਂਪਲ 87308
ਨੈਗੇਟਿਵ 79580
ਪਾਜ਼ੇਟਿਵ 6438
ਪੈਂਡਿੰਗ 1090
ਤੰਦਰੁਸਤ ਹੋਏ 4796
ਮੌਤਾਂ 168
ਐਕਟਿਵ 1474