ਨਸ਼ੇ 'ਚ ਧੁੱਤ ਨੌਜਵਾਨ ਮਿਲਿਆ

Thursday, Jun 13, 2019 - 04:15 PM (IST)

ਨਸ਼ੇ 'ਚ ਧੁੱਤ ਨੌਜਵਾਨ ਮਿਲਿਆ

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਦੇ ਨਾਲ ਲੱਗਦੇ ਭਦਰੋਅ ਇਲਾਕੇ 'ਚ ਚਿੱਟੇ ਦਾ ਕਾਰੋਬਾਰ ਜ਼ੋਰਾ 'ਤੇ ਹੈ ਤੇ ਪੁਲਸ ਹੱਥ 'ਤੇ ਹੱਥ ਧਰ ਕੇ ਬੈਠੀ ਹੈ। ਪਿਛਲੇ ਹਫਤੇ ਇਸੇ ਇਲਾਕੇ 'ਚ ਚਿੱਟੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ। ਪਰ ਇਸ ਨਾਲ ਵੀ ਪੁਲਸ ਨੂੰ ਕੋਈ ਸਬਕ ਨਹੀਂ ਮਿਲਿਆ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਇਸੇ ਇਲਾਕੇ 'ਚੋਂ ਅੱਜ ਲੋਕਾਂ ਨੂੰ ਨਸ਼ੇ ਦੀ ਓਵਰਡੋਜ਼ ਨਾਲ ਬੇਸੁੱਧ ਹੋਇਆ ਨੌਜਵਾਨ ਮਿਲਿਆ, ਜੋ ਪੂਰੀ ਤਰ੍ਹਾਂ ਨਸ਼ੇ 'ਚ ਧੁੱਤ ਸੀ। ਉਕਤ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਚਿੱਟੇ ਦਾ ਨਸ਼ਾ ਕਰਨ ਲਈ ਧਾਰੀਵਾਲ ਆਇਆ ਸੀ। ਫਿਲਹਾਲ ਲੋਕਾਂ ਨੇ ਨਸ਼ੇੜੀ ਨੌਜਵਾਨ ਨੂੰ ਪੁਲਸ ਹਵਾਲੇ ਕਰ ਦਿੱਤਾ ਹੈ। ਲੋਕਾਂ ਨੇ ਦੋਸ਼ ਲਗਾਇਆ ਕਿ ਨਸ਼ੇ ਦੇ ਸੌਦਾਗਰ ਸ਼ਰੇਆਮ ਨਸ਼ਾ ਵੇਚਦੇ ਹਨ ਪਰ ਪੁਲਸ ਉਨ੍ਹਾਂ ਖਿਲਾਫ ਕੋਈ ਸਖਤ ਕਦਮ ਨਹੀਂ ਉਠਾ ਰਹੀ। ਉਨ੍ਹਾਂ ਮੰਗ ਕੀਤੀ ਨਸ਼ਾ ਵੇਚਣ ਵਾਲਿਆਂ 'ਤੇ ਨਾਕੇਲ ਕੱਸੀ ਜਾਵੇ।


author

Baljeet Kaur

Content Editor

Related News