ਪਠਾਨਕੋਟ : ਰੰਜਿਸ਼ ਕਾਰਨ ਚਾਕੂਆਂ ਨਾਲ ਵਿੰਨ੍ਹਿਆਂ ਨੌਜਵਾਨ, ਮੌਤ (ਵੀਡੀਓ)

Friday, Oct 11, 2019 - 11:28 AM (IST)

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਦੇ ਹਲਕਾ ਸੁਜਾਨਪੁਰ ਵਿਚ ਪੁਰਾਣੀ ਰਜਿੰਸ਼ ਨੂੰ ਲੈ ਕੇ 2 ਨੌਜਵਾਨਾਂ ਦੇ ਆਪਸੀ ਝਗੜੇ 'ਚ ਇਕ ਨੌਜਵਾਨ ਨੇ ਦੂਜੇ ਨੌਜਵਾਨ ਦੇ ਪੇਟ 'ਚ ਚਾਕੂ ਮਾਰ ਦਿੱਤਾ ਅਤੇ ਮੌਕੇ ਤੋਂ ਖੁਦ ਫਰਾਰ ਹੋ ਗਿਆ। ਉਥੇ ਹੀ ਚਾਕੂ ਲੱਗਣ ਨਾਲ ਜ਼ਖਮੀ ਹੋਏ ਨੌਜਵਾਨ ਨੂੰ ਲੋਕਾਂ ਨੇ ਇਲਾਜ ਲਈ ਇਕ ਨਿੱਜੀ ਹਸਪਾਤਲ ਵਿਚ ਦਾਖਲ ਕਰਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਵੇਸ਼ ਕੁਮਾਰ (32) ਪੁੱਤਰ ਜਨਕ ਰਾਜ ਵਾਸੀ ਸੁਜਾਨਪੁਤਰ ਵਜੋਂ ਹੋਈ ਹੈ।

ਇਸ ਸਬੰਧੀ ਗੱਲਬਾਤ ਕਰਦੇ ਹੋਏ ਸੁਜਾਨਪੁਰ ਦੇ ਐਸ.ਐਚ.ਓ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਦਾ ਕੁਝ ਦਿਨ ਪਹਿਲਾਂ ਝਗੜਾ ਹੋਇਆ ਸੀ ਅਤੇ ਇਸੇ ਰਜਿੰਸ਼ ਤਹਿਤ ਵਿਨੈ ਨੇ ਪ੍ਰਵੇਸ਼ ਕੁਮਾਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਇਲਾਜ ਇਲਾਜ ਲਈ ਨਿੱਜੀ ਹਸਪਾਤਲ 'ਚ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਵਿਨੈ ਪੁੱਤਰ ਕੈਲਾਸ਼ ਚੰਦ ਵਾਸੀ ਖੱਡਾ ਮੁਹੱਲਾ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News