ਪਠਾਨਕੋਟ ਦੇ ਇੰਜੀਨੀਅਰ ਨੇ ਕੀਤਾ ਕਮਾਲ, ਬਣਾਇਆ ਅਨੋਖਾ ਪ੍ਰਾਜੈਕਟ (ਵੀਡੀਓ)

07/09/2019 5:16:16 PM

ਪਠਾਨਕੋਟ (ਧਰਮਿੰਦਰ)— ਪੰਜਾਬ ਦੇ ਨੌਜਵਾਨ ਨੇ ਇਕ ਅਜਿਹਾ ਯੰਤਰ ਬਣਾਇਆ ਹੈ ਜਿਸ ਨਾਲ ਬਿਜਲੀ ਦੀ ਪੈਦਾਵਾਰ ਵਧਾਈ ਜਾ ਸਕਦੀ ਹੈ। ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਇਸ ਪ੍ਰਾਜੈਕਟ ਰਾਹੀਂ 1 ਕਿਲੋ ਵਾਟ ਬਿਜਲੀ ਨੂੰ 2 ਕਿਲੋ ਵਾਟ ਜਾਂ ਉਸ ਤੋਂ ਵੱਧ ਕੀਤਾ ਜਾ ਸਕਦਾ ਹੈ। ਪਠਾਨਕੋਟ ਦੇ ਨੌਜਵਾਨ ਇੰਜੀਨੀਅਰ ਉਦੈ ਸਿੰਘ ਨੇ ਬਿਜਲੀ ਦੀ ਸਮਰੱਥਾ ਵਧਾਉਣ ਵਾਲੇ ਯੰਤਰ/ਪ੍ਰਾਜੈਕਟ ਬਣਾਇਆ ਹੈ। ਇਸ ਮੌਕੇ ਜਦੋਂ ਪ੍ਰਾਜੈਕਟ ਤਿਆਰ ਕਰਨ ਵਾਲੇ ਨੌਜਵਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ 8 ਸਾਲ ਤੋਂ ਇਸ ਪ੍ਰਾਜੈਕਟ 'ਤੇ ਕੰਮ ਕਰ ਰਿਹਾ ਹੈ ਅਤੇ ਅੱਜ ਇਹ ਪ੍ਰਾਜੈਕਟ ਬਣ ਕੇ ਪੂਰੀ ਤਰ੍ਹਾਂ ਤਿਆਰ ਹੈ। ਊਦੈ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਤਹਿਤ ਬਿਜਲੀ ਦੀ ਸਮਰੱਥਾ ਨੂੰ ਵਧਾਇਆ ਜਾ ਸਕੇਗਾ। ਜਿਸ ਦੀ ਵਰਤੋਂ ਰੇਲਵੇ ਜਾਂ ਹੋਰ ਵੱਡੇ ਅਦਾਰਿਆਂ 'ਚ ਕੀਤੀ ਜਾ ਸਕਦੀ ਹੈ। 

PunjabKesari

ਦੂਜੇ ਪਾਸੇ ਜਦੋਂ ਇਸ ਸਬੰਧੀ ਮਾਹਿਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਆਉਣ ਵਾਲੇ ਸਮੇਂ 'ਚ ਭਾਰਤ ਨੂੰ ਵੱਖਰੀ ਪਛਾਣ ਦਿਵਾਏਗਾ। ਉਨ੍ਹਾਂ ਕਿਹਾ ਕਿ ਆਮਸ ਲਾ ਦੇ ਤਹਿਤ ਜਦੋਂ ਕਰੰਟ ਵੱਧਦਾ ਹੈ ਤਾਂ ਬਿਜਲੀ ਦਾ ਲੋਡ ਵੀ ਵੱਧਦਾ ਹੈ ਪਰ ਇਸ ਪ੍ਰਾਜੈਕਟ ਰਾਹੀਂ ਲੋਡ ਨੂੰ ਘੱਟ ਕੀਤਾ ਜਾ ਸਕੇਗਾ। ਜਿਸ ਨਾਲ ਇਕ ਕਿੱਲੋਵਾਟ ਬਿਜਲੀ ਉਸ ਤੋਂ ਵੱਧ 'ਚ ਤਬਦੀਲ ਕੀਤੀ ਜਾ ਸਕੇਗੀ।

PunjabKesari


Shyna

Content Editor

Related News