ਕਾਂਗਰਸੀ ਕੌਂਸਲਰ ਦੇ ਕ੍ਰੈਡਿਟ ਕਾਰਡ ਖਾਤੇ ''ਚੋਂ ਹੈਕਰਾਂ ਨੇ ਉਡਾਏ 68,728 ਰੁਪਏ

Friday, Jan 04, 2019 - 01:46 PM (IST)

ਪਠਾਨਕੋਟ (ਸ਼ਾਰਦਾ) : ਬੈਂਕਿੰਗ ਸੈਕਟਰ 'ਚ ਹੈਕਰ ਲਗਾਤਾਰ ਆਮ ਜਨਤਾ ਵਿਸ਼ੇਸ਼ ਕਰ ਕੇ ਬੈਂਕ  ਉਪਭੋਗਤਾਵਾਂ ਲਈ ਸਿਰ ਦਰਦ ਬਣੇ ਹੋਏ ਹਨ। ਉਪਭੋਗਤਾਵਾਂ ਦੀ ਖੂਨ ਪਸੀਨੇ ਨਾਲ ਕਮਾਈ ਅਤੇ  ਬੈਂਕ ਖਾਤਿਆਂ 'ਚ ਜਮ੍ਹਾ ਲੋਕਾਂ ਦੀ ਜਮ੍ਹਾ ਪੂੰਜੀ 'ਤੇ ਹੈਕਰਾਂ ਦੀ ਗਿੱਦ ਦ੍ਰਿਸ਼ਟੀ  ਲੱਗੀ ਹੋਈ ਹੈ। ਇਸੇ ਕੜੀ 'ਚ ਇਨ੍ਹਾਂ ਹੈਕਰਾਂ ਦਾ ਨਿਸ਼ਾਨਾ ਸੂਬੇ 'ਚ ਸੱਤਾਧਾਰੀ ਕਾਂਗਰਸ  ਪਾਰਟੀ ਦੇ ਹੀ ਇਕ ਕਦਾਵਰ ਨੇਤਾ ਅਤੇ ਪ੍ਰਦੇਸ਼ ਕਾਂਗਰਸ ਸਕੱਤਰ ਕੌਂਸਲਰ ਵਿਭੂਤੀ ਸ਼ਰਮਾ  ਬਣੇ ਹਨ। ਵਾਰਡ ਨੰ.25 ਤੋਂ ਕੌਂਸਲਰ ਵਿਭੂਤੀ ਦੇ ਬੈਂਕ ਖਾਤੇ 'ਚੋਂ 68 ਹਜ਼ਾਰ 728 ਰੁਪਏ  ਦੀ ਵੱਡੀ ਰਾਸ਼ੀ 'ਤੇ ਹੈਕਰਾਂ ਵੱਲੋਂ ਹੱਥ ਸਾਫ ਕੀਤੇ ਜਾਣ ਦੀ ਸੂਚਨਾ ਹੈ। 

ਇਸ ਸਬੰਧ 'ਚ ਵਿਭੂਤੀ ਨੇ ਦੱਸਿਆ ਕਿ ਉਨ੍ਹਾਂ ਦਾ ਐਕਸਿਸ ਬੈਂਕ 'ਚ ਖਾਤਾ ਹੈ ਅਤੇ ਬੈਂਕ  ਵੱਲੋਂ ਉਨ੍ਹਾਂ ਨੂੰ ਕ੍ਰੈਡਿਟ ਕਾਰਡ ਦੀ ਸਹੂਲਤ ਦਿੱਤੀ ਗਈ ਹੈ ਜਦ ਕਿ ਉਸ ਨੇ ਇਸ ਦੌਰਾਨ  ਇਕ ਦਿਨ ਵੀ ਕ੍ਰੈਡਿਟ ਕਾਰਡ ਦਾ ਪ੍ਰਯੋਗ ਕਿਸੇ ਨਿਕਾਸੀ ਅਤੇ ਹੋਰ ਕੰਮਾਂ ਲਈ ਨਹੀਂ ਕੀਤਾ।  ਇੱਥੋਂ ਤੱਕ ਕਿ  ਕਾਰਡ ਦਾ ਕੋਡ ਤੱਕ ਉਨ੍ਹਾਂ ਨੇ ਬੰਦ ਲਿਫਾਫੇ 'ਚ ਹੀ ਰੱਖਿਆ ਹੋਇਆ ਹੈ  ਅਤੇ ਉਨ੍ਹਾਂ ਨੂੰ ਪਿੰਨ ਕਾਰਡ ਦਾ ਨੰਬਰ ਤੱਕ ਨਹੀਂ ਯਾਦ  ਹੈ।

ਵਿਭੂਤੀ ਨੇ ਦੱਸਿਆ ਕਿ ਬੀਤੀ ਪਿਛਲੀ ਕੱਲ ਹੀ 2 ਜਨਵਰੀ ਨੂੰ ਉਨ੍ਹਾਂ ਨੂੰ ਮੋਬਾਇਲ 'ਤੇ ਮੈਸੇਜ ਆਇਆ ਕਿ  ਉਨ੍ਹਾਂ ਦੇ ਕ੍ਰੈਡਿਟ ਕਾਰਡ ਅੱਗੇ ਚਲਾਉਣ ਲਈ ਖਾਤੇ 'ਚ ਮਿਨੀਮਮ ਰਾਸ਼ੀ ਜਮ੍ਹਾ ਕਰਵਾਏ ਜੋ  ਕਿ 3,437 ਬਣਦੀ ਹੈ। ਜਦ ਕਿ ਵਿਭੂਤੀ ਦੇ ਅਨੁਸਾਰ ਉਨ੍ਹਾਂ ਦੇ ਖਾਤੇ 'ਚ ਪਹਿਲਾਂ ਤੋਂ  ਪੈਸੇ ਸਨ।  ੍ਰਇਸ ਸਬੰਧ 'ਚ ਜਦੋਂ ਅੱਜ ਉਨ੍ਹਾਂ ਨੇ ਬੈਂਕ ਪ੍ਰਬੰਧਕ ਨਾਲ ਜਦੋਂ ਸੰਪਰਕ  ਕੀਤਾ ਤਾਂ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਅਕਾਊਂਟ ਦੇ ਅਨੁਸਾਰ ਉਨ੍ਹਾਂ ਦੇ (ਵਿਭੂਤੀ  ਦੇ) ਖਾਤੇ 'ਚੋਂ 28 ਨਵੰਬਰ ਤੋਂ ਫਲਿੱਪਕਾਰਡ ਰਾਹੀਂ ਉਪਰੋਕਤ ਰਾਸ਼ੀ ਦੀ ਸ਼ਾਪਿੰਗ ਲਈ ਖਰਚ  ਕੀਤੀ ਦਰਸ਼ਾਈ ਜਾ ਰਹੀ ਹੈ ਜੋ ਕਿ ਉਨ੍ਹਾਂ  ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੇ ਕ੍ਰੈਡਿਟ  ਕਾਰਡ ਦਾ ਪਿੰਨ ਨੰਬਰ ਅਜੇ ਤੱਕ ਖੋਲ੍ਹਿਆ ਹੀ ਹੈ।  ੍ਰਉਨ੍ਹਾਂ  ਮੰਗ ਕੀਤੀ ਕਿ ਬੈਂਕ  ਪ੍ਰਬੰਧਕ ਉਨ੍ਹਾਂ ਦੇ ਜਿਵੇਂ ਉਪਭੋਗਤਾਵਾਂ ਦੇ ਬੈਂਕ ਖਾਤਿਆਂ ਦੀ ਸੁਰੱਖਿਆ ਯਕੀਨੀ ਕਰਨ  ਅਤੇ ਬੈਂਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਅਜਿਹੀਆਂ ਸਹੂਲਤਾਂ  ਉੱਪਰ ਆਮ ਜਨਤਾ ਦਾ  ਵਿਸ਼ਵਾਸ਼ ਉੱਠ ਜਾਵੇਗਾ। 

 


Baljeet Kaur

Content Editor

Related News