ਕਾਂਗਰਸ ਨਹੀਂ ''ਆਪ'' ਨੇ ਖੁਦ ਤੋੜੇ ਆਪਣੇ ਸਾਥੀ : ਜਾਖੜ

Sunday, Apr 28, 2019 - 01:33 PM (IST)

ਕਾਂਗਰਸ ਨਹੀਂ ''ਆਪ'' ਨੇ ਖੁਦ ਤੋੜੇ ਆਪਣੇ ਸਾਥੀ : ਜਾਖੜ

ਪਠਾਨਕੋਟ (ਧਰਮਿੰਦਰ ਠਾਕੁਰ) : ਬੀਤੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਨੇ ਕਾਂਗਰਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਕਾਂਗਰਸ ਵਲੋਂ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਿਆ ਜਾ ਰਿਹਾ ਹੈ। ਇਸ ਦਾ ਜਵਾਬ ਅੱਜ ਸਖਤ ਸ਼ਬਦਾਂ 'ਚ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪਹਿਲਾ ਆਪਣਾ ਘਰ ਸੰਭਾਲਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਨਹੀਂ ਸਗੋਂ ਆਮ ਆਦਮੀ ਪਾਰਟੀ ਨੇ ਖੁਦ ਆਪਣੇ ਸਾਥੀ ਤੋੜ ਲਏ ਹਨ, ਜਿਸ ਕਰਕੇ ਹੌਲੀ-ਹੌਲੀ ਸਾਰੇ ਲੀਡਰ 'ਆਪ' ਪਾਰਟੀ ਨੂੰ ਛੱਡ ਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 'ਆਪ' ਤਾਂ ਪਹਿਲਾਂ ਹੀ ਟੁੱਟ ਚੁੱਕੀ ਹੈ ਤੇ ਉਸ ਨੂੰ ਹੋਰ ਕਿਵੇਂ ਤੋੜਿਆ ਜਾ ਸਕਦਾ ਹੈ।  ਇਸ ਦੇ ਨਾਲ ਹੀ ਉਨ੍ਹਾਂ ਰਾਜਾ ਵੜਿੰਗ 'ਤੇ ਬੋਲਦਿਆਂ ਕਿਹਾ ਕਿ ਵੜਿੰਗ 'ਤੇ ਜੋ ਵੀ ਦੋਸ਼ ਲਗਾਏ ਜਾ ਰਹੇ ਹਨ, ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਅਕਾਲੀ ਹੁਣ ਪੂਰੀ ਤਰ੍ਹਾਂ ਘਬਰਾ ਚੁੱਕੇ ਹਨ। 


author

Baljeet Kaur

Content Editor

Related News