ਪਠਾਨਕੋਟ : ਨਸ਼ੇ ਸਮੇਤ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੇ ਥਾਣੇ ''ਚ ਲਿਆ ਫਾਹਾ

Saturday, Nov 02, 2019 - 10:37 AM (IST)

ਪਠਾਨਕੋਟ : ਨਸ਼ੇ ਸਮੇਤ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੇ ਥਾਣੇ ''ਚ ਲਿਆ ਫਾਹਾ

ਪਠਾਨਕੋਟ (ਸ਼ਾਰਦਾ) : ਚਿੱਟੇ ਸਮੇਤ ਫੜੇ ਗਏ ਨੌਜਵਾਨ ਅਕਾਸ਼ ਉਰਫ ਕੈਸ਼ ਵਲੋਂ ਸ਼ੁੱਕਰਵਾਰ ਸਵੇਰੇ ਪੁਲਸ ਥਾਣੇ 'ਚ ਹੀ ਫਾਹਾ ਲਗਾ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਅਕਾਸ਼ ਦੀ ਲਾਸ਼ ਨੂੰ ਨੂਰਪੁਰ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਐੱਸ. ਪੀ. ਕਾਂਗੜਾ ਵਿਮੁਕਤ ਰੰਜਨ ਮੌਕੇ 'ਤੇ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਸਵੇਰੇ ਨੌਜਵਾਨ ਨੇ ਥਾਣੇ ਅੰਦਰ ਕੰਬਲ ਨਾਲ ਫਾਹ ਲਾ ਕੇ ਆਤਮਹੱਤਿਆ ਕਰ ਲਈ ਹੈ। ਮਾਮਲੇ ਦੀ ਜਾਂਚ ਉਹ ਖੁਦ ਕਰ ਰਹੇ ਹਨ।

ਜਾਣਕਾਰੀ ਅਨੁਸਾਰ ਭਦਰੋਆ 'ਚ ਪੁਲਸ ਨੇ ਚੈਕਿੰਗ ਦੌਰਾਨ ਜਮਵਾਲ ਰੈਸਟੋਰੈਂਟ ਕੋਲੋਂ 32.8 ਗ੍ਰਾਮ ਚਿੱਟੇ ਸਮੇਤ ਅਕਾਸ਼ ਕੁਮਾਰ ਉਰਫ ਕੈਸ਼ ਪੁੱਤਰ ਜੁਗਿੰਦਰ ਪਾਲ ਵਾਸੀ ਭਦਰੋਆ ਤਹਿਸੀਲ ਇੰਦੋਰਾ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਮੁਲਜ਼ਮ ਨੂੰ ਫੜ ਕੇ ਡਮਟਾਲ ਥਾਣੇ ਲਿਆਂਈ ਸੀ ਅਤੇ ਉਸ ਨੂੰ ਦੋ ਦਿਨ ਦੇ ਰਿਮਾਂਡ 'ਤੇ ਰੱਖਿਆ ਗਿਆ ਸੀ, ਜਿਸ ਦੇ ਬਾਅਦ ਉਸ ਨੇ ਸ਼ੁੱਕਰਵਾਰ ਸਵੇਰੇ ਕੰਬਲ ਨਾਲ ਥਾਣੇ ਅੰਦਰ ਹੀ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ। ਸਵੇਰੇ ਜੇਲ ਮੁਲਾਜ਼ਮਾਂ ਨੇ ਉਸ ਨੂੰ ਮ੍ਰਿਤ ਪਾਇਆ। ਐੱਸ. ਪੀ. ਕਾਂਗੜਾ ਮਾਮਲੇ ਦੀ ਜਾਂਚ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਹਿਲਾਂ ਵੀ ਚਿੱਟੇ ਸਮੇਤ ਫੜਿਆ ਗਿਆ ਸੀ।


author

Baljeet Kaur

Content Editor

Related News