ਪਾਣੀ ਲੈਣ ਉੱਤਰਿਆ ਯਾਤਰੀ, ਚੱਲਦੀ ਟ੍ਰੇਨ ’ਚ ਸਵਾਰ ਹੁੰਦੇ ਸਮੇਂ ਪੈਰ ਫਿਸਲਣ ਕਾਰਨ ਗਈ ਜਾਨ

06/06/2022 2:57:45 AM

ਲੁਧਿਆਣਾ (ਗੌਤਮ) : ਐਤਵਾਰ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਤੋਂ ਵਾਪਸ ਜਾ ਰਹੇ ਇਕ ਯਾਤਰੀ ਦੀ ਟ੍ਰੇਨ ਦੀ ਲਪੇਟ ’ਚ ਆਉਣ ਮੌਤ ਹੋ ਗਈ। ਯਾਤਰੀ ਆਪਣੇ ਪਰਿਵਾਰ ਅਤੇ ਹੋਰ ਲੋਕਾਂ ਨਾਲ ਮੱਥਾ ਟੇਕ ਕੇ ਵਾਪਸ ਜਾ ਰਿਹਾ ਸੀ। ਲੁਧਿਆਣਾ ਰੇਲਵੇ ਸਟੇਸ਼ਨ ’ਤੇ ਉਹ ਪਾਣੀ ਦੀ ਤਲਾਸ਼ ’ਚ ਉੱਤਰਿਆ ਅਤੇ ਸਵਾਰ ਹੁੰਦੇ ਸਮੇਂ ਉਸ ਦਾ ਪੈਰ ਫਿਸਲ ਗਿਆ, ਜਿਸ ਕਾਰਨ ਟ੍ਰੇਨ ਦੀ ’ਚ ਲਪੇਟ ਵਿੱਚ ਆ ਗਿਆ। ਪਤਾ ਲੱਗਦੇ ਹੀ ਜੀ. ਆਰ. ਪੀ. ਏ. ਐੱਸ. ਆਈ. ਰਾਕੇਸ਼ ਕੁਮਾਰ ਅਤੇ ਆਰ. ਪੀ. ਐੱਫ. ਦੇ ਏ. ਐੱਸ. ਆਈ. ਰਾਜ ਕੁਮਾਰ ਮੀਣਾ ਮੁਲਾਜ਼ਮਾਂ ਨਾਲ ਮੌਕੇ ’ਤੇ ਪੁੱਜ ਗਏ, ਜਿਨ੍ਹਾਂ ਮੌਕੇ ਦਾ ਮੁਆਇਨਾ ਕਰਕੇ ਯਾਤਰੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਸ ਨੇ ਉਸ ਦੀ ਪਛਾਣ ਕੋਟਾ ਦੇ ਰਹਿਣ ਵਾਲੇ ਮਹੇਸ਼ ਕਸ਼ਯਪ ਦੇ ਰੂਪ ’ਚ ਕੀਤੀ ਹੈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

ਇਹ ਵੀ ਪੜ੍ਹੋ : ਕੀ ਕੈਪਟਨ ਨੇ ਅਮਿਤ ਸ਼ਾਹ ਨੂੰ ਸੌਂਪ ਦਿੱਤੀਆਂ ਹਨ ਸਾਬਕਾ ਕਾਂਗਰਸੀ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੀਆਂ ਫਾਈਲਾਂ?

ਮਹੇਸ਼ ਦੇ ਬੇਟੇ ਪਵਨ ਨੇ ਦੱਸਿਆ ਕਿ ਉਸ ਦਾ ਪਿਤਾ ਢਲਾਈ ਦਾ ਕੰਮ ਕਰਦੇ ਸਨ। ਉਹ ਆਪਣੇ ਪਰਿਵਾਰ ਅਤੇ ਹੋਰ ਰਿਸ਼ਤੇਦਾਰਾਂ ਨਾਲ ਸ਼੍ਰੀ ਵੈਸ਼ਨੋ ਦੇਵੀ ਮਾਤਾ ਦੇ ਮੱਥਾ ਟੇਕ ਕੇ ਵਾਪਸ ਜਾ ਰਹੇ ਸੀ ਕਿ ਲੁਧਿਆਣਾ ਪੁੱਜਣ ’ਤੇ ਉਸ ਦੇ ਪਿਤਾ ਅਤੇ ਮਾਤਾ ਪਾਣੀ ਪੀਣ ਅਤੇ ਬੋਤਲ ਭਰਨ ਲਈ ਹੇਠਾਂ ਉੱਤਰੇ। ਪਾਣੀ ਦੀ ਤਲਾਸ਼ ’ਚ ਉਹ ਇਧਰ-ਉਧਰ ਭਟਕਦੇ ਰਹੇ, ਜਦ ਪਾਣੀ ਦੇ ਟਿਊਬਵੈੱਲ ਕੋਲ ਪੁੱਜੇ ਤਾਂ ਉੱਥੇ ਕਾਫੀ ਭੀੜ ਸੀ, ਜਿਸ ਕਾਰਨ ਉਥੇ ਕਾਫੀ ਸਮਾਂ ਲੱਗ ਗਿਆ, ਜਦੋਂ ਉਹ ਪਾਣੀ ਲੈ ਕੇ ਵਾਪਸ ਆਏ ਤਾਂ ਟ੍ਰੇਨ ਚੱਲ ਪਈ। ਪਹਿਲਾਂ ਉਨ੍ਹਾਂ ਨੇ ਮਾਤਾ ਨੂੰ ਟ੍ਰੇਨ ’ਤੇ ਚੜ੍ਹਾਇਆ ਅਤੇ ਜਦ ਖੁਦ ਚੜ੍ਹਨ ਲੱਗੇ ਤਾਂ ਉਨ੍ਹਾਂ ਦਾ ਪੈਰ ਫਿਸਲ ਗਿਆ ਅਤੇ ਉਹ ਟ੍ਰੇਨ ਦੀ ਲਪੇਟ 'ਚ ਆ ਗਏ, ਜਿਸ ਕਾਰਨ ਉਨ੍ਹਾਂ ਦਾ ਸਿਰ ਅਤੇ ਬਾਂਹ ਕੱਟੀ ਗਈ। ਜਾਂਚ ਅਫਸਰ ਨੇ ਦੱਸਿਆ ਕਿ ਪਵਨ ਦੇ ਬਿਆਨਾਂ ’ਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮਤਰੇਆ ਬਾਪ ਨਾਬਾਲਗ ਧੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ, ਮਾਮਲਾ ਦਰਜ

ਪਹਿਲਾਂ ਵੀ ਹੋ ਚੁੱਕੇ ਹਨ ਹਾਦਸੇ

ਰੇਲਵੇ ਸਟੇਸ਼ਨ ’ਤੇ ਪਾਣੀ ਦੀ ਕਮੀ ਕਾਰਨ ਪਹਿਲਾਂ ਵੀ ਕਈ ਵਾਰ ਹਾਦਸੇ ਹੋ ਚੁੱਕੇ ਹਨ। ਪਾਣੀ ਦੀ ਕਿੱਲਤ ਕਾਰਨ ਟਿਊਬਵੈੱਲ ’ਤੇ ਕਾਫੀ ਭੀੜ ਹੋ ਜਾਂਦੀ ਹੈ। ਪਾਣੀ ਭਰਨ ’ਚ ਟਾਈਮ ਲੱਗ ਜਾਂਦਾ, ਇੰਨੇ ਨੂੰ ਟ੍ਰੇਨ ਚੱਲ ਪੈਂਦੀ ਹੈ। ਫਿਰ ਜਦੋਂ ਯਾਤਰੀ ਚੱਲਦੀ ਟ੍ਰੇਨ ’ਚ ਸਵਾਰ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਲੋਕਾਂ ਨੇ ਦੱਸਿਆ ਕਿ ਬੀਤੇ ਦਿਨੀਂ ‘ਰੇਲਵੇ ਯਾਤਰੀ ਕਮੇਟੀ’ ਦੇ ਨਿਰੀਖਣ ਦੌਰਾਨ ਇਸ ਮੁੱਦੇ ਨੂੰ ਚੁੱਕਿਆ ਗਿਆ ਸੀ ਅਤੇ ਕਈ ਵਾਰ ਸਥਾਨਕ ਲੋਕ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਸ਼ਿਕਾਇਤਾਂ ਕਰ ਚੁੱਕੇ ਹਨ। ਹਰ ਵਾਰ ਅਧਿਕਾਰੀ ਇਹ ਕਹਿ ਕੇ ਟਾਲ ਦਿੰਦੇ ਹਨ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਗਿਆ ਹੈ।

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News