ਚੰਡੀਗੜ੍ਹ ਏਅਰਪੋਰਟ ਤੋਂ 98 ਲੱਖ ਦੇ ਸੋਨੇ ਸਣੇ ਯਾਤਰੀ ਕਾਬੂ, ਲਾਇਆ ਸੀ ਅਨੋਖਾ ਜੁਗਾੜ

Saturday, Nov 25, 2023 - 04:39 PM (IST)

ਲੁਧਿਆਣਾ (ਸੇਠੀ) : ਕਸਟਮ ਵਿਭਾਗ ਦੀ ਟੀਮ ਲੁਧਿਆਣਾ ਨੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਚੰਡੀਗੜ੍ਹ (ਐੱਸ. ਬੀ. ਐੱਸ. ਆਈ. ਏ.) ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ 24 ਕੈਰੇਟ ਦਾ 1.632 ਕਿਲੋ ਸੋਨਾ ਜ਼ਬਤ ਕਰ ਕੇ ਇਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਭਾਗੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਭਾਰਤੀ ਯਾਤਰੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ 98.61 ਲੱਖ ਰੁਪਏ ਕੀਮਤ ਦੇ 1.632 ਕਿਲੋ ਵਿਦੇਸ਼ੀ ਮੂਲ ਦੇ 24 ਕੈਰੇਟ ਸੋਨੇ ਦੀ ਰਾਡ (ਕਿਊਬਾਈਡ ਆਕਾਰ) ਬਰਾਮਦ ਕੀਤੀ ਹੈ, ਜੋ ਫਲਾਈਟ 6-ਈ 6005 ਚੇਨਈ ਤੋਂ ਚੰਡੀਗੜ੍ਹ ਤੱਕ ਸਫ਼ਰ ਕਰ ਰਿਹਾ ਸੀ।

ਇਹ ਵੀ ਪੜ੍ਹੋ :  ਪੰਜਾਬ ਸਣੇ 3 ਸੂਬਿਆਂ ਲਈ ਕੇਂਦਰ ਸਰਕਾਰ ਦਾ ਵੱਡਾ ਐਲਾਨ

ਯਾਤਰੀ ਨੇ ਇਸ ਨੂੰ ਜਹਾਜ਼ ਦੀ ਸੀਟ 10-ਡੀ ’ਚੋਂ ਪ੍ਰਾਪਤ ਕੀਤਾ ਸੀ, ਜੋ 21 ਨਵੰਬਰ ਦੀ ਫਲਾਈਟ 6-ਈ 1242 ਜ਼ਰੀਏ ਕੁਵੈਤ ਤੋਂ ਆਇਆ ਸੀ। ਯਾਤਰੀ ਨੂੰ ਕਸਟਮ ਐਕਟ-1962 ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ’ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਨਹੀਂ ਰੀਸਾਂ ਸਰਦਾਰ ਦੀਆਂ, ਕੈਨੇਡਾ ਤੋਂ ਪੰਜਾਬ ਨੂੰ ਖਿੱਚ 'ਤੀ ਗੱਡੀ, ਸੁਣੋ ਕਿਵੇਂ ਰਿਹਾ ਸਫ਼ਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News