ਪਾਰਸ ਕਤਲ ਕਾਂਡ : ਨੌਜਵਾਨ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਵਾਲੇ ਕਾਤਲ ਗ੍ਰਿਫ਼ਤਾਰ
Monday, Nov 21, 2022 - 06:50 PM (IST)
ਲੁਧਿਆਣਾ (ਰਾਜ) : ਸੀ. ਆਈ. ਏ.-2 ਨੇ ਭਾਮੀਆਂ ਰੋਡ ’ਤੇ ਪਾਰਸ ਕਤਲ ਕਾਂਡ ’ਚ 2 ਕਾਤਲਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ’ਚ ਟਿੱਬਾ ਰੋਡ ਦਾ ਰਹਿਣ ਵਾਲਾ ਸੁਮਿਤ ਖੰਨਾ ਅਤੇ ਤਾਜਪੁਰ ਰੋਡ ਦਾ ਰਹਿਣ ਵਾਲਾ ਦੀਪਕ ਤ੍ਰੇਹਣ ਉਰਫ਼ ਦੀਪੂ ਸ਼ਾਮਲ ਹਨ। ਦੋਵਾਂ ਮੁਲਜ਼ਮਾਂ ਨੂੰ ਐਤਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀ. ਆਈ. ਏ.-2 ਦੇ ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਬੀਤੀ 22 ਅਕਤੂਬਰ ਨੂੰ ਮੋਤੀ ਨਗਰ ਦੇ ਰਹਿਣ ਵਾਲੇ ਪਾਰਸ ਕੁਮਾਰ ਦਾ ਪੁਰਾਣੀ ਰੰਜਿਸ਼ ਕਾਰਨ ਭਾਮੀਆ ਰੋਡ ’ਤੇ ਦਰਜਨ ਭਰ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਉੁਕਤ ਮਾਮਲੇ ’ਚ ਥਾਣਾ ਜਮਾਲਪੁਰ ਪੁਲਸ ਨੇ ਮ੍ਰਿਤਕ ਦੀ ਪਤਨੀ ਅਜੇ ਪੰਡਿਤ ਦੇ ਬਿਆਨਾਂ ’ਤੇ ਵਿਸ਼ਾਲ ਸੂਦ, ਔਰਤ ਸਿਮਰਨ ਸੂਦ, ਔਰਤ ਚਾਂਦਨੀ ਭਾਰਤੀ, ਰਾਜਨ ਅਰੋੜਾ, ਸੁਮਿਤ ਖੰਨਾ, ਸਚਿਨ ਭਤੀਜ, ਦੀਪੂ, ਸੰਕੀਤ, ਸਾਗਰ ਅਤੇ ਕੁਝ ਸਮੇਤ ਅਣਪਛਾਤੇ ਵਿਅਕਤੀਆਂ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਹਰਵਿੰਦਰ ਰਿੰਦਾ ਦੀ ਮੌਤ ਬਾਰੇ ਵੱਡਾ ਖ਼ੁਲਾਸਾ, ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ
ਇਹ ਸੀ ਮਾਮਲਾ
ਪੁਲਸ ਸ਼ਿਕਾਇਤ ’ਚ ਮ੍ਰਿਤਕ ਦੀ ਪਤਨੀ ਸ਼ਾਵਨੀ ਨੇ ਦੱਸਿਆ ਸੀ ਕਿ ਬੀਤੀ 10 ਅਕਤੂਬਰ ਨੂੰ ਉਸ ਦੇ ਪਤੀ ਪਾਰਸ ਕੁਮਾਰ ਦੀ ਜ਼ਿਲ੍ਹਾ ਕਚਹਿਰੀ ’ਚ ਰਾਜਨ ਪੰਡਿਤ ਅਤੇ ਛੋਟੂ ਜਵੱਦੀ ਨਾਲ ਲੜਾਈ ਹੋਈ ਸੀ। ਉੱਥੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਛੁਡਵਾਇਆ ਪਰ ਉਸੇ ਦਿਨ ਰਾਜਨ ਪੰਡਿਤ ਨੇ ਆਪਣੇ ਭਰਾ ਅਜੇ ਪੰਡਿਤ ਨੂੰ ਬੁਲਾ ਕੇ ਧਮਕੀਆਂ ਦਿੱਤੀਆਂ ਅਤੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਗੱਲ ਕਹੀ। ਇਸ ਤੋਂ ਬਾਅਦ ਉਸ ਦਾ ਪਤੀ 22 ਅਕਤੂਬਰ ਨੂੰ ਆਪਣੇ ਦੋਸਤ ਨਾਲ ਕੰਮ ਦੇ ਸਿਲਸਿਲੇ ’ਚ ਐਕਟਿਵਾ ’ਤੇ ਜਾ ਰਿਹਾ ਸੀ। ਉਦੋਂ ਅਜੇ ਪੰਡਿਤ ਨੇ ਸਾਥੀਆਂ ਨਾਲ ਮਿਲ ਕੇ ਭਾਮੀਆਂ ਨੇੜੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪਾਰਸ ਦੇ ਦੋਸਤਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਬਠਿੰਡਾ ਦੇ ਬੱਸ ਸਟੈਂਡ ’ਤੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕੀਤੀ ਗਈ ਔਰਤ ਦੇ ਮਾਮਲੇ ’ਚ ਹੈਰਾਨ ਕਰਨ ਵਾਲਾ ਖ਼ੁਲਾਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।