ਸਰਹੱਦ ਪਾਰ: ਧੀ ਦਾ ਕਤਲ ਕਰਨ ਤੋਂ ਬਾਅਦ ਸਪੇਨ ਭੱਜੇ ਮਾਤਾ-ਪਿਤਾ, ਪੁਲਸ ਨੇ ਕੀਤੇ ਗ੍ਰਿਫ਼ਤਾਰ
Tuesday, Oct 25, 2022 - 11:55 AM (IST)
ਗੁਰਦਾਸਪੁਰ, ਪਾਕਿਸਤਾਨ (ਵਿਨੋਦ) : ਸਪੇਨ ਦੀ ਪੁਲਸ ਨੇ ਸਾਲ 2020 ਵਿਚ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ ਆਪਣੀ ਧੀ ਦਾ ਕਤਲ ਕਰ ਕੇ ਪਾਕਿਸਤਾਨ ਤੋਂ ਸਪੇਨ ਭੱਜਣ ਵਾਲੇ ਇਕ ਪਾਕਿ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ : ਕਮਰੇ ਦੇ ਬੈੱਡ ਦੀ ਸਫ਼ਾਈ ਨਾ ਹੋਣ ’ਤੇ ਨਾਰਾਜ਼ ਹੋਏ CM ਮਾਨ, ਸੁਪਰਵਾਈਜ਼ਰ ਖ਼ਿਲਾਫ਼ ਲਿਆ ਐਕਸ਼ਨ
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਮੁਲਜ਼ਮ ਅੱਲਾ ਰਾਖਾ ਅਤੇ ਉਸ ਦੀ ਪਤਨੀ ਸ਼ਬੀਨਾ ਵਾਸੀ ਲਾਹੌਰ ਦੀ ਧੀ ਰੁਖਸਾਨਾ ਨੇ ਸਾਲ 2020 ’ਚ ਘਰੋਂ ਭੱਜ ਕੇ ਮਾਪਿਆਂ ਦੀ ਮਰਜ਼ੀ ਖ਼ਿਲਾਫ਼ ਇਕ ਨੌਜਵਾਨ ਨਾਲ ਵਿਆਹ ਕਰ ਲਿਆ ਸੀ। ਧੀ ਦੇ ਵਿਆਹ ਤੋਂ ਗੁੱਸੇ ’ਚ ਆ ਕੇ ਪਤੀ-ਪਤਨੀ ਨੇ ਧੋਖੇ ਨਾਲ ਕੁੜੀ ਨੂੰ ਆਪਣੇ ਘਰ ਬੁਲਾ ਲਿਆ ਅਤੇ ਉਸ ਦਾ ਕਤਲ ਕਰ ਦਿੱਤਾ। ਮਾਤਾ-ਪਿਤਾ ਨੇ ਕਤਲ ਤੋਂ ਬਾਅਦ ਕੁੜੀ ਦੀ ਲਾਸ਼ ਘਰ ’ਚ ਹੀ ਦੱਬ ਦਿੱਤੀ ਅਤੇ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਕਤਲ ਦੀ ਵਾਰਦਾਤ ਤੋਂ ਬਾਅਜ ਦੋਸ਼ੀ ਜੋੜਾ ਪਾਕਿਸਤਾਨ ਤੋਂ ਸਪੇਨ ਚਲਾ ਗਿਆ। ਪੁਲਸ ਨੇ ਮ੍ਰਿਤਕਾਂ ਦੇ ਪਤੀ ਦੀ ਸ਼ਿਕਾਇਤ ’ਤੇ ਘਰ ’ਚੋਂ ਰੁਖਸਾਨਾ ਦੀ ਲਾਸ਼ ਮਿਲਣ ’ਤੇ ਅੱਲਾ ਰੱਖਾ ਅਤੇ ਸ਼ਬੀਨਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ :ਹਰੀਕੇ ਪੱਤਣ ਵਿਖੇ ਦੋਹਰਾ ਕਤਲ, ਸਾਬਕਾ ਫ਼ੌਜੀ ਤੇ ਉਸ ਦੀ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ