ਸਕੂਲ ਦੀਆਂ ਪੌੜੀਆਂ ਤੋਂ ਡਿੱਗਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

Thursday, Aug 26, 2021 - 10:09 PM (IST)

ਸਕੂਲ ਦੀਆਂ ਪੌੜੀਆਂ ਤੋਂ ਡਿੱਗਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਫਿਰੋਜ਼ਪੁਰ(ਹਰਚਰਨ,ਬਿੱਟੂ)- ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਵਿਖੇ ਪੋੜੀਆਂ ਤੋਂ ਡਿੱਗਣ ਨਾਲ 13 ਸਾਲਾ ਸਕੂਲ ਵਿਦਿਆਰਥੀ ਦੀ ਮੌਤ ਹੋ ਗਈ, ਜੋ ਕਿ 8ਵੀਂ ਜਮਾਤ ਵਿਚ ਪੜਦਾ ਸੀ। 
ਜਾਣਕਾਰੀ ਅਨੁਸਾਰ ਬਲਵੀਰ ਸਿੰਘ (13) ਪੁੱਤਰ ਸ਼ੇਰਾ ਪਿੰਡ ਮੋਹਰੇ ਵਾਲਾ ਜੋ ਕਿ ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਵਿਖੇ ਪੜਦਾ ਸੀ। ਉਹ ਅੱਜ 12 ਵਜੇ ਦੇ ਕਰੀਬ ਆਪਣੀ ਕਲਾਸ ਵਿਚ ਜਾ ਰਿਹਾ ਸੀ, ਜਦੋਂ ਉਹ ਪੋੜੀਆਂ ਚੜਣ ਲੱਗਾ ਤਾਂ ਅਚਾਨਕ ਪੋੜੀਆਂ ਤੋਂ ਡਿੱਗ ਗਿਆ। ਇਸ ਦੀ ਜਾਣਕਾਰੀ ਮਿਲਣ 'ਤੇ ਸਕੂਲ ਅਧਿਅਪਕਾਂ ਨੇ ਬਲਵੀਰ ਸਿੰਘ ਨੂੰ ਮੌਕੇ 'ਤੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਪਹੁੰਚਾਇਆ, ਜਿਥੇ ਉਸ ਦੀ ਮੌਤ ਹੋ ਗਈ । 
ਮੌਕੇ ਥਾਨਾ ਕੁਲਗੜ੍ਹੀ ਦੇ ਐੱਸ. ਐੱਚ. ਓ. ਅਭਿਨਵ ਚੌਹਾਨ ਅਤੇ ਡੀ. ਐੱਸ. ਪੀ. ਦਿਹਾਤੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜਾ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਐੱਸ. ਐੱਚ. ਓ. ਅਭਿਨਵ ਚੌਹਾਨ ਨੇ ਦੱਸਿਆ ਕਿ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਭੇਜਿਆ ਗਿਆ ਹੈ। ਰਿਪੋਰਟ ਆਉਣ 'ਤੇ ਪਤਾ ਲੱਗੇਗਾ ਕਿ ਮੌਤ ਕਿਸ ਤਰ੍ਹਾ ਹੋਈ ਹੈ।


author

Bharat Thapa

Content Editor

Related News