ਪੰਚਾਇਤੀ ਚੋਣਾਂ ਲਈ ਵੋਟਰ ਬਣਨ ਤੋਂ ਵਾਂਝੇ ਰਹਿ ਗਏ ਲੋਕ ਇਨ੍ਹਾਂ ਤਾਰੀਖ਼ਾਂ ਨੂੰ ਦੇ ਸਕਦੇ ਨੇ ਦਾਅਵੇ

Wednesday, Aug 14, 2024 - 04:57 PM (IST)

ਪੰਚਾਇਤੀ ਚੋਣਾਂ ਲਈ ਵੋਟਰ ਬਣਨ ਤੋਂ ਵਾਂਝੇ ਰਹਿ ਗਏ ਲੋਕ ਇਨ੍ਹਾਂ ਤਾਰੀਖ਼ਾਂ ਨੂੰ ਦੇ ਸਕਦੇ ਨੇ ਦਾਅਵੇ

ਮੋਹਾਲੀ (ਨਿਆਮੀਆ) : ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਲਈ ਰਜਿਸਟਰਡ ਹੋਏ ਵੋਟਰਾਂ ਦੀਆਂ ਸੂਚੀਆਂ ਮੋਹਾਲੀ, ਖਰੜ, ਡੇਰਾਬੱਸੀ, ਮਾਜਰੀ ਦੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰਾਂ ਅਤੇ ਖਰੜ, ਮੋਹਾਲੀ ਅਤੇ ਡੇਰਾਬੱਸੀ ਦੇ ਐੱਸ. ਡੀ. ਐੱਮ ਦਫ਼ਤਰਾਂ ’ਚ ਵੇਖਣ ਲਈ ਉਪਲੱਬਧ ਕਰਵਾ ਦਿੱਤੀਆਂ ਗਈਆਂ ਹਨ।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਇਨ੍ਹਾਂ ਵੋਟਰ ਸੂਚੀਆਂ ’ਚ ਨਾਮ ਦਰਜ ਨਹੀਂ ਹਨ ਜਾਂ ਉਹ 01.01.2023 ਤੋਂ ਬਾਅਦ ਯੋਗਤਾ ਪੂਰੀ ਕਰਦਾ ਹੈ ਤਾਂ ਉਹ ਆਪਣੀ ਵੋਟ ਬਣਾਉਣ ਲਈ ਦਾਅਵਾ ਐੱਸ. ਡੀ. ਐੱਮ. ਦਫ਼ਤਰ ਖਰੜ, ਮੋਹਾਲੀ, ਡੇਰਾਬੱਸੀ ਵਿਖੇ (ਆਪੋ-ਆਪਣੀ ਸਬ ਡਵੀਜ਼ਨ ਮੁਤਾਬਕ) ਮਿਤੀ 20 ਅਗਸਤ ਦਿਨ ਮੰਗਲਵਾਰ, 21 ਅਗਸਤ ਬੁੱਧਵਾਰ ਅਤੇ 22 ਅਗਸਤ ਵੀਰਵਾਰ ਨੂੰ ਦੇ ਸਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਤਿੰਨ ਦਿਨਾਂ ਦੌਰਾਨ ਵੋਟ ਕੱਟਣ ਜਾਂ ਤਬਦੀਲ ਕਰਵਾਉਣ ਲਈ ਵੀ ਦਾਅਵੇ ਦਿੱਤੇ ਜਾ ਸਕਦੇ ਹਨ।
 


author

Babita

Content Editor

Related News