ਪੰਜਾਬ 'ਚ ਪੰਚਾਇਤੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ, ਜਾਣੋ ਕਿੱਥੋਂ ਕਿਸ ਨੇ ਮਾਰੀ ਬਾਜ਼ੀ
Sunday, Jul 27, 2025 - 05:31 PM (IST)

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿਚ ਅੱਜ ਸਵੇਰ ਤੋਂ ਸ਼ੁਰੂ ਹੋਈਆਂ ਸਰਪੰਚ ਅਤੇ ਪੰਚਾਂ ਲਈ ਖਾਲੀ ਸੀਟਾਂ 'ਤੇ ਪਈਆਂ ਵੋਟਾਂ ਹੁਣ ਖ਼ਤਮ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਹੁਣ ਪਿੰਡਾਂ ਵਿਚੋਂ ਨਤੀਜੇ ਆਉਣੇ ਵੀ ਸ਼ੁਰੂ ਹੋ ਗਏ ਹਨ। ਸੂਬੇ 'ਚ ਸਰਪੰਚਾਂ ਅਤੇ ਪੰਚਾਂ ਦੀਆਂ ਖ਼ਾਲੀ ਸੀਟਾਂ 'ਤੇ ਅੱਜ ਉਪ ਚੋਣਾਂ ਕਰਵਾਈਆਂ ਗਈਆਂ ਹਨ। ਪੰਚਾਇਤੀ ਜ਼ਿਮਨੀ ਚੋਣਾਂ ਲਈ ਸਰਪੰਚਾਂ ਦੀਆਂ 90 ਅਤੇ ਪੰਚਾਂ ਦੀਆਂ 1771 ਸੀਟਾਂ 'ਤੇ ਚੋਣਾਂ ਹੋਈਆਂ ਹਨ। ਇਸੇ ਤਹਿਤ ਅੱਜ ਹਲਕਾ ਉੜਮੁੜ ਟਾਂਡਾ ਦੇ 4 ਪਿੰਡਾਂ ਵਿੱਚ ਮੈਂਬਰ ਪੰਚਾਇਤ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਘਟਨਾ! ਨਹਿਰ 'ਚ ਰੁੜੇ ਆਉਂਦੇ ਮਾਸੂਮ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼
ਟਾਂਡਾ ਦੇ 3 ਪਿੰਡਾਂ 'ਚ 'ਆਪ' ਤੇ ਇਕ ਪਿੰਡ 'ਚ ਕਾਂਗਰਸ ਦਾ ਉਮੀਦਵਾਰ ਜੇਤੂ ਰਿਹਾ
ਟਾਂਡਾ ਉੜਮੁੜ (ਪਰਮਜੀਤ ਮੋਮੀ)-ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਆਫ਼ ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਅਗਵਾਈ ਅਤੇ ਕਾਰਜਕਾਰੀ ਐੱਸ. ਡੀ. ਐੱਮ. ਉੱਪ ਮੰਡਲ ਟਾਂਡਾ ਕਵਲਜੀਤ ਸਿੰਘ ਦੀ ਦੇਖ-ਰੇਖ ਹੇਠ ਹੋਈਆਂ ਇਨ੍ਹਾਂ ਚੋਣਾਂ ਦੌਰਾਨ ਪ੍ਰਾਪਤ ਹੋਏ ਨਤੀਜਿਆਂ ਵਿੱਚ ਪਿੰਡ ਕਲਿਆਣਪੁਰ ਵਿੱਚ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਗੋਲਡੀ ਨੇ 15 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਪਿੰਡ ਪੱਤੀ ਤਲਵੰਡੀ ਸੱਲਾਂ ਵਿੱਚ ਆਮ ਆਦਮੀ ਪਾਰਟੀ ਦੇ ਸਵਰਨ ਸਿੰਘ ਨੇ 30 ਵੋਟਾਂ ਨਾਲ, ਪਿੰਡ ਰੜਾ ਵਿੱਚ 'ਆਪ' ਦੇ ਗੁਰਦੇਵ ਕੌਰ ਨੇ 54 ਵੋਟਾਂ ਨਾਲ ਅਤੇ ਰਾਣੀ ਪਿੰਡ ਵਿੱਚ 'ਆਪ' ਦੇ ਅਨਵਰ ਨੇ 41 ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾਇਆ। ਜਾਣਕਾਰੀ ਅਨੁਸਾਰ ਜੇਤੂ ਇਕ ਉਮੀਦਵਾਰ ਕਾਂਗਰਸ ਪਾਰਟੀ ਅਤੇ ਤਿੰਨ ਉਮੀਦਵਾਰ ਆਮ ਆਦਮੀ ਪਾਰਟੀ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! BBMB ਨੇ ਖੋਲ੍ਹ 'ਤੇ ਫਲੱਡ ਗੇਟ, ਇਸ ਡੈਮ 'ਚ ਵਧਿਆ ਪਾਣੀ ਦਾ ਪੱਧਰ
ਗੋਰਾਇਆ ਦੇ ਪਿੰਡ ਗੋਹਾਵਰ ਤੋਂ ਪੰਚਾਇਤ ਮੈਂਬਰ ਦਾ ਨਤੀਜਾ
ਗੋਰਾਇਆ (ਮੁਨੀਸ਼)-ਇਸੇ ਤਰ੍ਹਾਂ ਗੋਰਾਇਆ ਦੇ ਪਿੰਡ ਗੋਹਾਵਰ ਤੋਂ ਪੰਚਾਇਤ ਮੈਂਬਰ ਦਾ ਨਤੀਜਾ ਸਾਹਮਣੇ ਆਇਆ ਹੈ, ਜਿਸ ਵਿਚ ਭਾਗ ਰਾਮ 22 ਵੋਟਾਂ ਨਾਲ ਜੇਤੂ ਰਹੇ। ਭਾਗ ਰਾਮ ਨੂੰ 65 ਵੋਟਾਂ ਮਿਲੀਆਂ ਹਨ ਜਦਕਿ ਵਿਰੋਧੀ ਨੂੰ 43 ਵੋਟਾਂ ਮਿਲੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ! 29 ਜੁਲਾਈ ਲਈ ਹੋਇਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e