ਕਰਤਾਰਪੁਰ ਨਗਰ ਕੌਂਸਲ ਦੇ ਨਤੀਜਿਆਂ ਦਾ ਐਲਾਨ
Friday, May 29, 2026 - 10:56 AM (IST)
ਜਲੰਧਰ (ਸੋਨੂੰ, ਸਾਹਨੀ)–ਜਲੰਧਰ ਜ਼ਿਲ੍ਹੇ ਦੀਆਂ 5 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਲਈ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਨਾਲ ਹੀ 341 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੀ ਸਾਹਮਣੇ ਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਨੂੰ ਸ਼ਾਂਤੀਪੂਰਨ, ਪਾਰਦਰਸ਼ਿਤਾ ਅਤੇ ਸੁਚਾਰੂ ਢੰਗ ਨਾਲ ਮੁਕੰਮਲ ਕਰਵਾਉਣ ਲਈ ਸਾਰੀਆਂ ਜ਼ਰੂਰੀ ਪ੍ਰਬੰਧ ਪੂਰੇ ਕਰ ਲਏ ਹਨ। ਕਈ ਇਲਾਕਿਆਂ ਵਿਚ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਹਨ। ਜਲੰਧਰ ਦੇ ਕਰਤਾਰਪੁਰ ਨਗਰ ਕੌਂਸਲ ਦੇ ਨਤੀਜੇ ਸਾਹਮਣੇ ਆ ਗਏ ਹਨ। ਕਰਤਾਰਪੁਰ ਦੇ 15 ਵਾਰਡਾਂ ਵਿਚ ਹੋਈਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਕਰਤਾਰਪੁਰ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਨੇ ਤਿੰਨ, ਭਾਜਪਾ ਨੇ ਇਕ, 'ਆਪ' ਨੇ ਨੌਂ ਸੀਟਾਂ ਅਤੇ ਦੋ ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ: ਕਪੂਰਥਲਾ ਨਗਰ ਨਿਗਮ ਚੋਣਾਂ ਦੇ ਨਤੀਜੇ: ਹੁਣ ਤੱਕ 7 ਵਾਰਡਾਂ 'ਚ ਕਾਂਗਰਸ ਦੀ ਜਿੱਤ
ਕਰਤਾਰਪੁਰ ਦੇ ਨਤੀਜੇ
ਵਾਰਡ 1 - ਪੂਜਾ (ਆਜ਼ਾਦ ਉਮੀਦਵਾਰ ਜੇਤੂ)
ਵਾਰਡ 2 - ਜਤਿਨ ਸ਼ਰਮਾ (ਆਪ ਉਮੀਦਵਾਰ 95 ਵੋਟਾਂ ਨਾਲ ਜੇਤੂ)
ਵਾਰਡ 3 - ਮੰਗਲ ਕੁਮਾਰ (ਆਜ਼ਾਦ ਉਮੀਦਵਾਰ ਜੇਤੂ)
ਵਾਰਡ 4 - ਜਸਲੀਨ ਕੌਰ (ਆਪ ਉਮੀਦਵਾਰ ਜੇਤੂ)
ਵਾਰਡ 6 - ਬਲਵਿੰਦਰ ਸਿੰਘ ਗੋਲਡੀ (ਆਪ ਉਮੀਦਵਾਰ ਜੇਤੂ)
ਵਾਰਡ 7 - ਅਮਰਜੀਤ ਕੌਰ (ਆਪ ਉਮੀਦਵਾਰ ਜੇਤੂ)
ਵਾਰਡ 8 - ਵਰੁਣ ਬਾਵਾ (ਆਪ ਉਮੀਦਵਾਰ ਜੇਤੂ)
ਵਾਰਡ 9 - ਸਤਨਾਮ ਕੌਰ (ਕਾਂਗਰਸੀ ਉਮੀਦਵਾਰ ਜੇਤੂ)
ਵਾਰਡ 11 - ਰਾਜਵਿੰਦਰ ਕੌਰ (ਆਪ ਉਮੀਦਵਾਰ ਜੇਤੂ)
ਵਾਰਡ 12 - ਸ਼ਾਮ ਸੁੰਦਰ (ਆਪ ਉਮੀਦਵਾਰ ਜੇਤੂ)
ਵਾਰਡ 13 - ਕੁਲਵਿੰਦਰ ਕੌਰ (ਆਪ ਉਮੀਦਵਾਰ ਜੇਤੂ)
ਵਾਰਡ 14 - ਅਸ਼ੋਕ ਕੁਮਾਰ (ਕਾਂਗਰਸੀ ਉਮੀਦਵਾਰ ਜੇਤੂ)
ਵਾਰਡ 15 - ਮਨਜਿੰਦਰ ਕੌਰ (ਆਪ ਉਮੀਦਵਾਰ ਜੇਤੂ)
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Red Alert
ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ੍ਹ 7 ਵੋਟਿੰਗ ਕੇਂਦਰ ਸਥਾਪਤ ਕੀਤੇ ਗਏ ਹਨ। ਨਗਰ ਕੌਂਸਲ ਆਦਮਪੁਰ ਦੇ 13 ਵਾਰਡਾਂ ਦੀਆਂ ਵੋਟਾਂ ਦੀ ਗਿਣਤੀ ਸਕੂਲ ਆਫ਼ ਐਮੀਨੈਂਸ ਆਦਮਪੁਰ, ਕਰਤਾਰਪੁਰ ਦੇ 15 ਵਾਰਡਾਂ ਦੀ ਗਿਣਤੀ ਜੂਡੋ ਹਾਲ, ਸਕੂਲ ਆਫ਼ ਐਮੀਨੈਂਸ, ਲਾਡੋਵਾਲੀ ਰੋਡ ਜਲੰਧਰ ਅਤੇ ਨਕੋਦਰ ਦੇ 17 ਵਾਰਡਾਂ ਦੀ ਗਿਣਤੀ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ) ਨਕੋਦਰ ਵਿਖੇ ਹੋ ਰਹੀ ਹੈ।
ਇਸੇ ਤਰ੍ਹਾਂ ਨੂਰਮਹਿਲ ਦੇ 13 ਵਾਰਡਾਂ ਦੀਆਂ ਵੋਟਾਂ ਦੀ ਗਿਣਤੀ ਬੀ. ਡੀ. ਪੀ. ਓ. ਦਫ਼ਤਰ ਨੂਰਮਹਿਲ, ਫਿਲੌਰ ਦੇ 15 ਵਾਰਡਾਂ ਦੀ ਕਮਿਊਨਿਟੀ ਹਾਲ ਫਿਲੌਰ, ਮਹਿਤਪੁਰ ਨਗਰ ਪੰਚਾਇਤ ਦੀ ਗਲੋਟੀਆ ਗੁਰੂ ਹਰਗੋਬਿੰਦ ਬੇਟ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਅਤੇ ਲੋਹੀਆਂ ਖ਼ਾਸ ਨਗਰ ਪੰਚਾਇਤ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਲੋਹੀਆਂ ਖ਼ਾਸ ਵਿਖੇ ਕਰਵਾਈ ਜਾ ਰਹੀ ਹੈ। ਇਸ ਕੰਮ ਲਈ ਲਗਭਗ 400 ਕਰਮਚਾਰੀਆਂ ਦੀ ਡਿਊਟੀ ਲਾਈ ਗਈ ਹੈ, ਜਿਨ੍ਹਾਂ ਵਿਚ 25 ਫ਼ੀਸਦੀ ਰਿਜ਼ਰਵ ਸਟਾਫ਼ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 5 ਰਿਜ਼ਰਵ ਸਮੇਤ 19 ਮਾਈਕ੍ਰੋ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਸਾਰੇ ਵੋਟ ਗਿਣਤੀ ਕੇਂਦਰਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਟੇਟ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੀ ਈਮਾਨਦਾਰੀ ਅਤੇ ਨਿਰਪੱਖਤਾ ਨਾਲ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ 99 ਵਾਰਡਾਂ ਵਿਚ ਕੁੱਲ੍ਹ 341 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਸ਼ੁੱਕਰਵਾਰ ਨੂੰ ਵੋਟਾਂ ਦੀ ਗਿਣਤੀ ਦੇ ਨਾਲ ਸਾਹਮਣੇ ਆ ਜਾਵੇਗਾ।
ਇਹ ਵੀ ਪੜ੍ਹੋ: SGPC ਨੇ 328 ਪਾਵਨ ਸਰੂਪਾਂ ਦੇ ਮਾਮਲੇ 'ਚ SIT ਦੀ ਜਾਂਚ 'ਤੇ ਚੁੱਕੇ ਸਵਾਲ, ਲਿਖੀ ਚਿੱਠੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
