ਨਕੋਦਰ ਨਗਰ ਕੌਂਸਲ ਚੋਣਾਂ ਦੇ ਨਤੀਜੇ, ਜਾਣੋ ਕਿਹੜੇ ਵਾਰਡ ਤੋਂ ਕੌਣ ਰਿਹਾ ਜੇਤੂ

Friday, May 29, 2026 - 05:35 PM (IST)

ਨਕੋਦਰ ਨਗਰ ਕੌਂਸਲ ਚੋਣਾਂ ਦੇ ਨਤੀਜੇ, ਜਾਣੋ ਕਿਹੜੇ ਵਾਰਡ ਤੋਂ ਕੌਣ ਰਿਹਾ ਜੇਤੂ

ਜਲੰਧਰ (ਵੈੱਬ ਡੈਸਕ)–ਨਕੋਦਰ ਦੇ 17 ਵਾਰਡਾਂ ਵਿਚ ਹੋਈਆਂ ਚੋਣਾਂ ਦੇ ਨਤੀਜੇ ਵੀ ਸਾਹਮਣੇ ਆ ਗਏ ਹਨ। ਨਕੋਦਰ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦੀ ਗਿਣਤੀ ਨਾਨਕ ਨੈਸ਼ਨਲ ਕਾਲਜ (ਲੜਕੇ) ਨਕੋਦਰ ਵਿਖੇ ਹੋਈ। ਹੁਣ ਤੱਕ ਦੇ ਸਾਹਮਣੇ ਆਏ ਨਤੀਜਿਆਂ ਵਿਚ ਨਕੋਦਰ ਦੇ ਵਾਰਡ ਨੰਬਰ ਇਕ ਤੋਂ ਕੁਲਵਿੰਦਰ ਕੌਰ ਸੱਤਾਧਿਰ ਦੀ ਜੇਤੂ ਰਹੀ। ਵਾਰਡ ਨੰਬਰ ਦੋ ਤੋਂ  ਸੱਤਾਧਿਰ ਦੇ ਪ੍ਰਦੀਪ ਸਿੰਘ ਜੇਤੂ ਰਹੇ। ਵਾਰਡ ਨੰਬਰ 3 ਤੋਂ ਕਾਂਗਰਸ ਦੀ ਬਲਦੀਸ਼ ਕੌਰ ਸੰਧੂ ਜੇਤੂ ਰਹੇ ਹਨ। ਵਾਰਡ ਨੰਬਰ ਚਾਰ ਤੋਂ ਸੱਤਾਧਿਰ ਦੇ  ਅਸ਼ਵਨੀ ਕੋਹਲੀ  ਜੇਤੂ ਰਹੇ। ਵਾਰਡ ਨੰਬਰ 5 ਤੋਂ  BJP ਉਮੀਦਵਾਰ ਸੋਨਲ ਬਜਾਜ ਜੇਤੂ ਰਹੀ ਹੈ। ਵਾਰਡ ਨੰਬਰ 6 ਤੋਂ ਸੱਤਾਧਿਰ ਦੇ ਦੀਪਕ ਕੁਮਾਰ ਜੇਤੂ ਰਹੇ। 
 

ਇਹ ਵੀ ਪੜ੍ਹੋ: ਕਰਤਾਰਪੁਰ ਨਗਰ ਕੌਂਸਲ ਦੇ ਨਤੀਜਿਆਂ ਦਾ ਐਲਾਨ

ਵਾਰਡ ਨੰਬਰ 7 ਤੋਂ  'ਆਪ' ਉਮੀਦਵਾਰ ਗੀਤਾ ਬਸਰਾ ਜੇਤੂ ਰਹੀ ਹੈ। ਵਾਰਡ ਨੰਬਰ 8 ਤੋਂ ਸੱਤਾਧਿਰ ਦੇ ਸੋਹਨ ਲਾਲ ਜੇਤੂ ਰਹੇ। ਵਾਰ ਨੰਬਰ 9 ਤੋਂ ਆਜ਼ਾਦ ਦੀ ਸੁਖਵਿੰਦਰ ਕੌਰ ਜੇਤੂ ਰਹੀ। ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਲਖਵੀਰ ਸਿੰਘ ਜੇਤੂ ਰਹੇ। ਇਸੇ ਤਰ੍ਹਾਂ ਨਕੋਦਰ ਵਾਰਡ ਨੰਬਰ 11  ਤੋਂ ਸਰਬਜੀਤ ਕੌਰ ਆਜ਼ਾਦ ਉਮੀਦਵਾਰ ਜੇਤੂ ਰਹੇ। ਵਾਰਡ ਨੰਬਰ 12 ਤੋਂ ਆਜ਼ਾਦ ਦੇ ਵਿਜੇ ਕੁਮਾਰ ਜੇਤੂ ਰਹੇ। ਵਾਰਡ ਨੰਬਰ 13 ਤੋਂ ਕਾਂਗਰਸੀ ਉਮੀਦਵਾਰ ਗੌਰੀ ਐਰੀ ਜੇਤੂ ਰਹੇ ਹਨ। ਵਾਰਡ ਨੰਬਰ 14 ਤੋਂ ਆਜ਼ਾਦ ਉਮੀਦਵਾਰ ਪਵਨ ਗਿੱਲ ਜੇਤੂ ਹਨ। ਵਾਰਡ ਨੰਬਰ 15 ਤੋਂ ਏਕਤਾ ਜੈਨ ਜੇਤੂ ਰਹੇ। ਵਾਰਡ ਨੰਬਰ 16 ਤੋਂ ਸੱਤਾਧਿਰ ਦੇ ਰਮੇਸ਼ ਕੁਮਾਰ ਜੇਤੂ ਰਹੇ। ਵਾਰਡ ਨੰਬਰ 17 ਤੋਂ ਕਾਂਗਰਸੀ ਉਮੀਦਵਾਰ ਵਿਜੇ ਕੁਮਾਰ ਜੇਤੂ ਰਹੇ ਹਨ। 

ਇਹ ਵੀ ਪੜ੍ਹੋ: ਕਪੂਰਥਲਾ ਨਗਰ ਨਿਗਮ ਚੋਣਾਂ ਦੇ ਨਤੀਜੇ: ਹੁਣ ਤੱਕ 7 ਵਾਰਡਾਂ 'ਚ ਕਾਂਗਰਸ ਦੀ ਜਿੱਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News